Type Here to Get Search Results !

ਇੰਟਰ ਸਟੇਟ ਨਾਕਿਆਂ ਦੀ ਜ਼ਿਲ੍ਹਾ ਪੁਲੀਸ ਮੁਖੀ ਵੱਲੋਂ ਰਾਤ ਸਮੇਂ ਕੀਤੀ ਗਈ ਅਚਨਚੇਤ ਚੈਕਿੰਗ

ਇੰਟਰ ਸਟੇਟ ਨਾਕਿਆਂ ਦੀ  ਜ਼ਿਲ੍ਹਾ ਪੁਲੀਸ ਮੁਖੀ ਵੱਲੋਂ ਰਾਤ ਸਮੇਂ  ਕੀਤੀ ਗਈ ਅਚਨਚੇਤ ਚੈਕਿੰਗ

 ਸ੍ਰੀ ਮੁਕਤਸਰ ਸਾਹਿਬ - ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲੀਸ ਵੱਲੋਂ ਇਸ ਜ਼ਿਲ੍ਹੇ ਵਿੱਚ  ਬਾਹਰਲੇ ਰਾਜਾਂ ਤੋਂ  ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਨੂੰ ਪੂਰੀ ਤਰ੍ਹਾਂ ਨਾਲ ਰੋਕਣ ਲਈ ਅਤੇ   ਗ਼ੈਰ ਸਮਾਜੀ   ਅਨਸਰਾਂ ਨੂੰ ਕਾਬੂ ਕਰਨ ਲਈ ਜ਼ਿਲ੍ਹੇ ਦੀਆਂ ਹੱਦਾਂ ਤੇ ਕੁੱਲ11  ਇੰਟਰ ਸਟੇਟ ਨਾਕੇ  ਲਗਾਏ ਗਏ ਹਨ, ਜੋ ਕਿ ਇਹ ਨਾਕੇ 24ਘੰਟੇ  ਕਾਰਜਸ਼ੀਲ ਰਹਿੰਦੇ ਹਨ। ਇਨ੍ਹਾਂ ਨਾਕਿਆਂ ਤੇ ਜਿੱਥੇ ਭਾਰੀ ਗਿਣਤੀ ਵਿਚ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਹੈ, ਉਥੇ ਇਨ੍ਹਾਂ ਨੂੰ  ਲੋੜੀਂਦਾ ਸਾਜ਼ੋ ਸਾਮਾਨ ਵੀ ਮੁਹੱਈਆ ਕਰਵਾਇਆ ਗਿਆ ਹੈ। ਇਨ੍ਹਾਂ ਨਾਕਿਆਂ ਤੇ ਤਾਇਨਾਤ ਪੁਲੀਸ ਪਾਰਟੀਆਂ ਨੂੰ ਆਧੁਨਿਕ ਅਸਲਾ, ਕੈਮਰੇ, ਗੱਡੀਆਂ, ਵਾਇਰਲੈੱਸ ਸੈੱਟ  ਅਤੇ ਹਰ ਤਰ੍ਹਾਂ ਦੇ ਸਾਜ਼ੋ ਸਾਮਾਨ ਨਾਲ ਲੈਸ ਕੀਤਾ ਗਿਆ ਹੈ  ਤਾਂ ਜੋ ਲੋੜ ਪੈਣ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕੀਤਾ ਜਾ ਸਕੇ ਤੇ  ਉਨ੍ਹਾਂ ਦੀ ਪੈੜ ਨੱਪਦਿਆਂ ਉਨ੍ਹਾਂ ਨੂੰ ਸ਼ਹਿ ਦੇਣ ਵਾਲੇ ਸੰਗੀ ਸਾਥੀਆਂ ਨੂੰ ਵੀ ਕਾਨੂੰਨ ਦੀ  ਪਕੜ ਵਿਚ ਲਿਆਂਦਾ ਜਾ ਸਕੇ।  ਇਨ੍ਹਾਂ ਨਾਕਿਆਂ ਪਰ ਤਾਇਨਾਤ ਪੁਲਿਸ ਕਰਮਚਾਰੀਆਂ ਦੇ ਕੰਮਕਾਜ ਦੀ ਸਮੀਖਿਆ ਕਰਨ ਹਿੱਤ ਜ਼ਿਲ੍ਹਾ ਪੁਲੀਸ ਮੁਖੀ ਸ. ਸਰਬਜੀਤ ਸਿੰਘ ਪੀ.ਪੀ.ਐਸ ਵੱਲੋਂ ਬੀਤੀ ਰਾਤ  ਅਚਨਚੇਤ ਚੈਕਿੰਗ ਕੀਤੀ ਗਈ।  ਜ਼ਿਲ੍ਹਾ ਪੁਲੀਸ ਮੁਖੀ ਵੱਲੋਂ ਜਿੱਥੇ ਕਰਮਚਾਰੀਆਂ ਦੀ ਹਾਜ਼ਰੀ ਨੂੰ ਚੈੱਕ ਕੀਤਾ ਗਿਆ ਉੱਥੇ ਨਾਲ ਹੀ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਜ਼ਰੂਰਤਾਂ ਦਾ ਤੁਰੰਤ ਹੱਲ ਵੀ ਕੀਤਾ ਗਿਆ। ਜ਼ਿਲ੍ਹਾ ਪੁਲੀਸ ਮੁਖੀ ਵੱਲੋਂ ਇਨ੍ਹਾਂ ਨਾਕਿਆਂ ਪਰ ਤਾਇਨਾਤ ਕਰਮਚਾਰੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਇਹ ਹਦਾਇਤ ਕੀਤੀ ਕਿ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਅੰਦਰ ਬਾਹਰਲੇ ਜ਼ਿਲ੍ਹਿਆਂ ਤੋਂ ਕਿਸੇ ਕਿਸਮ ਦਾ ਨਸ਼ਾ  ਜਾਂ ਕੋਈ ਹੋਰ ਅਜਿਹੀ ਚੀਜ਼ ਜੋ ਸਾਡੇ ਸਮਾਜ ਲਈ ਖਤਰਾ ਪੈਦਾ ਕਰ ਸਕਦੀ ਹੋਵੇ ਨੂੰ ਤੁਰੰਤ  ਰੋਕਿਆ ਜਾ ਸਕੇ ਰੋਕਿਆ ਜਾਵੇ ਅਤੇ ਨਾਲ ਹੀ ਉਨ੍ਹਾਂ ਇਹ ਹਦਾਇਤ ਵੀ ਕੀਤੀ ਕਿ ਬਾਹਰਲੇ ਰਾਜਾਂ ਤੋਂ  ਗ਼ੈਰ ਕਾਨੂੰਨੀ ਢੰਗ ਨਾਲ ਆ ਰਹੇ ਝੋਨੇ ਨੂੰ ਵੀ ਰੋਕ ਕੇ ਉਨ੍ਹਾਂ ਦੇ ਖ਼ਿਲਾਫ਼  ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ।  ਜ਼ਿਲ੍ਹਾ ਪੁਲੀਸ ਮੁਖੀ ਵੱਲੋਂ ਇਸ ਪ੍ਰਕਾਰ ਕੀਤੀ ਗਈ ਅਚਨਚੇਤ ਚੈਕਿੰਗ ਵਿੱਚ ਜਿੱਥੇ  ਕਰਮਚਾਰੀ ਚੁਸਤ ਦਰੁਸਤ ਪਾਏ ਗਏ ਉਥੇ ਨਾਲ ਹੀ ਬਿਨਾਂ ਸ਼ੱਕ ਉਨ੍ਹਾਂ ਨੂੰ ਹੌਸਲਾ ਅਫਜ਼ਾਈ ਵੀ  ਮਿਲੀ ਹੈ।  ਪੱਤਰਕਾਰਾਂ ਵੱਲੋਂ  ਜਾਣਕਾਰੀ ਪ੍ਰਾਪਤ ਕਰਨ ਤੇ ਪਤਾ ਚੱਲਿਆ ਕਿ ਇਸ ਤਰ੍ਹਾਂ ਦੀ ਚੈਕਿੰਗ ਸਮੁੱਚੇ ਜ਼ਿਲ੍ਹੇ ਵਿੱਚ ਇੱਕ ਰੁਟੀਨ ਅਭਿਆਸ  ਹੈ ਜੋ ਲਗਾਤਾਰ ਜਾਰੀ ਰਹੇਗਾ  ਤਾਂ ਕਿ ਚੱਲ ਰਹੇ ਤਿਉਹਾਰਾਂ ਦੇ ਸੀਜ਼ਨ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ  ਰੱਖਿਆ ਜਾ ਸਕੇ। ਇਸ ਪ੍ਰਕਾਰ ਦੀ ਚੈਕਿੰਗ ਨੂੰ ਪੰਜਾਬ ਅੰਦਰ ਆ ਰਹੇ ਵਿਧਾਨ ਸਭਾ  ਚੋਣਾਂ ਦੇ ਸੀਜ਼ਨ ਨਾਲ  ਵੀ ਜੋੜ ਕੇ ਵੇਖਿਆ ਜਾ ਸਕਦਾ ਹੈ  ਕਿਉਂਕਿ ਅਕਸਰ ਚੋਣਾਂ ਦੇ ਸੀਜ਼ਨ ਦੌਰਾਨ ਬਾਹਰਲੇ ਰਾਜਾਂ ਤੋਂ ਗ਼ੈਰ ਸਮਾਜੀ ਅਨਸਰ  ਪੰਜਾਬ ਅੰਦਰ ਪ੍ਰਵੇਸ਼ ਕਰਕੇ ਅਮਨ ਕਾਨੂੰਨ ਦੀ ਸਥਿਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਇਸ ਲਈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਨ੍ਹਾਂ ਨਾਕਿਆਂ ਦੀ ਹੋਂਦ ਜੇਕਰ ਇਸੇ  ਪ੍ਰਕਾਰ  ਲਗਾਤਾਰ ਜਾਰੀ ਰਹਿੰਦੀ ਹੈ ਤਾਂ ਸਮਾਜ ਵਿਰੋਧੀ ਅਨਸਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਹਦੂਦ ਅੰਦਰ ਪ੍ਰਵੇਸ਼ ਨਹੀਂ ਕਰ ਸਕਣਗੇ ਇੱਥੇ ਇਹ  ਵਰਨਣਯੋਗ ਹੈ ਕਿ  ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਦੀਆਂ ਹੱਦਾਂ ਹਰਿਆਣਾ ਅਤੇ ਰਾਜਸਥਾਨ ਦੇ ਬਾਰਡਰ  ਨਾਲ ਲੱਗਦੀਆਂ ਹਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਇਲਾਕਾ ਥਾਣਾ ਲੰਬੀ ਦੀ ਹੱਦ ਅੰਦਰ ਪੈਂਦਾ ਹੈ ਇਸ ਲਈ  ਇਸ ਸਮੇਂ ਚੈਕਿੰਗ ਦੌਰਾਨ ਮੁੱਖ ਅਫ਼ਸਰ ਥਾਣਾ ਲੰਬੀ ਸ.ਅਮਨਦੀਪ ਸਿੰਘ ਵੀ ਜ਼ਿਲ੍ਹਾ ਪੁਲੀਸ ਮੁਖੀ ਨਾਲ ਹਾਜ਼ਰ ਸਨ।

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad