ਤਾਜ਼ਾ ਖ਼ਬਰਾਂ

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਐਸ ਐਸ ਪੀ ਦੇ ਮਾੜੇ ਵਿਵਹਾਰ ਕਾਰਨ ਕੀਤਾ ਰੋਸ ਪ੍ਰਦਰਸ਼ਨ

bttnews
0

 

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਐਸ ਐਸ ਪੀ ਦੇ ਮਾੜੇ ਵਿਵਹਾਰ ਕਾਰਨ ਕੀਤਾ ਰੋਸ ਪ੍ਰਦਰਸ਼ਨ
 ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਜ਼ਿਲਾ ਪੁਲਿਸ ਮੁਖੀ ਦੇ ਦਫ਼ਤਰ ਦੇ ਮੁੱਖ ਗੇਟ ਅੱਗੇ ਧਰਨਾ ਪ੍ਰਦਰਸ਼ਨ ਕਰਦੀਆਂ ਹੋਈਆਂ ।

ਸ੍ਰੀ ਮੁਕਤਸਰ ਸਾਹਿਬ , 20 ਦਸੰਬਰ (ਨਵਸੰਗੀਤ ਸਿੰਘ ਬਾਈ )-

ਜ਼ਿਲ੍ਹਾ ਪੁਲਿਸ ਮੁਖੀ ਸਰਬਜੀਤ ਸਿੰਘ ਦੇ ਮਾੜੇ ਵਿਵਹਾਰ ਕਾਰਨ ਅੱਜ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਅਗਵਾਈ ਹੇਠ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਤਰ ਹੋਈਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਜ਼ਿਲਾ ਪੁਲਿਸ ਮੁਖੀ ਦੇ ਦਫ਼ਤਰ ਦੇ ਮੁੱਖ ਗੇਟ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਤੇ ਪੁਲਿਸ ਪ੍ਰਸ਼ਾਸਨ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ । ਇਸ ਮੌਕੇ ਬੋਲਦਿਆਂ ਆਂਗਣਵਾੜੀ ਇੰਪਲਾਈਜ਼ ਫੈਡਰੇਸ਼ਨ ਆਫ ਇੰਡੀਆ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਦੋਸ਼ ਲਗਾਇਆ ਕਿ ਦੋ ਦਿਨ ਪਹਿਲਾਂ ਜਦੋਂ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਸ੍ਰੀ ਮੁਕਤਸਰ ਸਾਹਿਬ ਵਿਖੇ ਆਏ ਸਨ ਤਾਂ ਉਸ ਸਮੇਂ ਐਸ ਐਸ ਪੀ ਨੇ ਉਹਨਾਂ ਨਾਲ ਮਾੜਾ ਵਿਵਹਾਰ ਕੀਤਾ । ਨਾਲੇ ਤਾਂ ਪੁਲਿਸ ਨੇ ਆਪ ਬੁਲਾ ਕੇ ਉਹਨਾਂ ਨੂੰ ਮੁੱਖ ਮੰਤਰੀ ਨਾਲ ਮਿਲਾਇਆ ਨਹੀਂ ਤੇ ਨਾਲੇ ਐਸ ਐਸ ਪੀ ਦੀ ਬੋਲੀ ਬਹੁਤ ਮਾੜੀ ਸੀ । ਉਹਨਾਂ ਕਿਹਾ ਉਹ ਇਥੇ ਰੋਸ ਪ੍ਰਗਟ ਕਰਨ ਲਈ ਆਈਆਂ ਹਨ । ਜੇਕਰ ਐਸ ਐਸ ਪੀ ਨੇ ਉਹਨਾਂ ਕੋਲੋਂ ਮੁਆਫੀ ਨਾ ਮੰਗੀ ਤਾਂ ਉਹ ਇਹ ਲੜਾਈ ਚੰਡੀਗੜ੍ਹ ਤੱਕ ਲਿਜਾਣਗੀਆਂ । ਉਹਨਾਂ ਕਿਹਾ ਕਿ ਪੁਲੀਸ ਇੱਕ ਪਾਸੇ ਔਰਤਾਂ ਦੇ ਮਾਣ ਸਨਮਾਨ ਦੀਆਂ ਗੱਲਾਂ ਕਰ ਰਹੀ ਹੈ , ਪਰ ਦੂਜੇ ਪਾਸੇ ਔਰਤਾਂ ਦੀ ਬੇਇੱਜ਼ਤੀ ਕੀਤੀ ਜਾ ਰਹੀ ਹੈ । ਉਹਨਾਂ ਕਿਹਾ  ਕਿ 22 ਦਸੰਬਰ ਨੂੰ ਉਹ ਦੋਦਾ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਘੇਰਨਗੀਆਂ । ਇਸ ਮੌਕੇ ਯੂਨੀਅਨ ਦੀ ਜ਼ਿਲਾ ਪ੍ਰਧਾਨ ਛਿੰਦਰਪਾਲ ਕੌਰ ਥਾਂਦੇਵਾਲਾ , ਜ਼ਿਲਾ ਫਿਰੋਜ਼ਪੁਰ ਦੀ ਪ੍ਰਧਾਨ ਸ਼ੀਲਾ ਦੇਵੀ , ਬਲਾਕ ਗੁਰੂ ਹਰਸਹਾਏ ਦੀ ਪ੍ਰਧਾਨ ਕੁਲਜੀਤ ਕੌਰ , ਬਲਾਕ ਜਲਾਲਾਬਾਦ ਦੀ ਪ੍ਰਧਾਨ ਛਿੰਦਰਪਾਲ ਕੌਰ , ਬਲਾਕ ਬਠਿੰਡਾ ਦੀ ਪ੍ਰਧਾਨ ਅੰਮ੍ਰਿਤਪਾਲ ਕੌਰ ਬੱਲੂਆਣਾ , ਕਿਰਨਜੀਤ ਕੌਰ ਭੰਗਚੜ੍ਹੀ , ਜਸਵਿੰਦਰ ਕੌਰ ਬੱਬੂ ਦੋਦਾ , ਕੰਵਲਜੀਤ ਕੌਰ ਸ਼ੇਰਾਂ ਵਾਲੀ , ਸਰਬਜੀਤ ਕੌਰ ਕੌੜਿਆਂਵਾਲੀ , ਸਰਬਜੀਤ ਕੌਰ ਚੱਕ ਕਾਲਾ ਸਿੰਘ ਵਾਲਾ , ਸੁਖਵਿੰਦਰ ਕੌਰ ਸੰਗੂਧੌਣ , ਰਾਜਪਾਲ ਕੌਰ ਚੜੇਵਾਨ , ਰਾਜਿੰਦਰ ਕੌਰ ਮੁਕਤਸਰ ਤੇ ਮਨਜੀਤ ਕੌਰ ਡੋਹਕ ਆਦਿ ਆਗੂ ਮੌਜੂਦ ਸਨ ।

Post a Comment

0Comments
Post a Comment (0)
✨ ਅੱਪਡੇਟ