ਯੂਨੀਅਨ ਦਾ ਕੈਲੰਡਰ ਕੀਤਾ ਗਿਆ ਰਲੀਜ਼
ਬਠਿੰਡਾ , 28 ਫਰਵਰੀ (ਸੁਖਪਾਲ ਸਿੰਘ ਢਿੱਲੋਂ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਅੱਜ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਪ੍ਰਧਾਨਗੀ ਹੇਠ ਬਠਿੰਡਾ ਵਿਖੇ ਹੋਈ । ਜਿਸ ਦੌਰਾਨ ਮਾਲਵਾ ਖੇਤਰ ਨਾਲ ਸੰਬੰਧਤ ਯੂਨੀਅਨ ਦੀਆਂ ਆਗੂਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ । ਇਸ ਮੌਕੇ ਬੋਲਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਸਰਕਲ ਪੱਧਰ ਤੋਂ ਲੈ ਕੇ ਬਲਾਕ ਕਮੇਟੀਆਂ ਅਤੇ ਜਿਲ੍ਹਾ ਕਮੇਟੀਆਂ ਦੀਆਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ, ਜਦੋਂ ਕਿ ਸੂਬਾ ਕਮੇਟੀ ਦੀ ਚੋਣ ਅਪ੍ਰੈਲ ਮਹੀਨੇ ਵਿੱਚ ਕਰਵਾਈ ਜਾਵੇਗੀ । ਹਰਗੋਬਿੰਦ ਕੌਰ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਆਈ ਸੀ ਡੀ ਐਸ ਸਕੀਮ ਅਧੀਨ ਕੰਮ ਕਰਦਿਆਂ 46 ਵਰੇਂ ਬੀਤਣ ਵਾਲੇ ਹਨ , ਪਰ ਉਹਨਾਂ ਨੂੰ ਸਰਕਾਰੀ ਮੁਲਾਜ਼ਮ ਦਾ ਦਰਜਾ ਦੇਣ ਦੀ ਥਾਂ ਮਾਮੂਲੀ ਜਿਹਾ ਮਾਣ ਭੱਤਾ ਦੇ ਕੇ ਹੀ ਡੰਗ ਸਾਰਿਆ ਦਾ ਰਿਹਾ ਹੈ । ਜਦੋਂ ਕਿ ਜਥੇਬੰਦੀ ਦੀ ਮੁੱਖ ਮੰਗ ਹੈ ਕਿ ਆਂਗਣਵਾੜੀ ਵਰਕਰਾਂ ਨੂੰ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ ਤੇ ਹੈਲਪਰਾਂ ਨੂੰ ਪੱਕਾ ਕੀਤਾ ਜਾਵੇ । ਯੂਨੀਅਨ ਵੱਲੋਂ ਇਸ ਮੌਕੇ ਸਾਲ 2022 ਦਾ ਕੈਲੰਡਰ ਵੀ ਜਾਰੀ ਕੀਤਾ ਗਿਆ। ਇਸ ਮੌਕੇ ਯੂਨੀਅਨ ਦੀ ਆਗੂ ਛਿੰਦਰਪਾਲ ਕੌਰ ਥਾਂਦੇਵਾਲਾ ਗੁਰਮੀਤ ਕੌਰ ਗੋਨੇਆਣਾ , ਬਲਵੀਰ ਕੌਰ ਮਾਨਸਾ , ਸ਼ੀਲਾ ਗੁਰੂ ਹਰਸਹਾਏ , ਗੁਰਮੀਤ ਕੌਰ ਦਬੜੀਖਾਨਾ , ਮਹਿੰਦਰ ਕੌਰ ਪੱਤੋਂ , ਹਰਪ੍ਰੀਤ ਕੌਰ ਮਲੇਰਕੋਟਲਾ , ਗੁਰਮੀਤ ਕੌਰ ਕਾਲੇ ਕੇ , ਰੇਸ਼ਮਾਂ ਰਾਣੀ ਫਾਜ਼ਿਲਕਾ , ਜਸਪਾਲ ਕੌਰ ਝੁਨੀਰ , ਜਸਵੰਤ ਕੌਰ ਭਿੱਖੀ , ਜਸਵੀਰ ਕੌਰ ਬਠਿੰਡਾ , ਅੰਮ੍ਰਿਤਪਾਲ ਕੌਰ ਬੱਲੂਆਣਾ, ਪਰਮਜੀਤ ਕੌਰ ਰੁਲਦੂ ਵਾਲਾ , ਰੀਟਾ ਰਾਣੀ ਮੌੜ , ਸਰਬਜੀਤ ਕੌਰ ਫੂਲ , ਮਨਮੀਤ ਕੌਰ ਪ੍ਰਾਣਾਂ , ਕੁਲਜੀਤ ਕੌਰ ਗੁਰੂ ਹਰਸਹਾਏ , ਜੀਵਨ ਮੱਖੂ , ਪ੍ਰਕਾਸ਼ ਕੌਰ ਮਮਦੋਟ , ਸ਼ੀਲਾ ਫਾਜ਼ਿਲਕਾ , ਰਿੰਪੀ ਜਲਾਲਾਬਾਦ , ਇੰਦਰਜੀਤ ਖੂਹੀਆਂ ਸਰਵਰ , ਰਜਵੰਤ ਕੌਰ ਅਬੋਹਰ , ਅਮਰਜੀਤ ਕੌਰ ਅਬੋਹਰ , ਖੁਸ਼ਪਾਲ ਕੌਰ ਫਰੀਦਕੋਟ , ਜਸਵਿੰਦਰ ਕੌਰ ਹਰੀ ਨੋਂ , ਜਸਵਿੰਦਰ ਕੌਰ ਬੱਬੂ ਦੋਦਾ , ਕਿਰਨਜੀਤ ਕੌਰ ਭੰਗਚੜੀ , ਗੁਰਮੀਤ ਕੌਰ ਸੰਘੇੜਾ , ਭੋਲੀ ਮਹਿਲ ਕਲਾਂ ਤੇ ਵੀਰਪਾਲ ਕੌਰ ਬੁਢਲਾਡਾ ਆਗੂ ਮੌਜੂਦ ਸਨ ।