Breaking

ਮਰਦ ਹਾਕੀ ਚੈਂਪੀਅਨਸ਼ਿਪ ਲਈ ਚੌਣ ਟ੍ਰਾਈਲ 19 ਮਾਰਚ ਨੂੰ ਜਲੰਧਰ ਵਿਖੇ ਹੋਣਗੇ

 ਅੰਮ੍ਰਿਤਸਰ, 12 ਮਾਰਚ (ਜਸਵਿੰਦਰ ਬਿੱਟਾ) : 12ਵੀਂ ਹਾਕੀ ਇੰਡੀਆ ਕੌਮੀ ਜੂਨੀਅਰ, ਸੀਨੀਅਰ ਮਰਦ ਹਾਕੀ ਚੈਂਪੀਅਨਸ਼ਿਪ ਤੇ ਪੰਜਾਬ ਹਾਕੀ ਟੀਮ ਲਈ ਚੌਣ ਟ੍ਰਾਈਲ 19 ਮਾਰਚ ਨੂੰ ਜਲੰਧਰ ਵਿਖੇ ਹੋਣਗੇ ।

ਮਰਦ ਹਾਕੀ ਚੈਂਪੀਅਨਸ਼ਿਪ ਲਈ ਚੌਣ ਟ੍ਰਾਈਲ 19 ਮਾਰਚ ਨੂੰ ਜਲੰਧਰ ਵਿਖੇ ਹੋਣਗੇ

ਭਾਰਤ ਵਿਚ ਹਾਕੀ ਦੀ ਸਿਰਮੌਰ ਸੰਸਥਾ ਹਾਕੀ ਇੰਡੀਆ ਵਲੋਂ ਹਾਕੀ ਪੰਜਾਬ ਨੂੰ ਮੁਅੱਤਲ ਕਰਨ ਉਪਰੰਤ ਨਿਯੁਕਤ ਕੀਤੀ ਹਾਕੀ ਪੰਜਾਬ ਦੀ ਐਡਹੱਕ ਕਮੇਟੀ ਦੇ ਮੈਂਬਰ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਅਨੁਸਾਰ 12ਵੀਂ ਹਾਕੀ ਇੰਡੀਆ ਕੌਮੀ (ਸੀਨਿਅਰ ਮਰਦ) ਹਾਕੀ ਚੈਂਪੀਅਨਸ਼ਿਪ 6 ਤੋਂ 17 ਅਪ੍ਰੈਲ ਤਕ ਭੋਪਾਲ (ਮੱਧ ਪ੍ਰਦੇਸ਼) ਵਿਖੇ ਅਤੇ 12ਵੀਂ ਹਾਕੀ ਇੰਡੀਆ ਕੌਮੀ (ਜੂਨੀਅਰ ਮਰਦ) ਹਾਕੀ ਚੈਂਪੀਅਨਸ਼ਿਪ 18 ਤੋਂ 29 ਮਈ ਤਕ ਕੋਵਿਲਪੱਟੀ (ਤਾਮਿਲਨਾਡੂ) ਵਿਚ ਭਾਗ ਲੈਣ ਲਈ ਪੰਜਾਬ ਦੀ ਜੂਨੀਅਰ ਤੇ ਸੀਨੀਅਰ ਹਾਕੀ ਟੀਮ ਲਈ ਚੌਣ ਟ੍ਰਾਈਲ 19 ਮਾਰਚ ਨੂੰ ਜਲੰਧਰ ਦੇ ਪੀ. ਏ.ਪੀ. ਐਸਟਰੋਟਰਫ ਹਾਕੀ ਸਟੇਡੀਅਮ ਵਿਖੇ ਹੋਣਗੇ । ਜੂਨੀਅਰ ਤੇ ਸੀਨੀਅਰ ਵਰਗ ਲਈ ਚੌਣ ਟ੍ਰਾਈਲ ਕ੍ਰਮਵਾਰ ਸਵੇਰੇ 9.00 ਵਜ਼ੇ ਤੇ 12.00 ਵਜ਼ੇ ਹੋਣਗੇ । ਜੂਨੀਅਰ ਵਰਗ ਦੇ ਉਹ ਖਿਡਾਰੀ, ਜਿਹਨਾਂ ਦਾ ਜਨਮ 1 ਜਨਵਰੀ 2003 ਤੋਂ ਬਾਦ ਹੋਇਆ ਹੋਵੇਗਾ, ਟ੍ਰਾਈਲ ਵਿਚ ਭਾਗ ਲੈਣ ਦੇ ਯੋਗ ਹੋਣਗੇ ।

Post a Comment

Previous Post Next Post