ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲਾ ਫਿਰੋਜ਼ਪੁਰ ਦੀ ਚੋਣ ਕਰਵਾਈ ਗਈ , ਸ਼ੀਲਾ ਰਾਣੀ ਤੱਲੇਵਾਲਾ ਬਣੀ ਜ਼ਿਲਾ ਪ੍ਰਧਾਨ

bttnews
0

ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਨੂੰ ਦੇਵੇ ਪ੍ਰੀ ਨਰਸਰੀ ਟੀਚਰ ਦਾ ਦਰਜਾ: ਹਰਗੋਬਿੰਦ ਕੌਰ

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲਾ ਫਿਰੋਜ਼ਪੁਰ ਦੀ ਚੋਣ ਕਰਵਾਈ ਗਈ , ਸ਼ੀਲਾ ਰਾਣੀ ਤੱਲੇਵਾਲਾ ਬਣੀ ਜ਼ਿਲਾ ਪ੍ਰਧਾਨ
ਫਿਰੋਜ਼ਪੁਰ , 30 ਮਾਰਚ (ਸੁਖਪਾਲ ਸਿੰਘ ਢਿੱਲੋਂ) - ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲਾ ਫਿਰੋਜ਼ਪੁਰ ਦੀ ਮੀਟਿੰਗ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਫਿਰੋਜ਼ਪੁਰ ਵਿਖੇ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਪ੍ਰਧਾਨਗੀ ਹੇਠ ਹੋਈ । ਜਿਸ ਦੌਰਾਨ ਸਰਬਸੰਮਤੀ ਨਾਲ ਜ਼ਿਲਾ ਪੱਧਰੀ ਚੋਣ ਕਰਵਾਈ ਗਈ ਤੇ ਸ਼ੀਲਾ ਰਾਣੀ ਤੱਲੇਵਾਲਾ ਨੂੰ ਜ਼ਿਲਾ ਫਿਰੋਜ਼ਪੁਰ ਦਾ ਪ੍ਰਧਾਨ ਬਣਾਇਆ ਗਿਆ । ਜਦੋਂ ਕਿ ਪ੍ਰਕਾਸ਼ ਕੌਰ ਚਪਾਤੀ ਨੂੰ ਸੀਨੀਅਰ ਮੀਤ ਪ੍ਰਧਾਨ , ਪ੍ਰਸਿੰਨ ਕੌਰ ਸ਼ੇਰਸ਼ਾਹ , ਜੀਵਨ ਕੌਰ ਮੱਖੂ ਤੇ ਗੁਰਮੀਤ ਕੌਰ ਨੂੰ ਮੀਤ ਪ੍ਰਧਾਨ , ਕੁਲਜੀਤ ਕੌਰ ਗੁਰੂ ਹਰਸਹਾਏ ਨੂੰ ਜਨਰਲ ਸਕੱਤਰ , ਰਾਜ ਕੌਰ ਸੁਰ ਸਿੰਘ ਵਾਲਾ , ਕੁਲਵਿੰਦਰ ਕੌਰ ਸ਼ਾਹ ਵਾਲਾ ਤੇ ਪਰਮਜੀਤ ਕੌਰ ਸਵਾਈ ਕੇ ਨੂੰ ਸਕੱਤਰ , ਨਰਿੰਦਰ ਕੌਰ ਮਿਸ਼ਰੀ ਵਾਲਾ ਨੂੰ ਵਿੱਤ ਸਕੱਤਰ , ਰਜਵੰਤ ਕੌਰ ਨਸੀਰਾਂ ਖਿਲਚੀਆਂ ਨੂੰ ਸਹਾਇਕ ਵਿੱਤ ਸਕੱਤਰ , ਮਨਜੀਤ ਕੌਰ ਜੈਮਲ ਵਾਲਾ ਨੂੰ ਪ੍ਰੈਸ ਸਕੱਤਰ , ਪਰਮਜੀਤ ਕੌਰ ਗੋਗੋਆਣੀ ਨੂੰ ਜਥੇਬੰਧਕ ਸਕੱਤਰ , ਸਵਰਨਜੀਤ ਕੌਰ ਮਮਦੋਟ ਨੂੰ ਪ੍ਰਚਾਰ ਸਕੱਤਰ ਤੇ ਨਰਿੰਦਰ ਕੌਰ ਪੱਲਾ ਮੇਗਾ ਨੂੰ ਐਡੀਟਰ ਬਣਾਇਆ ਗਿਆ । ਇਸ ਤੋਂ ਇਲਾਵਾ ਮਧੂ ਕਿਰਨ ਗੁਰੂ ਹਰਸਹਾਏ , ਸੋਮਾ ਨੂਰੇ ਕੇ , ਪਰਮਜੀਤ ਕੌਰ ਭੂਰੇ ਖੁਰਦ , ਕਸ਼ਮੀਰ ਕੌਰ ਗੁਰੂ ਹਰਸਹਾਏ , ਹਰਭਜਨ ਕੌਰ ਕਾਲੇ ਕੀ ਹਿਠਾੜ , ਮਨਜੀਤ ਕੌਰ ਸਾਭੂ , ਸੁਲੱਕਸ਼ਣਾ ਮੱਖੂ , ਸੁਖਵੰਤ ਕੌਰ ਫੱਤੇਵਾਲਾ , ਜੋਗਿੰਦਰ ਕੌਰ ਕਾਲੂ ਵਾਲਾ , ਦਲਜੀਤ ਕੌਰ ਇਲਮੇਵਾਲਾ ਅਤੇ ਪੁਸ਼ਪਿੰਦਰ ਕੌਰ ਹਾਮਦ ਨੂੰ ਕਮੇਟੀ ਮੈਂਬਰ ਬਣਾਇਆ ਗਿਆ ।

ਇਸ ਤੋਂ ਪਹਿਲਾਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਆਂਗਣਵਾੜੀ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ ਅਤੇ ਸੂਬੇ ਅੰਦਰ ਖਾਲੀ ਪਈਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਅਸਾਮੀਆਂ ਭਰੀਆਂ ਜਾਣ । ਉਹਨਾਂ ਕਿਹਾ ਕਿ ਜਿੰਨਾ ਚਿਰ ਸਰਕਾਰ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਨਹੀਂ ਦਿੰਦੀ ਉਹਨਾਂ ਚਿਰ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਵਾਹਦੇ ਅਨੁਸਾਰ ਵਰਕਰਾਂ ਤੇ ਹੈਲਪਰਾਂ ਦਾ ਮਾਣ ਭੱਤਾ ਦੁੱਗਣਾ ਕਰੇ ।

Post a Comment

0Comments

Post a Comment (0)