ਮੁਕਤਸਰ ਵਿਕਾਸ ਮਿਸ਼ਨ ਨੇ ਵਿਧਾਇਕ ਕਾਕਾ ਬਰਾੜ ਨਾਲ ਮੁਲਾਕਾਤ ਕੀਤੀ

bttnews
0
ਮੁਕਤਸਰ ਵਿਕਾਸ ਮਿਸ਼ਨ ਨੇ ਵਿਧਾਇਕ ਕਾਕਾ ਬਰਾੜ ਨਾਲ ਮੁਲਾਕਾਤ ਕੀਤੀ

ਸ੍ਰੀ ਮੁਕਤਸਰ ਸਾਹਿਬ, 24 ਮਾਰਚ (BttNews)-
ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਦੇ ਵੱਡੇ ਵਫ਼ਦ ਨੇ ਅੱਜ ਆਪਣੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਨਵੇਂ ਚੁਣੇ ਗਏ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਐੱਮ.ਐਲ.ਏ. ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਮੁਲਾਕਾਤ ਕੀਤੀ। ਵਫ਼ਦ ਵੱਲੋਂ ਸ੍ਰ. ਬਰਾੜ ਨੂੰ ਹਲਕਾ ਵਿਧਾਇਕ ਚੁਣੇ ਜਾਣ ਅਤੇ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ਲਈ ਵਧਾਈ ਦਿੱਤੀ। ਮਿਸ਼ਨ ਵੱਲੋਂ ‘ਆਪ’ ਸਰਕਾਰ ਦੁਆਰਾ ਉਠਾਏ ਜਾ ਰਹੇ ਵਧੀਆ ਪ੍ਰਸ਼ਾਸਨਿਕ ਸੁਧਾਰਾਂ ਦੀ ਸ਼ਲਾਘਾ ਕੀਤੀ ਅਤੇ ਕੀਤੇ ਗਏ ਸਾਰੇ ਵਾਅਦਿਆਂ ਦੇ ਪੂਰੇ ਹੋਣ ਦੀ ਉਮੀਦ ਜ਼ਾਹਰ ਕੀਤੀ। ਮੁਲਾਕਾਤ ਦੌਰਾਨ ਮੁੱਖ ਰੂਪ ਵਿਚ ਰੂਸ-ਯੂਕ੍ਰੇਨ ਯੁੱਧ ਦੌਰਾਨ ਦੇਸ਼ ਪਰਤੇ ਭਾਰਤੀ ਵਿਦਿਆਰਥੀਆਂ ਦਾ ਭਵਿੱਖ ਸੁਰੱਖਿਅਤ ਬਨਾਉਣ ਸਬੰਧੀ ਵਿਸ਼ੇਸ਼ ਗੱਲਬਾਤ ਕੀਤੀ ਗਈ। ਇਹਨਾਂ ਵਿਦਿਆਰਥੀਆਂ ਨੂੰ ਜੰਗੀ ਪੀੜਤ ਐਲਾਨ ਕਰਕੇ ਉਨ੍ਹਾਂ ਨੂੰ ਵਿਸ਼ੇਸ਼ ਕੋਟੇ ਅਧੀਨ ਉਨ੍ਹਾਂ ਦੀਆਂ ਚਾਲੂ ਕਲਾਸਾਂ ਵਿਚ ਹੀ ਐਮ.ਬੀ.ਬੀ.ਐਸ. ਦੇ ਕੋਰਸਾਂ ਵਿਚ ਦਾਖਲਾ ਦੇ ਕੇ ਸਰਕਾਰੀ ਖਰਚੇ ’ਤੇ ਡਿਗਰੀ ਕਰਵਾਈ ਜਾਵੇ। ਇਸ ਦੇ ਨਾਲ ਹੀ ਡਿਗਰੀ ਪਾਸ ਕਰਨ ਉਪਰੰਤ ਰਜਿਸਟ੍ਰੇਸ਼ਨ ਲਈ ਐਮ.ਸੀ.ਆਈ. ਵੱਲੋਂ ਲਈ ਜਾਣ ਵਾਲੀ ਪ੍ਰੀਖਿਆ ਤੋਂ ਵੀ ਛੋਟ ਦੇਣ ਦੀ ਮੰਗ ਕੀਤੀ ਗਈ। ਮਿਸ਼ਨ ਵੱਲੋਂ ਇਸ ਸਾਰੇ ਮਾਮਲੇ ਬਾਰੇ ਰਾਜ ਦੇ ਮੁੱਖ ਮੰਤਰੀ ਅਤੇ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨ ਦੀ ਅਪੀਲ ਵੀ ਕੀਤੀ ਗਈ। ਵਫ਼ਦ ਵੱਲੋਂ ਸ਼ਹਿਰ ਅੰਦਰ ਚੋਰੀ ਅਤੇ ਲੁਟ ਖੋਹ ਦੀਆਂ ਵਧ ਰਹੀਆਂ ਵਾਰਦਾਤਾਂ, ਜਲ ਸਪਲਾਈ ਅਤੇ ਸੀਵਰੇਜ ਦੇ ਨਾਕਸ ਪ੍ਰਬੰਧ, ਬਾਜ਼ਾਰ ਅੰਦਰ ਦੁਕਾਨਦਾਰਾਂ ਵੱਲੋਂ ਸਰਕਾਰੀ ਥਾਵਾਂ ਉਪਰ ਕੀਤੇ ਨਜਾਇਜ਼ ਕਬਜ਼ੇ, ਡਾ. ਅੰਬੇਡਕਰ ਪਾਰਕ ਅਤੇ ਚੌਂਕ ਦੀ ਹਾਲਤ ਸੁਧਾਰਨ, ਸਕੂਲੀ ਵਿਦਿਆਰਥਣਾਂ ਦੀ ਸੁਰੱਖਿਆ ਯਕੀਨੀ ਬਨਾਉਣ ਆਦਿ ਸਮੇਤ ਕਈ ਹੋਰ ਮਾਮਲਿਆਂ ਬਾਰੇ ਗੱਲਬਾਤ ਕੀਤੀ ਗਈ। ਇਸ ਸਬੰਧੀ ਮਿਸ਼ਨ ਵੱਲੋਂ ਇਕ ਮੰਗ ਪੱਤਰ ਵੀ ਦਿੱਤਾ ਗਿਆ। ਐਮ.ਐਲ.ਏ. ਕਾਕਾ ਬਰਾੜ ਨੇ ਵਫ਼ਦ ਨੂੰ ਜੀਅ ਆਇਆ ਕਹਿੰਦੇ ਹੋਏ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਕਿਹਾ ਕਿ ਰਾਜ ਵਿਚ ਮੁਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਸੂਬਾ ਸਰਕਾਰ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਅਤੇ ਲੋਕ ਮਸਲਿਆਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਯਤਨਸ਼ੀਲ ਹੈ। ਉਨ੍ਹਾਂ ਨੇ ਰਾਜ ਦੇ ਲੋਕਾਂ ਨੂੰ ਇਸ ਕਾਰਜ ਵਿਚ ਸੱਚੇ ਦਿਲੋਂ ਸਾਥ ਦੇਣ ਦੀ ਅਪੀਲ ਵੀ ਕੀਤੀ। ਮਿਸ਼ਨ ਵੱਲੋਂ ਵਿਦਿਆਰਥੀਆਂ ਦੇ ਭਵਿੱਖ ਅਤੇ ਹੋਰਨਾਂ ਮੰਗਾਂ ਬਾਰੇ ਸ੍ਰ. ਬਰਾੜ ਨੇ ਕਿਹਾ ਕਿ ਇਹ ਸਾਰੇ ਮਾਮਲੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਕੇ ਇਹਨਾਂ ਦੇ ਸਾਰਥਿਕ ਹੱਲ ਕੀਤਾ ਜਾਵੇਗਾ। ਵਿਦਿਆਰਥੀਆਂ ਦੇ ਭਵਿੱਖ ਦਾ ਮਾਮਲਾ ਸਰਕਾਰ ਦੇ ਧਿਆਨ ਵਿਚ ਲਿਆਂਦਾ ਜਾਵੇਗਾ। ਢੋਸੀਵਾਲ ਨੇ ਇਹ ਵੀ ਦੱਸਿਆ ਹੈ ਕਿ ਜਲਦੀ ਹੀ ਉਨ੍ਹਾਂ ਦੀ ਸੰਸਥਾ ਵੱਲੋਂ ਸ਼ਹਿਰੀ ਸਮੱਸਿਆਵਾਂ ਸਬੰਧੀ ਐਮ.ਐਲ.ਏ. ਕਾਕਾ ਬਰਾੜ ਨਾਲ ਮੁਲਾਕਾਤ ਕੀਤੀ ਜਾਵੇਗੀ ਜਿਸ ਦਾ ਲਾਈਵ ਟੈਲੀਕਾਸਟ ਕੀਤਾ ਜਾਵੇਗਾ। ਮਿਸ਼ਨ ਦੇ ਚੇਅਰਮੈਨ ਹਨੀ ਫੱਤਣਵਾਲਾ ਨੇ ਜਰੂਰੀ ਕੰਮ ਕਾਰਨ ਸ਼ਹਿਰੋਂ ਬਾਹਰ ਹੋਣ ਕਾਰਨ ਮਿਸ਼ਨ ਮੁੱਖੀ ਢੋਸੀਵਾਲ ਰਾਹੀਂ ਨਵੇਂ ਚੁਣੇ ਗਏ ਵਿਧਾਇਕ ਕਾਕਾ ਬਰਾੜ ਨੂੰ ਵਧਾਈ ਭੇਜੀ ਹੈ। ਅੱਜ ਮੁਲਾਕਾਤ ਦੌਰਾਨ ਵਿਦਿਆਰਥੀਆਂ ਦੇ ਪਿਤਾ ਗੁਰਮੁੱਖ ਸਿੰਘ ਅਤੇ ਕੁਲਦੀਪ ਸਿੰਘ ਤੋਂ ਇਲਾਵਾ ਮਿਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਨਿਰੰਜਣ ਸਿੰਘ ਰੱਖਰਾ, ਸੋਮ ਨਾਥ ਜਲਹੋਤਰਾ, ਮਾਸਟਰ ਰਜਿੰਦਰ ਸਿੰਘ ਖੋਖਰ, ਚੌ. ਬਲਬੀਰ ਸਿੰਘ, ਗੁਰਪਾਲ ਪਾਲੀ, ਸਾਹਿਲ ਕੁਮਾਰ ਹੈਪੀ, ਰਾਜੀਵ ਕਟਾਰੀਆ, ਅਨਿਕੇਤ ਕਟਾਰੀਆ ਅਤੇ ਬਲਜੀਤ ਸਿੰਘ ਪੁਰਬਾ ਆਦਿ ਸ਼ਾਮਲ ਸਨ। 

Post a Comment

0Comments

Post a Comment (0)