ਸਰਪੰਚ ਮੇਹਰ ਸਿੰਘ ਭੂਰਾ ਦੀ ਅਗਵਾਈ ਹੇਠ ਨਰੇਗਾ ਕਾਰਡ ਬਣਾਏ ਗਏ
April 24, 2022
0
ਤਰਨਤਾਰਨ 24 ਅਪ੍ਰੈਲ (ਗੁਰਕੀਰਤ)- ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਭੂਰਾ ਕਰੀਮਪੁਰਾ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਸਾਬਕਾ ਸਰਪੰਚ ਮੇਹਰ ਸਿੰਘ ਭੂਰਾ ਦੀ ਅਗਵਾਈ ਹੇਠ ਬਲਾਕ ਵਲਟੋਹਾ ਦੇ ਕਰਮਚਾਰੀਆਂ ਵੱਲੋਂ ਨਰੇਗਾ ਕਾਰਡ ਬਣਾਏ ਗਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਰਪੰਚ ਮੇਹਰ ਸਿੰਘ ਨੇ ਕਿਹਾ ਕਿ ਪਿੰਡਾ ਦੇ ਲੋਕਾਂ ਨੂੰ ਕਿਸੇ ਵੀ ਲੋਕ ਭਲਾਈ ਸਕੀਮ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ, ਉਹਨਾਂ ਨੇ ਕਿਹਾ ਕਿ ਹਰ ਵਰਗ ਨੂੰ ਉਹਨਾਂ ਦੇ ਬਣਦੇ ਹੱਕ ਦਵਾਏ ਜਾਣਗੇ। ਇਸ ਮੌਕੇ ਜਸਕਰਨ ਸਿੰਘ ਖੰਨਾ, ਦਲਜੀਤ ਸਿੰਘ ਦੋਧੀ,ਕੁਲਦੀਪ ਸਿੰਘ, ਚਾਨਣ ਸਿੰਘ, ਬੋਹੜ ਸਿੰਘ ਫੌਜੀ, ਗੁਰਸਾਹਿਬ ਸਿੰਘ, ਪਰਗਟ ਸਿੰਘ, ਅਤੇ ਪਿੰਡ ਭੂਰਾ ਕਰੀਮਪੁਰਾ ਦੇ ਕਈ ਹੋਰ ਲੋਕ ਮੌਜੂਦ ਸਨ।
Tags