ਸ੍ਰੀ ਮੁਕਤਸਰ ਸਾਹਿਬ , 23 ਅਪ੍ਰੈਲ (ਸੁਖਪਾਲ ਸਿੰਘ ਢਿੱਲੋਂ)- ਜੇ ਡੀ ਕਾਲਜ ਆਫ਼ ਐਜੂਕੇਸ਼ਨ ਸ੍ਰੀ ਮੁਕਤਸਰ ਸਾਹਿਬ ਵਿਖੇ ਬੀਤੇ ਦਿਨੀਂ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ । ਕਾਲਜ਼ ਦੇ ਚੇਅਰਮੈਨ ਡਾਕਟਰ ਐਸ ਕੇ ਗਾਵੜੀ ਤੇ ਵਾਈਸ ਚੇਅਰਪਰਸਨ ਡਾਕਟਰ ਸਰਵੇਸ਼ ਗਾਵੜੀ ਵਿਸ਼ੇਸ਼ ਤੌਰ ਤੇ ਪਹੁੰਚੇ । ਕਾਲਜ਼ ਦੇ ਸਟਾਫ ਵੱਲੋਂ ਪ੍ਰਿੰਸੀਪਲ ਡਾਕਟਰ ਮਨਜੀਤ ਕੌਰ ਗਿੱਲ ਦੀ ਅਗਵਾਈ ਹੇਠ ਵੱਖ ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ । ਮਨਜੀਤ ਕੌਰ ਨੇ ਸਿਖਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਧਰਤੀ ਅਤੇ ਵਾਤਾਵਰਨ ਸਬੰਧੀ ਬਣਦੀ ਜ਼ਿੰਮੇਵਾਰੀ ਨਿਭਾਉਣ ਤਾਂ ਕਿ ਵਾਤਾਵਰਨ ਸਾਫ਼ ਸੁਥਰਾ ਹੋ ਸਕੇ । ਇਸ ਸਮੇਂ ਪ੍ਰੋਫੈਸਰ ਸੰਤੋਸ਼ ਰਜੋਰੀਆ , ਕਮਲ ਗੋਇਲ , ਨਰਿੰਦਰ ਪਾਲ ਸਿੰਘ , ਏਕਤਾ , ਗਗਨਦੀਪ ਕੌਰ , ਪਰਵਿੰਦਰ ਕੌਰ , ਦੀਦਾਰ ਸਿੰਘ , ਅੰਤਰਪ੍ਰੀਤ ਕੌਰ , ਹਰਸਨੀਤ ਕੌਰ , ਹਰਜੀਤ ਸਿੰਘ , ਕਮਲਦੀਪ ਕੌਰ , ਕਰਮਜੀਤ ਸਿੰਘ , ਸੁਖਮੰਦਰ ਸਿੰਘ , ਹਰਮਨਦੀਪ ਕੌਰ , ਰਾਜਿੰਦਰ ਗੋਇਲ ਅਤੇ ਅਸ਼ਵਨੀ ਕੁਮਾਰ ਮੌਜੂਦ ਸਨ ।