ਪਿੰਡ ਚੱਕ ਕਾਲਾ ਸਿੰਘ ਵਾਲਾ ਵਿਖੇ ਟੀਕਾਕਰਣ ਕੈਂਪ ਲਗਾਇਆ ਗਿਆ ਤੇ ਔਰਤਾਂ ਨਾਲ ਕੀਤੀ ਗਈ ਮੀਟਿੰਗ

bttnews
0
ਸ੍ਰੀ ਮੁਕਤਸਰ ਸਾਹਿਬ , 23 ਅਪ੍ਰੈਲ (ਸੁਖਪਾਲ ਸਿੰਘ ਢਿੱਲੋਂ)- ਸਿਹਤ ਵਿਭਾਗ ਵੱਲੋਂ ਪਿੰਡ ਚੱਕ ਕਾਲਾ ਸਿੰਘ ਵਾਲਾ ਦੇ ਆਂਗਣਵਾੜੀ ਸੈਂਟਰ ਵਿੱਚ ਸੈਂਟਰ ਇੰਚਾਰਜ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਟੀਕਾਕਰਣ ਕੈਂਪ ਲਗਾਇਆ ਗਿਆ । ਜਿਸ ਦੌਰਾਨ ਗਰਭਵਤੀ ਔਰਤਾਂ , ਦੁੱਧ ਪਿਲਾਉ ਮਾਵਾਂ ਅਤੇ ਛੋਟੇ ਬੱਚਿਆਂ ਨੂੰ ਮਾਰੂ ਰੋਗਾਂ ਤੋਂ ਬਚਾਉਣ ਲਈ ਟੀਕੇ ਲਗਾਏ ਗਏ ਅਤੇ ਉਹਨਾਂ ਦਾ ਸਿਹਤ ਨਿਰੀਖਣ ਕੀਤਾ ਗਿਆ । ਛੋਟੇ ਬੱਚਿਆਂ ਅਤੇ ਔਰਤਾਂ ਦਾ ਭਾਰ ਤੋਲਿਆ ਤੇ ਕੱਦ ਮਾਪਿਆ ਗਿਆ ।
      ਇਸੇ ਸਮੇਂ ਔਰਤਾਂ ਨਾਲ ਮੀਟਿੰਗ ਕੀਤੀ ਗਈ । ਜਿਸ ਦੌਰਾਨ ਹਰਗੋਬਿੰਦ ਕੌਰ ਨੇ ਉਹਨਾਂ ਨੂੰ ਦੱਸਿਆ ਕਿ ਉਹ ਅਨੀਮੀਆ ਜਿਹੀ ਬਿਮਾਰੀ ਜਿਸ ਨਾਲ ਔਰਤਾਂ ਵਿੱਚ ਅਕਸਰ ਹੀ ਖ਼ੂਨ ਦੀ ਘਾਟ ਹੋ ਜਾਂਦੀ ਹੈ ਤੋਂ ਬਚਾਅ ਲਈ ਰੁੱਤ ਸਿਰ ਦੀਆਂ ਹਰੀਆਂ ਸਬਜ਼ੀਆਂ , ਗੁੜ , ਛੋਲੇ ਆਦਿ ਦੀ ਜ਼ਿਆਦਾ ਵਰਤੋਂ ਕਰਨ ਅਤੇ ਆਪਣੀ ਚੰਗੀ ਸਿਹਤ ਲਈ ਆਪਣੀ ਅਤੇ ਆਪਣੇ ਆਲ਼ੇ ਦੁਆਲ਼ੇ ਦੀ ਸਫਾਈ ਨੂੰ ਯਕੀਨੀ ਬਣਾਉਣ । ਖਾਸ ਕਰਕੇ ਗਰਮੀਆਂ ਦੇ ਮੌਸਮ ਵਿੱਚ ਤਪਦੀ ਗਰਮੀ ਅਤੇ ਲੂ ਤੋਂ ਆਪਣਾ ਅਤੇ ਬੱਚਿਆਂ ਦਾ ਬਚਾਉ ਰੱਖਣ । ਮੀਟਿੰਗ ਦੌਰਾਨ ਉਹਨਾਂ ਨੇ ਪਿੰਡ ਦੀਆਂ ਔਰਤਾਂ ਨੂੰ ਜਾਣਕਾਰੀ ਦਿੱਤੀ ਕਿ ਇਹ ਚੰਗੀ ਗੱਲ ਹੈ ਤੇ ਪਿੰਡ ਦੇ ਸਾਰੇ ਬੱਚਿਆਂ ਦਾ ਕੱਦ ਅਤੇ ਭਾਰ ਠੀਕ ਆ ਅਤੇ ਗਰਭਵਤੀ ਅਤੇ ਦੁੱਧ ਪਿਲਾਉ ਮਾਵਾਂ ਦੀ ਸਿਹਤ ਵੀ ਠੀਕ ਹੈ । ਇਸ ਮੌਕੇ ਆਂਗਣਵਾੜੀ ਵਰਕਰ ਸਰਬਜੀਤ ਕੌਰ , ਏ ਐਨ ਐਮ ਗੁਰਪਾਲ ਕੌਰ , ਆਸ਼ਾ ਫੈਸਲੀਟੇਟਰ ਸਤਵਿੰਦਰ ਕੌਰ , ਆਸ਼ਾ ਵਰਕਰ ਜਸਵੀਰ ਕੌਰ , ਹੈਲਪਰ ਛਿੰਦਰ ਕੌਰ ਤੇ ਕੋਰ ਜੀਤ ਕੌਰ ਆਦਿ ਮੌਜੂਦ ਸਨ । 

Post a Comment

0Comments

Post a Comment (0)