ਅਸਲੇ ਦਾ ਨਿਪਟਾਰਾ ਕਰਵਾਉਣ ਲਈ ਜਾਰੀ ਕੀਤੇ ਹੁਕਮ

bttnews
0

- ਮ੍ਰਿਤਕ ਵਿਅਕਤੀਆਂ ਦੇ ਅਸਲਾ ਲਾਇਸੰਸ ਧਾਰਕਾਂ ਦੇ ਵਾਰਸਾਂ ਨੂੰ ਲਾਇਸੰਸ ਰੱਦ ਕਰਵਉਣ ਲਈ ਜਿਲ੍ਹੇ ਦੇ ਨੇੜਲੇ ਸੇਵਾ ਕੇਂਦਰਾਂ ਵਿੱਚ ਫਾਇਲ ਜਮ੍ਹਾਂ ਕਰਵਾਉਣ ਲਈ ਜਾਰੀ ਕੀਤੇ ਹੁਕਮ 

ਅਸਲੇ ਦਾ ਨਿਪਟਾਰਾ ਕਰਵਾਉਣ ਲਈ ਜਾਰੀ ਕੀਤੇ ਹੁਕਮ

ਸ੍ਰੀ ਮੁਕਤਸਰ ਸਾਹਿਬ 16 ਮਈ, (BTTNEWS)- 
 ਮਿਸ ਰਾਜਦੀਪ ਕੌਰ ਵਧੀਕ ਜਿ਼ਲ੍ਹਾ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਕਮ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਅਸਲਾ ਲਾਇਸੰਸ ਧਾਰਕਾਂ ਲਈ ਵਿਸ਼ੇਸ਼ ਜਾਣਕਾਰੀ ਦਿੰਦਿਆ ਦੱਸਿਆ ਕਿ ਜਿ਼ਲ੍ਹਾ ਪ੍ਰਸ਼ਾਸਨ ਦੇ ਸੇਵਾ ਪੋਰਟਲ ਅਨੁਸਾਰ 125 ਦੇ ਕਰੀਬ ਅਜਿਹੇ ਅਸਲਾ ਲਾਇਸੰਸ ਧਾਰਕ ਹਨ, ਜਿਹਨਾਂ ਦੇ ਲਾਇਸੰਸ ਉਪਰ ਦੋ ਤੋਂ ਵੱਧ ਅਸਲੇ ਦਰਜ ਹਨ।
ਵਧੀਕ ਜਿ਼ਲ੍ਹਾ ਮੈਜਿਸਟਰੇਟ ਅਨੁਸਾਰ ਭਾਰਤ ਸਰਕਾਰ ਦੀ ਸੋਧੀ ਹੋਈ ਪਾਲਸੀ ਦੇ ਪੱਤਰ ਨੰ. ਵੀ-11026/42/2019-ਆਰਮਜ ਮਿਤੀ 8 ਜਨਵਰੀ 2020 ਮੁਤਾਬਕ ਜਿਹਨਾਂ ਅਸਲਾ ਧਾਰਕਾ ਦੇ ਅਸਲਾ ਲਾਇਸੰਸ ਨਿੱਜੀ ਸੁਰੱਖਿਆ ਲਈ ਬਣੇ ਹੋਏ, ਹਨ, ਉਹ ਕੇਵਲ ਦੋ ਅਸਲੇ ਹੀ ਆਪਣੇ ਪਾਸ ਰੱਖ ਸਕਦੇ ਹਨ । ਉਹਨਾਂ ਅੱਗੇ ਦੱਸਿਆ ਕਿ ਜਿਹਨਾਂ ਅਸਲਾ ਲਾਇਸੰਸ ਧਾਰਕਾਂ ਦੇ ਲਾਇਸੰਸ ਉਪਰ ਦੋ ਤੋਂ ਵੱਧ ਅਸਲੇ ਦਰਜ ਹਨ, ਉਹ ਤੁਰੰਤ ਵਾਧੂ ਅਸਲੇ ਦਾ ਨਿਪਟਾਰਾ ਜਲਦੀ ਤੋਂ ਜਲਦੀ ਕਰਵਾਉਣ।
ਉਹਨਾਂ ਅੱਗੇ ਦੱਸਿਆ ਕਿ ਸਰਕਾਰ ਦੇ ਹੁਕਮਾਂ ਅਨੁਸਾਰ ਰਾਈਫਲ ਐਸੋਸੀਏਸ਼ਨ, ਸਪੋਰਟਸ ਪਰਸਨਸ, ਸ਼ੂਟਰਜ, ਬੈੱਕਸ, ਰਾਈਫਲ ਐਸੋਸੀਏਸ਼ਨ ਕਲੱਬ ਦੇ ਆਧਾਰ ਤੇ ਬਣੇ ਅਸਲਾ ਲਾਇਸੰਸ ਧਾਰਕਾਂ ਤੇ ਇਹ ਹਕਮ ਲਾਗੂ ਨਹੀਂ ਹੋਣਗੇ।
ਇਸ ਦੇ ਨਾਲ ਹੀ ਉਹਨਾਂ ਇਹ ਦੱਸਿਆ ਕਿ ਜਿਹਨਾਂ ਅਸਲਾ ਲਾਇਸੰਸ ਧਾਰਕਾਂ ਦੀ ਮੌਤ ਹੋ ਗਈ ਹੈ ਅਤੇ ਉਸਦੇ ਵਾਰਸਾਂ ਵਲੋਂ ਸਬੰਧਿਤ ਅਸਲੇ ਦਾ ਨਿਪਟਾਰਾ ਤਾਂ ਕਰਵਾ ਲਿਆ ਗਿਆ ਹੈ, ਪਰੰਤੂ ਸਬੰਧਿਤ ਅਸਲਾ ਲਾਇਸੰਸ ਰੱਦ ਕਰਵਾਉਣ ਲਈ ਜਿ਼ਲ੍ਹੇ ਦੇ ਸੇਵਾ ਕੇਂਦਰਾਂ ਵਿੱਚ ਅਜੇ ਤੱਕ ਫਾਇਲ ਜਰੂਰ ਜਮ੍ਹਾਂ ਨਹੀਂ ਕਰਵਾਈ ਗਈ, ਜਿਸ ਕਾਰਨ ਮ੍ਰਿਤਕ ਵਿਅਕਤੀ ਦਾ ਲਾਇਸੰਸ ਅਜੇ ਵੀ ਸਰਕਾਰੀ ਰਿਕਾਰਡ ਵਿੱਚ ਦਰਜ ਬੋਲ ਰਿਹਾ ਹੈ ।
ਉਹਨਾਂ ਅਸਲਾ ਲਾਇਸੰਸ ਧਾਰਕਾਂ ਦੇ ਵਾਰਸਾਂ ਨੂੰ ਹਦਾਇਤ ਕੀਤੀ ਕਿ ਉਹ ਜਲਦੀ ਤੋਂ ਲਾਇਸੰਸ ਅਸਲਾ ਰੱਦ ਕਰਵਾਉਣ ਲਈ ਆਪਣੇ ਨੇੜਲੇ ਸੇਵਾ ਕੇਂਦਰਾਂ ਵਿੱਚ ਫਾਇਲ ਜਮ੍ਹਾਂ ਕਰਵਾਉਣ।

Post a Comment

0Comments

Post a Comment (0)