Breaking

ਜਿਲ੍ਹਾ ਸ੍ਰੀ ਮੁਕਤਸਰ ਸਹਿਬ ਵਿੱਚ ਨਵੇਂ ਥਾਣੇ ਅਤੇ ਚੌਂਕੀਆਂ ਦੀ ਸਥਾਪਤੀ ਜਲਦੀ ਹੀ: ਐਸ.ਐਸ.ਪੀ ਨਿੰਬਾਲੇ

ਜਿਲ੍ਹਾ ਸ੍ਰੀ ਮੁਕਤਸਰ ਸਹਿਬ ਵਿੱਚ ਨਵੇਂ ਥਾਣੇ ਅਤੇ ਚੌਂਕੀਆਂ ਦੀ ਸਥਾਪਤੀ ਜਲਦੀ ਹੀ: ਐਸ.ਐਸ.ਪੀ ਨਿੰਬਾਲੇ

ਸ੍ਰੀ ਮੁਕਤਸਰ ਸਾਹਿਬ (BTTNEWS)-
ਜਿਲ੍ਹਾ ਸ੍ਰੀ ਮੁਕਤਸਰ ਸਹਿਬ ਇੱਕ ਧਾਰਮਿਕ ਅਤੇ ਰਾਜਨੀਤਿਕ ਪਿੱਠ ਭੂਮੀ ਵਾਲਾ ਜਿਲ੍ਹਾ ਹੋਣ ਕਾਰਨ ਕਾਫੀ ਮਹੱਤਤਵ ਪੂਰਨ ਹੋਣ ਕਾਰਨ ਅਮਨ ਕਾਨੂੰਨ ਦੀ ਦ੍ਰਿਸ਼ਟੀ ਤੋਂ ਅਹਿਮ ਸਥਾਨ ਰੱਖਦਾ ਹੈ। ਇਸ ਜਿਲ੍ਹਾ ਦੇ ਥਾਣਾ ਲੰਬੀ ਦਾ ਕ੍ਰੀਬ 16 ਕਿਲੋਮੀਟਰ ਏਰੀਆ ਹਰਿਆਣਾ ਅਤੇ 08 ਕਿਲੋਮੀਟਰ ਏਰੀਆ ਰਾਜਸਥਾਨ ਸੂਬਿਆਂ ਨਾਲ ਲੱਗਦਾ ਹੈ। ਇਸ ਦੇ ਏਰੀਆ ਵਿੱਚ 19 ਰਸਤਿਆਂ ਰਾਂਹੀ ਗੁਆਂਢੀ ਰਾਜਾਂ ਵਿੱਚ ਆਵਾਜਾਈ ਚੱਲ ਰਹੀ ਹੈ। ਇਸ ਦੀ ਵਜਾ ਕਾਰਨ ਗੁਆਂਢੀ ਰਾਜਾਂ ਵਿੱਚੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਖਦਸ਼ਾ ਹਰ ਸਮੇਂ ਬਣਿਆ ਰਹਿਦਾ ਹੈ। ਥਾਣਾ ਲੰਬੀ ਦਾ ਕੱਖਾਂਵਾਲੀ ਪਿੰਡ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਅਤੇ ਵਰਤੋਂ ਲਈ ਜਾਣਿਆਂ ਜਾਂਦਾ ਹੈ। ਕਈ ਵਾਰ ਨਸ਼ੇ ਦੇ ਸੌਦਾਗਰ ਇਹਨ੍ਹਾਂ ਰਸਤਿਆਂ ਰਾਂਹੀ ਪੁਲਿਸ ਦੀ ਗ੍ਰਿਫਤ ਤੋਂ ਬਚ ਕੇ ਨਿਕਲ ਜਾਂਦੇ ਹਨ।ਇਸ ਇਲਾਕੇ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਅਤੇ ਇਸ ਦੀਆਂ ਹੱਦਾਂ ਗੁਆਂਢੀ ਰਾਜਾਂ ਨਾਲ ਲੱਗਦੀਆਂ ਹੋਣ ਕਾਰਨ ਅਮਨ ਕਾਨੂੰਨ ਦੀ ਸਥਿਤੀ ਤੋਂ ਸੰਵੇਦਨਸ਼ੀਲ ਹੋਣ ਕਾਰਨ ਥਾਣਾ ਲੰਬੀ ਦੇ ਕ੍ਰੀਬ 22 ਪਿੰਡ ਪੁਲਿਸ ਚੌਂਕੀ ਕਿੱਲਿਆਂ ਵਾਲੀ ਵਿੱਚ ਸ਼ਾਮਿਲ ਕਰਕੇ ਇਸ ਨੂੰ ਥਾਣਾ ਕਿੱਲਿਆਂ ਵਾਲੀ ਬਣਾਏ ਜਾਣ ਦੀ ਤਜਵੀਜ ਸਰਕਾਰ ਕੋਲ ਭੇਜੀ ਗਈ ਹੈ ਤਾਂ ਜੋ ਇਸ ਇਲਾਕੇ ਦੋ ਲੋਕਾਂ ਨੂੰ ਸੁਚੱਜਾ ਪੁਲਿਸ ਪ੍ਰਸ਼ਾਸ਼ਨ ਦਿੱਤਾ ਜਾ ਸਕੇ। ਇਸੇ ਪ੍ਰਕਾਰ ਅਜਿਹੇ ਹੀ ਹਲਾਤ ਥਾਣਾ ਕੋਟਭਾਈ ਦੇ ਏਰੀਆ ਵਿੱਚ ਹੋਣ ਕਾਰਨ ਪੁਲਿਸ ਚੌਂਕੀ ਦੋਦਾ ਦੇ ਏਰੀਆ ਵਿੱਚ ਥਾਣਾ ਕੋਟਭਾਈ ਦਾ ਕੁਝ ਹੋਰ ਏਰੀਆ ਸ਼ਾਮਿਲ ਕਰਕੇ ਥਾਣਾ ਦੋਦਾ ਬਣਾਉਣ ਦੀ ਤਜਵੀਜ ਵੀ ਸਰਕਾਰ ਨੂੰ ਭੇਜੀ ਜਾ ਚੁੱਕੀ ਹੈ। ਥਾਣਾ ਕਿੱਲਿਆਂ ਵਾਲੀ ਅਤੇ ਥਾਣਾ ਦੋਦਾ ਜਲਦੀ ਹੀ ਨੇੜ ਭਵਿੱਖ ਵਿੱਚ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਨਵੇਂ ਥਾਣਿਆਂ ਵਜ਼ੋ ਹੋਂਦ ਵਿੱਚ ਆਉਣ ਉਪਰੰਤ ਕਾਰਜਸ਼ੀਲ ਹੋ ਜਾਣਗੇ। ਇਸ ਤੋਂ ਇਲਾਵਾ ਇਸ ਜਿਲ੍ਹਾ ਦੀ ਮਲੋਟ ਸਬ-ਡਵੀਜ਼ਨ ਜੋ ਸਾਲ 2002 ਵਿੱਚ ਹੋਂਦ ਵਿੱਚ ਆਈ ਸੀ ਅਤੇ ਅਬਾਦੀ ਅਤੇ ਖੇਤਰਫਲ ਦੇ ਪੱਖ ਤੋਂ ਜਿਲ੍ਹਾ ਦੀ ਸਭ ਤੋਂ ਵੱਡੀ ਸਬ ਡਵੀਜ਼ਨ ਹੈ ਜਿਸ ਵਿੱਚ ਲੰਬੀ ਅਤੇ ਲੱਖੇਵਾਲੀ 2 ਸਬ ਤਹਿਸੀਲਾਂ ਹਨ। ਇਸ ਸਬ ਡਵੀਜ਼ਨ ਦੀ ਅਬਾਦੀ 348165 ਅਤੇ ਖੇਤਰਫਲ 1055.00 ਕਿਲੋ ਮੀਟਰ ਹੈ। ਇਸ ਸਬ ਡੀਵਜ਼ਨ ਵਿੱਚ ਥਾਣਾ ਸਿਟੀ ਮਲੋਟ, ਸਦਰ ਮਲੋਟ, ਲੱਖੇਵਾਲੀ, ਕਬਰਵਾਲਾ ਅਤੇ ਲੰਬੀ ਪੈਂਦੇ ਹਨ, ਜਿੰਨ੍ਹਾ ਅਧੀਨ 107 ਪਿੰਡ ਅਤੇ 31 ਵਾਰਡ ਸ਼ਾਮਿਲ ਹਨ ਇੰਨ੍ਹਾਂ ਹਲਾਤਾਂ ਅਨੁਸਾਰ ਨਸ਼ੇ ਦੀ ਰੋਕਥਾਮ, ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਦਾ ਵਿਸ਼ਵਾਸ, ਸਮਾਜ ਵਿਰੋਧੀ ਅਨਸਰਾਂ ਤੇ ਪਕੜ ਅਤੇ ਸੁਚੱਜਾ ਪੁਲਿਸ ਪ੍ਰਸ਼ਾਸ਼ਨ ਮੁਹੱਈਆ ਕਰਨਾ ਤੇ ਲੋਕਾਂ ਦੇ ਜਾਨ ਮਾਲ ਦੀ ਰਾਖੀ ਸਮੇਂ ਦੀ ਮੁੱਖ ਲੋੜ ਹੈ। ਇਸ ਲਈ ਇਸ ਇਲਾਕੇ ਦੀ ਅਹਿਮੀਅਤ ਨੂੰ ਵੇਖਦੇ ਹੋਏ ਥਾਣਾ ਲੰਬੀ ਅਤੇ ਥਾਣਾ ਕਿੱਲਿਆਂ ਵਾਲੀ (ਤਜਵੀਜਤ) ਦੀ ਸੁਪਰਵੀਜਨ ਲਈ ਇੱਕ ਵੱਖਰੇ ਉੱਪ ਕਪਤਾਨ ਪੁਲਿਸ ਦੀ ਤਾਇਨਾਤੀ ਕਰਨ ਲਈ ਵੀ ਸਰਕਾਰ ਨੂੰ ਲਿਖਿਆ ਗਿਆ ਹੈ। ਨਿਰਸੰਦੇਹ ਅਜਿਹਾ ਹੋਣ ਨਾਲ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਅੰਦਰ ਨਸ਼ਿਆਂ ਦਾ ਮੁਕੰਮਲ ਖਾਤਮਾਂ ਅਤੇ ਦੂਜੇ ਅਪਰਾਧਾਂ ਦੀ ਰੋਕਥਾਮ ਦੇ ਨਾਲ ਨਾਲ ਸਾਫ ਸੁਥਰਾ ਪੁਲਿਸ ਪ੍ਰਸ਼ਾਸ਼ਨ, ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਅਤੇ ਆਮ ਲੋਕਾਂ ਨੂੰ ਤੁਰੰਤ ਇੰਨਸਾਫ ਮੁਹੱਈਆ ਕਰਨ ਵਿੱਚ ਬਹੁਤ ਮੱਦਦ ਮਿਲੇਗੀ। ਇਹ ਜਾਣਕਾਰੀ ਪੁਲਿਸ ਵਿਭਾਗ ਦੇ ਲੋਕ ਸਪੰਰਕ ਅਧਿਕਾਰੀ ਵੱਲੋਂ ਮੀਡੀਆ ਨੂੰ ਮੁਹੱਈਆ ਕਰਵਾਈ ਗਈ

Attachments area

Post a Comment

Previous Post Next Post