ਜਿ਼ਲ੍ਹੇ ਦੇ 38 ਸਕੂਲਾਂ ਨੂੰ ਸਵੱਛ ਵਿਦਿਆਲਿਆ ਪੁਰਸਕਾਰ ਤਹਿਤ ਕੀਤਾ ਸਨਮਾਨਿਤ

bttnews
0
ਜਿ਼ਲ੍ਹੇ ਦੇ 38 ਸਕੂਲਾਂ ਨੂੰ ਸਵੱਛ ਵਿਦਿਆਲਿਆ ਪੁਰਸਕਾਰ ਤਹਿਤ ਕੀਤਾ  ਸਨਮਾਨਿਤ

 ਸ੍ਰੀ ਮੁਕਤਸਰ ਸਾਹਿਬ 25 ਜੂਨ (BBTNEWS)-       ਜ਼ਿਲ੍ਹਾ ਪੱਧਰ ਤੇ ਸਵੱਛ ਵਿਦਿਆਲਿਆ ਪੁਰਸਕਾਰ ਤਹਿਤ 38 ਸਕੂਲਾਂ ਨੂੰ ਬੀਤੀ ਦਿਨੀ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਸਨਮਾਨਿਤ ਕੀਤਾ।
ਉਹਨਾਂ ਦੱਸਿਆ ਕਿ ਸਵੱਛ ਵਿਦਿਆਲਿਆ ਪੁਰਸਕਾਰ  ਤਹਿਤ ਸਿਹਤ ਅਤੇ ਸਫ਼ਾਈ  ਦੇ 6 ਪੱਖਾ  ਦੇ ਅਧਾਰ ਤੇ ਜ਼ਿਲ੍ਹੇ ਦੇ 755 ਸਕੂਲਾਂ ਦਾ ਮੁਲਾਂਕਣ 116  ਮੁਲਾਂਕਣ  ਕਰਤਾਵਾਂ ਦੁਆਰਾ ਕੀਤਾ ਗਿਆ ਸੀ ।
                        ਜ਼ਿਲ੍ਹੇ ਦੇ  755 ਸਰਕਾਰੀ ,ਸਰਕਾਰੀ ਸਹਾਇਤਾ ਪ੍ਰਾਪਤ  ਅਤੇ ਪ੍ਰਾਈਵੇਟ ਸਕੂਲਾਂ ਵਿਚੋਂ  ਆਨਲਾਈਨ  ਪੋਰਟਲ ਰਾਹੀਂ  8 ਓਵਰਆਲ  ਅਤੇ 30 ਕੈਟਾਗਰੀ ਵਾਈਜ਼ ਜੇਤੂ ਸਕੂਲ ਚੁਣੇ ਗਏ । ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਚੁਣੇ ਹੋਏ ਸਕੂਲਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ । ਉਨ੍ਹਾਂ ਨੇ ਜ਼ਿਲ੍ਹੇ ਦੇ ਸਿੱਖਿਆ ਅਧਿਕਾਰੀਆਂ ਅਤੇ  ਸਕੂਲ ਮੁਖੀ   ਸਾਹਿਬਾਨ   ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਬਿਹਤਰੀਨ ਕੰਮ ਕਰਨ ਲਈ ਪ੍ਰੇਰਿਤ ਕੀਤਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰਨ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ ।  ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਸਾਰੇ ਸਕੂਲਾਂ ਵਿੱਚ ਢੁਕਵੀਂ ਉਮਰ ਦੇ ਵਿਦਿਆਰਥੀਆਂ ਲਈ ਕੋਵਡ ਸਬੰਧੀ ਟੀਕਾਕਰਨ ਦੇ ਆਦੇਸ਼ ਵੀ ਦਿੱਤੇ।
 
                        ਕਪਿਲ ਸ਼ਰਮਾ, ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ) ਨੇ  ਦੱਸਿਆ ਕਿ  ਸਿਹਤ ਅਤੇ ਸਫ਼ਾਈ ਦੇ ਪੱਖ ਵਿਚ ਓਵਰਆਲ  ਸਨਮਾਨਤ  ਹੋਣ ਵਾਲੇ ਸਕੂਲਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ  ਪੱਕੀ ਟਿੱਬੀ ,ਸਰਕਾਰੀ ਹਾਈ ਸਕੂਲ ਰੁੜ੍ਹਿਆ ਵਾਲੀ  ,ਭਾਈ ਮਸਤਾਨ ਸਿੰਘ ਪਬਲਿਕ ਸਕੂਲ ,ਸਰਕਾਰੀ ਪ੍ਰਾਇਮਰੀ ਸਕੂਲ ਭਾਰੂ  ,ਸਰਕਾਰੀ ਪ੍ਰਾਇਮਰੀ ਸਕੂਲ ਮਿੱਡਾ,ਗੁਰੂ ਨਾਨਕ ਪਬਲਿਕ ਸਕੂਲ ਘੁਮਿਆਰਾ  ,ਗੌਰਮਿੰਟ ਮਾਡਲ ਸਕੂਲ ਫੁੱਲੂ ਖੇੜਾ  ਅਤੇ ਗੋਲਡਨ ਇਰਾ ਮਿਲੇਨੀਅਮ ਸਕੂਲ ਮੰਡੀ ਕਿੱਲਿਆਂਵਾਲੀ  ਸ਼ਾਮਲ ਹਨ । ਇਨ੍ਹਾਂ ਸਕੂਲਾਂ ਨੂੰ  ਸਟੇਟ ਪੱਧਰ ਤੇ ਸਨਮਾਨਤ   ਹੋਣ ਲਈ  ਨਾਮਜ਼ਦ  ਕੀਤਾ ਗਿਆ ਹੈ  
                       ਸਵੱਛ ਵਿਦਿਆਲਿਆ ਪੁਰਸਕਾਰ ਦਾ ਸਮੁੱਚਾ ਕੰਮ ਮੈਡਮ ਰਾਜਦੀਪ ਕੌਰ ,ਅਡੀਸ਼ਨਲ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ  ਮਲਕੀਤ ਸਿੰਘ,ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ  ਪ੍ਰਭਜੋਤ ਕੌਰ  ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.)  ਦੀ ਯੋਗ ਅਗਵਾਈ  ਹੋਏ ਵਿੱਚ ਹੋਇਆ  ।ਇਸ ਸਮਾਗਮ ਵਿੱਚ  ਸ.ਹਰਜੀਤ ਸਿੰਘ ,ਉਪ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ.) ,ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਰਾਜਵਿੰਦਰ ਸਿੰਘ ਅਤੇ ਸ੍ਰੀ ਜਗਦੀਪ ਸਿੰਘ ,ਮੈਡਮ ਸੁਮਨ ਅਤੇ ਡਾਟਾ ਆਪਰੇਟਰ ਰੋਹਿਤ ਕੁਮਾਰ  ਉਚੇਚੇ ਤੌਰ ਤੇ ਹਾਜ਼ਰ ਹੋਏ ।ਸਮਾਗਮ ਦੌਰਾਨ ਮਨਜੀਤ ਸਿੰਘ ਨੋਡਲ  ਅਫ਼ਸਰ, ਸਵੱਛ ਵਿਦਿਆਲਿਆ ਪੁਰਸਕਾਰ (ਐਲੀਮੈਂਟਰੀ  )ਨੂੰ ਅਧਿਆਪਕਾਂ ਅਤੇ ਮੁਲੰਕਣ ਕਰਤਾਵਾਂ ਦੀ ਟ੍ਰੇਨਿੰਗ ਅਤੇ ਸਵੱਛ ਵਿਦਿਆਲਿਆ ਸੰਬੰਧੀ ਹੋਰ ਕਾਰਜਾਂ ਲਈ ਸਨਮਾਨਿਤ ਕੀਤਾ ਗਿਆ  । 

Post a Comment

0Comments

Post a Comment (0)