ਵਿਸ਼ਵ ਵਾਤਾਵਰਨ ਦਿਵਸ ਮੌਕੇ ਵਿਖੇ ਬੂਟੇ ਲਗਾਕੇ ਵਾਤਾਵਰਨ ਸੰਭਾਲਣ ਦਾ ਅਹਿਦ ਲਿਆ

bttnews
0

ਵਿਸ਼ਵ ਵਾਤਾਵਰਨ ਦਿਵਸ ਮੌਕੇ ਵਿਖੇ ਬੂਟੇ ਲਗਾਕੇ ਵਾਤਾਵਰਨ ਸੰਭਾਲਣ ਦਾ ਅਹਿਦ ਲਿਆ

ਸ੍ਰੀ ਮੁਕਤਸਰ ਸਾਹਿਬ, 6 ਜੂਨ (BTTNEWS)-
 "ਦੂਸ਼ਿਤ ਨਹੀਂ ਕਰਨੀ ਧਰਤੀ ਮਨ ਵਿਚ ਸੰਕਲਪ ਪਾਲ ਲਓ, ਇਸ ਤੋਂ ਪਹਿਲਾਂ ਕੇ ਦੇਰ ਹੋ ਜਾਵੇ, ਵਾਤਾਵਰਨ ਸੰਭਾਲ ਲਓ" ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਡਾਕਟਰ ਰੰਜੂ ਸਿੰਗਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਕੁੱਲਤਾਰ ਸਿੰਘ ਦੀ ਯੋਗ ਅਗਵਾਈ ਹੇਠ ਸੀਐਚਸੀ ਚੱਕ ਸ਼ੇਰੇ ਵਾਲਾ ਦੇ ਅਧੀਨ ਆਉਂਦੇ ਹੈਲਥ ਵੈਲਨੇਸ ਸੈਂਟਰ ਗੁਲਾਬੇਵਾਲਾ ਵਿਖੇ ਮੇਡੀਕੇਟਿਡ ਬੂਟੇ ਲਗਾ ਕੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ।  ਇਸ ਬਾਰੇ ਜਾਣਕਾਰੀ ਦਿੰਦਿਆਂ ਬੀਈਈ ਮਨਬੀਰ ਸਿੰਘ ਨੇ ਦੱਸਿਆ ਕਿ ਹਰ ਸਾਲ ਹੀ ਪੰਜ ਜੂਨ ਨੂੰ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਜਾਂਦਾ ਹੈ।  ਵਰਤਮਾਨ ਸਮੇੰ ਵਿਚ ਵਾਤਾਵਰਨ ਦਾ ਤਾਪਮਾਨ ਵੱਧਦਾ ਜਾ ਰਿਹਾ ਹੈ ਜਿਸਦਾ ਮੁੱਖ ਕਾਰਨ ਜੰਗਲਾਂ ਦੀ ਕਟਾਈ, ਪ੍ਰਦੂਸ਼ਣ, ਏ ਸੀ ਦੀ ਲੋੜ ਤੋਂ ਵੱਧ ਵਰਤੋਂ, ਪਾਣੀ ਦੀ ਦੁਰਵਰਤੋਂ ਗਲੋਬਲ ਵਾਰਮਿੰਗ ਆਦਿ ਹੈ। ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਜੋ ਅਸੀਂ ਆਪਣੇ ਵਾਤਾਵਰਨ ਦੀ ਸੰਭਾਲ ਕਰ ਸਕੀਏ। ਗੁਲਾਬੇਵਾਲਾ ਸੈਂਟਰ ਦੇ ਸੀ.ਐਚ.ਓ ਵਿਮਲਦੀਪ, ਮ.ਪ.ਹ.ਵ ਬਲਵਿੰਦਰ ਸਿੰਘ ਅਤੇ ਗੁਰਮੀਤ ਕੌਰ ਨੇ ਕਿਹਾ ਕਿ ਜਿੱਥੇ ਇਕ ਰੁੱਖ ਇੰਨੀ ਠੰਢਕ ਪੈਦਾ ਕਰਦਾ ਹੈ ਜਿੰਨੀ ਇਕ ਏ ਸੀ 10 ਘੰਟਿਆਂ ਵਿਚ 10 ਕਮਰਿਆਂ ਵਿਚ ਚਲਣ ਤੇ ਕਰਦਾ ਹੈ। ਵੱਧਦੀ ਗਰਮੀ ਤੋਂ ਨਿਜਾਤ ਪਾਉਣ ਦਾ ਰਸਤਾ ਹੀ ਵੱਧ ਤੋਂ ਵੱਧ ਬੂਟੇ ਲਗਾ ਕੇ ਵਾਤਾਵਰਨ ਨੂੰ ਠੰਡਾ ਕਰਨਾ ਹੈ। ਇਸ ਮੌਕੇ ਤੇ ਸਮੂਹ ਸਟਾਫ ਵਲੋਂ ਇਕ ਇਕ ਬੂਟਾ ਲਗਾਇਆ ਗਿਆ ਅਤੇ ਨਾਲ ਹੀ ਉਸ ਬੂਟੇ ਨੂੰ ਰੋਜ ਪਾਣੀ ਦੇਣ ਦਾ ਅਹਿਦ ਵੀ ਲਿਆ ਗਿਆ। ਇਸ ਮੌਕੇ ਤੇ ਆਸ਼ਾ ਵਰਕਰ ਵੀਰਪਾਲ ਕੌਰ ਆਦਿ ਹਾਜਿਰ ਸਨ। 


Post a Comment

0Comments

Post a Comment (0)