ਤਰਨਤਾਰਨ (ਗੁਰਕੀਰਤ ਸਿੰਘ)- ਖੇਮਕਰਨ ਵਿੱਚ ਵਾਰਦਾਂਤਾਂ ਦਾ ਸਿਲਸਿਲਾਂ ਰੁਕਣ ਦਾ ਨਾਮ ਨਹੀਂ ਲੈ ਰਿਹਾ । ਖੇਮਕਰਨ ਸ਼ਹਿਰ ਦੇ ਵਾਸੀ ਇੱਕ ਟੈਕਸੀ ਚਾਲਕ ਕਾਰ ਡਰਾਈਵਰ ਦਾ ਪਿੰਡ ਆਸਲ ਉਤਾੜ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਸ਼ੇਰ ਮਸੀਹ ਪੁੱਤਰ ਨਾਜਰ ਮਸੀਹ ਵਜੋਂ ਹੋਈ ਹੈ । ਮ੍ਰਿਤਕ ਨੌਜਵਾਨ ਦੋ ਅਣਪਛਾਤੇ ਵਿਅਕਤੀਆਂ ਨੂੰ ਕਿਰਾਏ ਤੇ ਖੇਮਕਰਨ ਤੋਂ ਅਮ੍ਰਿਤਸਰ ਛੱਡਣ ਲਈ ਜਾ ਰਿਹਾ ਸੀ । ਉਹਨਾਂ ਵਿਅਕਤੀਆਂ ਵੱਲੋਂ ਪਿੰਡ ਆਸਲ ਉਤਾੜ ਟਾਹਲੀ ਅੱਡੇ ਨਜਦੀਕ ਸ਼ੇਰ ਮਸੀਹ ਨੂੰ ਪਿੱਛੋਂ ਸਿਰ ਵਿੱਚ ਗੋਲੀ ਮਾਰ ਦਿੱਤੀ ਗਈ। ਗੋਲੀ ਵੱਜਣ ਕਾਰਨ ਸ਼ੇਰ ਮਸੀਹ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਦੋਵੇਂ ਹਤਿਆਰੇ ਮੌਕੇ ਤੇ ਫਰਾਰ ਹੋ ਗਏ। ਇਸ ਮੌਕੇ ਨਜਦੀਕ ਪੈਂਦੇ ਭੱਠੇ ਤੇ ਮੌਜੂਦ ਲੋਕਾਂ ਵੱਲੋਂ ਡੀ ਐਸ ਪੀ ਨੂੰ ਜਾਣਕਾਰੀ ਦਿੱਤੀ ਗਈ। ਇਸ ਘਟਨਾਂ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ ।
ਖੇਮਕਰਨ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ, ਦਿਨ ਦਿਹਾੜੇ ਨੌਜਵਾਨ ਦੇ ਮਾਰੀ ਗੋਲੀ
July 05, 2022
0