SSP ਹਰਮਨਬੀਰ ਗਿੱਲ ਦੀਆਂ ਸੇਵਾਵਾਂ ਬੇਹੱਦ ਸ਼ਲਾਘਾਯੋਗ

BTTNEWS
0

  ਮਿਸ਼ਨ ਮਿਲ ਕੇ ਵਧਾਈ ਦੇਵੇਗਾ:  ਢੋਸੀਵਾਲ

SSP ਹਰਮਨਬੀਰ ਗਿੱਲ ਦੀਆਂ ਸੇਵਾਵਾਂ ਬੇਹੱਦ ਸ਼ਲਾਘਾਯੋਗ

ਸ੍ਰੀ ਮੁਕਤਸਰ ਸਾਹਿਬ, 23 ਜੁਲਾਈ (BTTNEWS)-
ਹਰਮਨਬੀਰ ਸਿੰਘ ਗਿੱਲ ਆਈ.ਪੀ.ਐਸ. ਨੇ ਜ਼ਿਲ੍ਹਾ ਪੁਲਿਸ ਮੁਖੀ ਵਜੋਂ ਅਹੁਦਾ ਸੰਭਾਲਦਿਆਂ ਹੀ ਪੁਲਿਸ ਪ੍ਰਸ਼ਾਸਨ ਨੂੰ ਚੁਸਤ ਦਰੁਸਤ ਕਰਨ ਅਤੇ ਗੈਰ ਸਮਾਜੀ ਤੱਤਾਂ ਨੂੰ ਨੱਥ ਪਾਉਣ ਲਈ ਵਿਸ਼ੇਸ਼ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਸਨ। ਨਸ਼ੇ ਦੇ ਕਾਰੋਬਾਰੀਆਂ, ਸਨੈਚਰਾਂ, ਲੁੱਟ ਖੋਹ ਕਰਨ ਵਾਲਿਆਂ ਸਮੇਤ ਹੋਰ ਗੈਰ ਸਮਾਜੀ ਕੰਮ ਕਰਨ ਵਾਲਿਆਂ ਨੇ ਭਵਿੱਖ ਵਿਚ ਅਜਿਹੇ ਕਾਰਜ ਨਾ ਕਰਨ ਤੋਂ ਤੋਬਾ ਕਰ ਲਈ ਹੈ। ਅਜਿਹੇ ਗੈਰ ਸਮਾਜੀ ਅਨਸਰਾਂ ਵਿਰੁੱਧ ਪੁਲਿਸ ਕਾਰਵਾਈ ਕੀਤੀ ਜਾਂਦੀ ਹੈ। ਸ਼ਹਿਰ ਅੰਦਰ ਰਾਤ ਸਮੇਂ ਪੁਲਿਸ ਪੀ.ਸੀ.ਆਰ. ਦੀ ਪੈਟਰਲਿੰਗ ਵਧਾ ਕੇ ਆਮ ਲੋਕਾਂ ਵਿਚ ਡਰ ਅਤੇ ਭੈਅ ਦੀ ਭਾਵਨਾ ਖਤਮ ਕਰ ਦਿਤੀ ਹੈ। ਟ੍ਰੈਫਿਕ ਵਿਵਸਥਾ ਸੁਧਾਰਨ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ। ਬੁਲੇਟ ਦੇ ਪਟਾਕੇ ਪਵਾਉਣ ਵਾਲਿਆਂ ਨਾਲ ਵੀ ਸਖਤੀ ਨਾਲ ਨਜਿੱਠਿਆ ਹੈ। ਐਨਾ ਹੀ ਨਹੀਂ ਪੁਲਿਸ ਕਰਮਚਾਰੀਆਂ ਦਾ ਮਨੋਬਲ ਅਤੇ ਹੌਂਸਲਾ ਵਧਾਉਣ ਲਈ ਸ੍ਰ. ਗਿੱਲ ਰਾਤ ਸਮੇਂ ਥਾਣਿਆਂ, ਇੰਟਰਸਟੇਟ ਨਾਕਿਆਂ ਆਦਿ ਦੀ ਵੀ ਚੈਕਿੰਗ ਕਰਦੇ ਹਨ। ਪੁਲਿਸ ਦੀ ਸਖਤੀ ਨਾਲ ਭੂੰਡ ਆਸ਼ਿਕਾਂ ਨੂੰ ਵੀ ਭਾਜੜਾਂ ਪਈਆਂ ਹੋਈਆਂ ਹਨ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਨੇ ਜ਼ਿਲ੍ਹਾ ਪੁਲਿਸ ਮੁਖੀ ਸ੍ਰ. ਗਿੱਲ ਦੀ ਵਿਭਾਗੀ ਅਤੇ ਪ੍ਰਬੰਧਕੀ ਕਾਰਜਸ਼ੈਲੀ ਦੀ ਸਮੁੱਚੀ ਸੰਸਥਾ ਵੱਲੋਂ ਪੁਰਜੋਰ ਸ਼ਲਾਘਾ ਕੀਤੀ ਹੈ। ਪ੍ਰਧਾਨ ਨੇ ਕਿਹਾ ਹੈ ਕਿ ਸ੍ਰ. ਗਿੱਲ ਦੀ ਇਸ ਪ੍ਰਬੰਧਕੀ ਸਫਲ ਕਾਰਜਸ਼ੈਲੀ ਨੇ ਪੁਲਿਸ ਵਿਭਾਗ ਵਿਚ ਇਕ ਨਵਾਂ ਮੀਲ ਪੱਥਰ ਸਥਾਪਤ ਕੀਤਾ ਹੈ। ਪ੍ਰਧਾਨ ਢੋਸੀਵਾਲ ਨੇ ਉਕਤ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਉਹਨਾਂ ਦੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਵੱਲੋਂ 24 ਜੁਲਾਈ ਸੋਮਵਾਰ ਨੂੰ ਐੱਸ.ਐੱਸ.ਪੀ. ਗਿੱਲ ਨੂੰ ਮਿਲ ਕੇ ਵਧਾਈ ਦਿੱਤੀ ਜਾਵੇਗੀ। 

Post a Comment

0Comments

Post a Comment (0)