ਲਾਰਡ ਬੁੱਧਾ ਟਰੱਸਟ ਨੇ ਨਵ ਨਿਯੁਕਤ ਵਾਇਸ ਚਾਂਸਲਰ ਡਾ. ਸੂਦ ਨਾਲ ਮੁਲਾਕਾਤ ਕੀਤੀ

BTTNEWS
0

 -ਅਹੁਦਾ ਸੰਭਾਲਣ ਤੇ ਦਿੱਤੀ  ਵਧਾਈ-

ਲਾਰਡ ਬੁੱਧਾ ਟਰੱਸਟ ਨੇ ਨਵ ਨਿਯੁਕਤ ਵਾਇਸ ਚਾਂਸਲਰ ਡਾ. ਸੂਦ ਨਾਲ ਮੁਲਾਕਾਤ ਕੀਤੀ


ਫਰੀਦਕੋਟ : 20 ਜੁਲਾਈ (BTTNEWS)- ਇਲਾਕੇ ਦੀ ਪ੍ਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੀ ਜ਼ਿਲਾ ਫਰੀਦਕੋਟ ਇਕਾਈ ਨੇ ਟਰੱਸਟ ਦੇ ਸੰਸਥਾਪਕ ਚੇਅਰਮੈਨ ਪ੍ਰਸਿੱਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਸਥਾਨਕ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਨਵੇਂ ਵਾਈਸ ਚਾਂਸਲਰ ਡਾ. ਰਾਜੀਵ ਸੂਦ ਨਾਲ ਉਹਨਾਂ ਦੇ ਦਫ਼ਤਰ ਵਿਖੇ  ਮੁਲਾਕਾਤ ਕੀਤੀ। ਇਸ ਮੌਕੇ ਜ਼ਿਲਾ ਫਰੀਦਕੋਟ  ਦੇ ਪ੍ਰਧਾਨ ਜਗਦੀਸ਼ ਰਾਜ ਭਾਰਤੀ ਤੋਂ ਇਲਾਵਾ ਚੀਫ਼ ਪੈਟਰਨ ਹੀਰਾਵਤੀ, ਜਨਰਲ ਸਕੱਤਰ ਡਾ. ਸੋਹਣ ਲਾਲ ਨਿਗਾਹ, ਮੁੱਖ ਸਲਾਹਕਾਰ ਪ੍ਰਿੰ. ਕ੍ਰਿਸ਼ਨ ਲਾਲ,  ਮਨਜੀਤ ਕੁਮਾਰ ਖਿੱਚੀ, ਸ੍ਰੀ ਕ੍ਰਿਸ਼ਨ ਆਰ. ਏ, ਗੋਬਿੰਦ ਕੁਮਾਰ, ਜੀ.ਪੀ. ਛਾਬੜਾ ਅਤੇ ਨਰਿੰਦਰ ਕਾਕਾ ਮੌਜੂਦ ਸਨ। ਟਰੱਸਟ ਦੇ ਇਸ ਉਚ ਪੱਧਰੀ ਵਫ਼ਦ ਵੱਲੋਂ ਡਾ. ਸੂਦ ਨੂੰ ਵਾਇਸ ਚਾਂਸਲਰ ਵਜੋਂ ਅਹੁਦਾ ਸੰਭਾਲਣ ਤੇ ਵਧਾਈ ਦਿੱਤੀ। ਟਰੱਸਟ ਵੱਲੋਂ ਡਾ. ਸੂਦ ਨੂੰ ਲੋਈ ਅਤੇ ਯਾਦਗਾਰੀ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ।  ਇਸ ਮੌਕੇ ਸ੍ਰੀ ਢੋਸੀਵਾਲ ਨੇ ਕਿਹਾ ਕਿ ਡਾ. ਸੂਦ ਦੀ ਯੋਗ ਅਗਵਾਈ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਯੂਨੀਵਰਸਿਟੀ ਦੀ ਕਾਰਜਸ਼ੈਲੀ ਵਿਚ ਹੋਰ ਵੀ ਨਿਖਾਰ ਆਵੇਗਾ। ਟਰੱਸਟ ਵੱਲੋਂ ਇਲਾਕੇ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਲਾਜ ਵਿਖੇ ਯੂਰਾਲੋਜੀ ਵਿਭਾਗ ਸਥਾਪਿਤ ਕਰਨ ਅਤੇ ਪੱਥਰੀ ਦੇ ਮਰੀਜ਼ਾਂ ਲਈ ਦੂਰਬੀਨ ਨਾਲ ਪੱਥਰੀ ਕੱਢਣ ਦੀਆਂ ਮਸ਼ੀਨਾ ਲਾਉਣ ਦੀ ਅਪੀਲ ਵੀ ਕੀਤੀ ਗਈ। ਮੁਲਾਕਾਤ ਦੌਰਾਨ ਟਰੱਸਟ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਦੀ ਜਾਣਕਾਰੀ ਵੀ ਦਿੱਤੀ ਗਈ ਜਿਸ ਨੂੰ ਸੁਣ ਕੇ ਡਾ. ਸੂਦ ਕਾਫ਼ੀ ਪ੍ਰਭਾਵਿਤ ਹੋਏ। ਮੁਲਾਕਾਤ ਦੌਰਾਨ ਡਾ. ਸੂਦ ਨੇ ਕਿਹਾ ਕਿ ਨਿਰਪੱਖ ਅਤੇ ਇਮਾਨਦਾਰੀ ਨਾਲ ਕਾਰਜ ਕਰਨ ਵਾਲੀਆਂ  ਸਮਾਜ ਸੇਵੀ ਸੰਸਥਾਵਾਂ ਪ੍ਰਸ਼ਾਸਨ ਅਤੇ ਆਮ ਲੋਕਾਂ ਵਿਚ ਵਧੀਆ ਕੜੀ ਵਜੋਂ ਕਾਰਜ ਕਰਦੀਆਂ ਹਨ। ਡਾ. ਸੂਦ ਨੇ ਟਰੱਸਟ ਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਯੂਰਾਲੋਜੀ ਵਿਭਾਗ ਸਥਾਪਤ ਕਰਨ ਅਤੇ ਹੋਰ ਲੋੜੀਂਦੀਆਂ ਮਸ਼ੀਨਾਂ ਬਾਰੇ ਜਲਦੀ ਹੀ ਢੁਕਵੀਂ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ, ਜਿਸ ਦੇ ਹਾਂ ਪੱਖੀ ਨਤੀਜੇ ਜਲਦ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। 

Post a Comment

0Comments

Post a Comment (0)