ਜ਼ਿਲ੍ਹਾ ਸਿਹਤ ਅਫਸਰ ਨਾਲ ਫਾਲੋ ਅੱਪ ਮੀਟਿੰਗ 24 ਜੁਲਾਈ ਨੂੰ :ਢੋਸੀਵਾਲ

BTTNEWS
0

 -ਵਿਭਾਗੀ ਕਾਰਵਾਈ ਬਾਰੇ ਲਈ ਜਾਵੇਗੀ ਜਾਣਕਾਰੀ-

ਜ਼ਿਲ੍ਹਾ ਸਿਹਤ ਅਫਸਰ ਨਾਲ ਫਾਲੋ ਅੱਪ ਮੀਟਿੰਗ 24 ਜੁਲਾਈ ਨੂੰ :ਢੋਸੀਵਾਲ

ਸ੍ਰੀ ਮੁਕਤਸਰ ਸਾਹਿਬ : 21 ਜੁਲਾਈ (BTTNEWS)-
ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਕਰੀਬ ਪਿਛਲੇ ਇੱਕ ਦਹਾਕੇ ਤੋਂ ਲੋਕ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਯਤਨਸ਼ੀਲ ਹੈ। ਆਪਣੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਅਤੇ ਦਿਸ਼ਾ ਨਿਰਦੇਸ਼ ਅਧੀਨ ਟੀਮ ਮਿਸ਼ਨ ਵੱਲੋਂ ਸਮੇਂ-ਸਮੇਂ ’ਤੇ ਸ਼ਾਸਨ ਪ੍ਰਸ਼ਾਸਨ ਨਾਲ ਤਾਲਮੇਲ ਕੀਤਾ ਜਾਂਦਾ ਹੈ। ਵਾਜਬ ਮਸਲੇ ਸਬੰਧਿਤ ਅਧਿਕਾਰੀਆਂ ਦੇ ਧਿਆਨ ਵਿਚ ਲਿਆਦੇ ਜਾਂਦੇ ਹਨ ਅਤੇ ਢੁਕਵਾਂ ਹੱਲ ਲੱਭਿਆ ਜਾਂਦਾ ਹੈ। ਇਸੇ ਤਰ੍ਹਾਂ ਮਿਸ਼ਨ ਵੱਲੋਂ ਬੀਤੀ 26 ਜੂਨ ਨੂੰ ਜ਼ਿਲ੍ਹਾ ਸਿਹਤ ਅਫਸਰ ਡਾ. ਦੁਪਿੰਦਰ ਕੁਮਾਰ ਅਤੇ ਜ਼ਿਲ੍ਹਾ ਫੂਡ ਸੇਫਟੀ ਅਫਸਰ ਡਾ. ਯੋਗੇਸ਼ ਗੋਇਲ ਨਾਲ ਮੁਲਾਕਾਤ ਕੀਤੀ ਗਈ ਸੀ। ਮੁਲਾਕਾਤ ਦੌਰਾਨ ਸ਼ਹਿਰ ਅੰਦਰ ਫੂਡ ਸਟੈਂਡਰਡ ਐਂਡ ਸੇਫਟੀ ਐਕਟ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਮੰਗ ਪੱਤਰ ਦਿੱਤਾ ਗਿਆ ਸੀ। ਬਹੁਤ ਸਦਭਾਵਨਾ ਪੂਰਨ ਮਾਹੌਲ ਵਿਚ ਹੋਈ ਇਸ ਮੁਲਾਕਾਤ ਦੌਰਾਨ ਦੋਹਾਂ ਸਿਹਤ ਅਧਿਕਾਰੀਆਂ ਨੇ ਮਿਸ਼ਨ ਦੀ ਗੱਲਬਾਤ ਨੂੰ ਗੰਭੀਰਤਾ ਨਾਲ ਸੁਣਦੇ ਹੋਏ ਇਸ ਸਬੰਧੀ ਉਚਿਤ ਕਦਮ ਉਠਾਉਣ ਦਾ ਵਿਸ਼ਵਾਸ ਦਿਵਾਇਆ ਸੀ। ਅੱਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਮਿਸ਼ਨ ਮੁਖੀ ਸ੍ਰੀ ਢੋਸੀਵਾਲ ਨੇ ਦੱਸਿਆ ਹੈ ਕਿ ਉਕਤ ਮੰਗ ਪੱਤਰ ਅਨੁਸਾਰ ਕੀਤੀ ਗਈ ਕਾਰਵਾਈ ਸਬੰਧੀ ਮਿਸ਼ਨ ਵੱਲੋਂ ਆਉਂਦੀ 24 ਜੁਲਾਈ ਸੋਮਵਾਰ ਨੂੰ ਬਾਅਦ ਦੁਪਹਿਰ 3:00 ਵਜੇ ਜ਼ਿਲ੍ਹਾ ਸਿਹਤ ਅਫਸਰ ਨਾਲ ਫਾਲੋ ਅੱਪ ਮੀਟਿੰਗ ਕੀਤੀ ਜਾਵੇਗੀ। ਇਸ ਸਬੰਧੀ ਮਿਸ਼ਨ ਵੱਲੋਂ ਜ਼ਿਲ੍ਹਾ ਸਿਹਤ ਅਫਸਰ ਡਾ. ਦੁਪਿੰਦਰ ਕੁਮਾਰ ਨੂੰ ਉਹਨਾਂ ਦੇ ਮੋਬਾਇਲ ਨੰਬਰ 98151-32163 ਅਤੇ ਫੂਡ ਸੇਫਟੀ ਅਫਸਰ ਡਾ. ਯੋਗੇਸ਼ ਗੋਇਲ ਨੂੰ ਉਹਨਾਂ ਦੇ ਮੋਬਾਇਲ ਨੰਬਰ 73554-46797 ’ਤੇ ਵਟਸਐਪ ਰਾਹੀਂ ਪੱਤਰ ਭੇਜ ਕੇ ਅਗਾਊਂ ਸੂਚਨਾ ਦੇ ਦਿਤੀ ਗਈ ਹੈ। ਢੋਸੀਵਾਲ ਨੇ ਇਹ ਵੀ ਜਾਣਕਾਰੀ ਦਿਤੀ ਹੈ ਕਿ ਇਸੇ ਦਿਨ ਹੀ ਮਿਸ਼ਨ ਵੱਲੋਂ ਜ਼ਿਲੇ ਦੀ ਨਵੀਂ ਆਈ ਸਿਵਲ ਸਰਜਨ ਡਾ. ਰੀਟਾ ਬਾਲਾ ਨੂੰ ਮਿਲ ਕੇ ਉਹਨਾਂ ਨੂੰ ਅਹੁਦਾ ਸੰਭਾਲਣ ’ਤੇ ਵਧਾਈ ਦਿਤੀ ਜਾਵੇਗੀ। ਢੋਸੀਵਾਲ ਨੇ ਸਮੂਹ ਮਿਸ਼ਨ ਮੈਂਬਰਾਂ ਨੂੰ 24 ਜੁਲਾਈ ਸੋਮਵਾਰ ਨੂੰ ਬਾਅਦ ਦੁਪਹਿਰ 3:00 ਵਜੇ ਸਿਵਲ ਸਰਜਨ ਦੇ ਦਫਤਰ ਵਿਖੇ ਪਹੁੰਚਣ ਦੀ ਅਪੀਲ ਕੀਤੀ ਹੈ।  

Post a Comment

0Comments

Post a Comment (0)