ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਲਗਾਇਆ ਗਿਆ ਵਿਸ਼ੇਸ਼ ਖੂਨਦਾਨ ਕੈਂਪ

BTTNEWS
0

 ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵਲੋਂ ਸ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਜਨਮ ਦਿਨ ਮੌਕੇ ਲਗਾਇਆ ਗਿਆ ਕੈਂਪ 

ਫਾਲਤੂ ਖਰਚਿਆਂ ਨੂੰ ਛੱਡ ਕੇ ਕਿਸੇ ਲੋੜਵੰਦ ਦੀ ਸਹਾਇਤਾ ਕਰਕੇ ਜਾਂ ਖੂਨਦਾਨ ਕਰਕੇ ਮਨਾਇਆ ਜਾਵੇ ਜਨਮ ਦਿਨ: ਕਾਕਾ ਬਰਾੜ

ਸ੍ਰੀ ਮੁਕਤਸਰ ਸਾਹਿਬ 17 ਅਕਤੂਬਰ (BTTNEWS)-  ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵਲੋਂ ਸ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਜਨਮ ਦਿਨ ਮੌਕੇ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਵਿਸ਼ੇਸ਼ ਖੂਨਦਾਨ ਕੈਂਪ ਲਗਾਇਆ ਗਿਆ, ਇਸ ਕੈਂਪ ਦਾ ਉਦਘਾਟਨ ਸ.ਜਗਦੀਪ ਸਿੰਘ ਕਾਕਾ ਬਰਾੜ ਐਮ.ਐਲ.ਏ. ਸ਼੍ਰੀ ਮੁਕਤਸਰ ਸਾਹਿਬ ਨੇ ਕੀਤਾ ।

         

ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਲਗਾਇਆ ਗਿਆ ਵਿਸ਼ੇਸ਼ ਖੂਨਦਾਨ ਕੈਂਪ

            ਇਸ ਕੈਂਪ ਵਿਚ ਆਮ ਆਦਮੀ ਪਾਰਟੀ ਦੇ ਅਹੁੱਦੇਦਾਰਾਂ ਅਤੇ ਵਰਕਰਾਂ ਵਲੋਂ ਦੁਪਿਹਰ ਤੱਕ 50 ਯੂਨਿਟ ਖੂਨਦਾਨ ਕੀਤਾ ਗਿਆ।ਇਸ ਕੈਂਪ ਵਿਚ ਡਾ. ਰੀਟਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ, ਡਾ. ਰਾਹੁਲ ਜਿੰਦਲ ਸੀਨੀਅਰ ਮੈਡੀਕਲ ਅਫਸਰ, ਜਸ਼ਨ ਬਰਾੜ ਜਿਲ੍ਹਾ ਪ੍ਰਧਾਨ, ਸੁਖਜਿੰਦਰ ਸਿੰਘ ਕਾਉਣੀ ਚੇਅਰਮੈਨ, ਦਿਲਬਾਗ ਸਿੰਘ ਬਰਾੜ ਸਟੇਟ ਯੂਥ ਸੈਕਟਰੀ, ਵਰਿੰਦਰ ਢੋਸੀਵਾਲ ਸਟੇਟ ਜਰਨਲ ਸੈਕਟਰੀ, ਮਨਵੀਰ ਖੁੱਡੀਆ , ਗੁਰਪ੍ਰੀਤ ਚੱਕਸ਼ੇਰੇਵਾਲਾ, ਰਾਕੇਸ਼ ਕੁਮਾਰ ਬੰਟੀ, ਲਾਭ ਸਿੰਘ ਗਿੱਦੜਬਾਹਾ, ਲਵਲੀ ਸੰਧੂ, ਮਨੀਤ ਜਿੰਦਲ ਮੋਟੀਂ,ਸ਼ਿਵਰਾਜ ਸਿੰਘ ਲੰਬੀ, ਬਲਵੀਰ ਰਾਮ ਲੰਬੀ ਤੋਂ ਇਲਾਵਾ ਸਮੂਹ ਬਲਾਕ ਪ੍ਰਧਾਨਾ ਅਤੇ ਆਮ ਆਦਮੀ ਦੇ ਅਹੁੱਦੇਦਾਰਾਂ ਅਤੇ ਵਰਕਰਾਂ ਨੇ ਭਾਗ ਲਿਆ।

           

ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਲਗਾਇਆ ਗਿਆ ਵਿਸ਼ੇਸ਼ ਖੂਨਦਾਨ ਕੈਂਪ

     ਇਸ ਮੌਕੇ ਕਾਕਾ ਬਰਾੜ ਐਮ.ਐਲ.ਏ. ਨੇ ਕਿਹਾ ਕਿ ਅਸੀਂ ਆਮ ਤੌਰ ਤੇ ਆਪਣਾ ਜਨਮ ਦਿਨ ਹੋਟਲਾਂ ਜਾਂ ਰੈਸਟੋਰੈਂਟਾਂ ਵਿਚ ਫਾਲਤੂ ਖਰਚੇ ਮਨਾਉਂਦੇ ਹਾਂ ਇਸ ਨਾਲੋਂ ਸਾਨੂੰ ਲੋੜਵੰਦਾਂ ਦੀ ਸਹਾਇਤਾ ਕਰਕੇ, ਖੂਨਦਾਨ ਕਰਕੇ, ਮਰੀਜਾਂ ਦੀ ਸਹਾਇਤਾ ਕਰਕੇ ਜਾਂ ਹੋਰ ਸਮਾਜਸੇਵਾ ਦੇ ਕੰਮ ਕਰਕੇ ਮਨਾਉਣਾ ਚਾਹੀਦਾ ਹੈ।

     

ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਲਗਾਇਆ ਗਿਆ ਵਿਸ਼ੇਸ਼ ਖੂਨਦਾਨ ਕੈਂਪ

        ਉਨ੍ਹਾਂ ਕਿਹਾ ਕਿ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦਾ ਜਨਮ ਦਿਨ ਅੱਜ ਸਮੂਹ ਆਮ ਆਦਮੀ ਪਾਰਟੀ ਦੇ ਅਹੁੱਦੇਦਾਰਾਂ ਅਤੇ ਵਰਕਰਾਂ ਵਲੋਂ ਪੰਜਾਬ ਭਰ ਵਿਚ ਵਿਸ਼ੇਸ਼ ਖੂਨਦਾਨ ਕੈਂਪ ਲਗਾ ਕੇ ਮਨਾਇਆ ਜਾ ਰਿਹਾ ਹੈ ਜੋ ਕਿ ਜਰੂਰਤਮੰਦ ਲੋਕਾਂ ਦੀ ਸੇਵਾ ਲਈ ਬਹੁਤ ਵੱਡੀ ਸੇਵਾ ਹੈ।

                ਇਸ ਮੌਕੇ ਡਾ. ਰੀਟਾ ਬਾਲਾ ਸਿਵਲ ਸਰਜਨ ਨੇ ਕਿਹਾ ਕਿ ਸਾਰੇ ਲੋਕਾਂ ਨੂੰ ਆਪਣੇ ਬਲੱਡ ਗਰੁੱਪ ਜਰੂਰ ਪਤਾ ਹੋਣਾ ਚਾਹੀਦਾ ਹੈ ਤਾਂ ਜੋ ਐਮਰਜੈਂਸੀ ਦੌਰਾਨ ਖੂਨਦਾਨ ਕਰਨ ਲੱਗਿਆ ਜਾ ਇਲਾਜ ਕਰਵਾਉਣ ਲੱਗਿਆ ਕੋਈ ਮੁਸ਼ਕਲ ਨਾ ਆਵੇ।ਉਨ੍ਹਾ ਕਿਹਾ ਕਿ ਖੂਨਦਾਨ ਕਰਨ ਨਾਲ ਇੰਨਸਾਨ ਤੰਦਰੁਸਤ ਰਹਿੰਦਾ ਹੈ ਅਤੇ ਉਸ ਵਿਚ ਖੂਨ ਦੇ ਸੈੱਲ ਤੇਜੀ ਨਾਲ ਬਨਣ ਦੀ ਸਮਰੱਥਾ ਬਣ ਜਾਂਦੀ ਹੈ। ਉਨ੍ਹਾ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਰ ਤਿੰਨ ਮਹੀਨੇ ਬਾਦ ਆਪਣਾ ਖੂਨਦਾਨ ਜਰੂਰ ਕਰਨ ਤਾਂ ਜੋ ਲੋੜਵੰਦਾ ਦੀ ਮਦਦ ਕੀਤੀ ਜਾ ਸਕੇ ਅਤੇ ਤੰਦਰੁਸਤ ਰਿਹਾ ਜਾ ਸਕੇ ।

ਇਸ ਮੌਕੇ ਡਾ ਰਾਹੁਲ ਜਿੰਦਲ ਐਸ.ਐਮ.ਓ. ਅਤੇ ਡਾ. ਅਮਨਿੰਦਰ ਸਿੰਘ ਬੀ.ਟੀ.ਓ. ਨੇ ਕਿਹਾ ਕਿ ਖੂਨਦਾਨ ਕਰਨ ਨਾਲ ਸਰੀਰ ਨੂੰ ਕਿਸੇ ਤਰ੍ਹਾਂ ਦੀ ਕੋਈ ਕਮਜੋਰੀ ਨਹੀ ਆਉਂਦੀ ਅਤੇ ਖੂਨਦਾਨ ਕਰਨ ਨਾਲ ਅਸੀਂ ਚਾਰ ਜਿੰਦਗੀਆਂ ਬਚਾ ਸਕਦੇ ਹਾਂ ਇਸ ਲਈ ਸਾਨੂੰ ਸਭ ਨੂੰ ਖੂਨਦਾਨ ਕਰਦੇ ਰਹਿਣਾ ਚਹਾੀਦਾ ਹੈ।ਉਨ੍ਹਾ ਕਿਹਾ ਕਿ 18 ਸਾਲ ਤੋਂ 65 ਸਾਲ ਤੱਕ ਦਾ ਕੋਈ ਵਿਅਕਤੀ ਜਿਸ ਦਾ ਭਾਰ 45 ਕਿਲੋ ਤੋਂ ਜਿਆਦਾ ਹੈ ਉਹ ਖੂਨਦਾਨ ਕਰ ਸਕਦਾ ਹੈ।ਇਸ ਸਮੇਂ ਸਿਹਤ ਵਿਭਾਗ ਦੀ ਕਰਮਚਾਰਣ ਸੁਖਪ੍ਰੀਤਪਾਲ ਕੌਰ ਸਿਹਤ ਵਰਕਰ ਜਿਸਨੇ ਅੱਜ 37ਵੀਂ ਵਾਰ ਖੂਨਦਾਨ ਕੀਤਾ ਨੂੰ ਐਮ.ਐਲ.ਏ. ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

Post a Comment

0Comments

Post a Comment (0)