ਜੇਤੂ ਬਣੇਗੀ ਤੀਆਂ ਦੀ ਰਾਣੀ
![]() |
| ਪ੍ਰਿੰਸੀਪਲ ਰੇਨੂੰ ਗਿਰਧਰ। |
ਸ੍ਰੀ ਮੁਕਤਸਰ ਸਾਹਿਬ : 27 ਜੁਲਾਈ (BTTNEWS)- ਪੰਜਾਬੀ ਸਭਿਆਚਾਰ ਨੂੰ ਉੱਚਾ ਚੁੱਕਣ ਅਤੇ ਔਰਤਾਂ/ਲੜਕੀਆਂ ਵਿੱਚ ਛੁਪੀਆਂ ਕੋਮਲ ਕਲਾਵਾਂ ਨੂੰ ਵਿਕਸਤ ਕਰਨ ਦੇ ਮਕਸਦ ਨਾਲ ‘ਮੇਲਾ ਤੀਆਂ ਦਾ’ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਜਾਵੇਗਾ। ਮਸ਼ਹੂਰ ਈਵੈਂਟ ਮੈਨੇਜਰ, ਸਟੇਜ ਸੰਚਾਲਕ ਅਤੇ ਸਥਾਨਕ ਬਠਿੰਡਾ ਰੋਡ ਸਥਿਤ ਮਾਈ ਛੋਟਾ ਸਕੂਲ ਦੀ ਪ੍ਰਿੰਸੀਪਲ ਰੇਨੂੰ ਗਿਰਧਰ ਦੁਆਰਾ ਇਹ ਸ਼ਾਨਦਾਰ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ। ਸਮਾਰੋਹ ਦੌਰਾਨ ਗਿੱਧਾ, ਡਾਂਸ ਅਤੇ ਫੈਂਸੀ ਡਰੈਸ ਦੇ ਮੁਕਾਬਲੇ ਕਰਵਾਏ ਜਾਣਗੇ। ਆਉਂਦੀ 12 ਅਗਸਤ ਸ਼ਨੀਵਾਰ ਨੂੰ ਸਥਾਨਕ ਸਿਟੀ ਹੋਟਲ ਵਿਖੇ ਕਰਵਾਏ ਜਾਣ ਵਾਲੇ ਉਕਤ ਪ੍ਰੋਗਰਾਮ ਸਮੇਂ ਇੰਦਰਜੀਤ ਕੌਰ ਐਮ.ਸੀ. ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ। ਜਦੋਂ ਕਿ ਸੇਵਾ ਮੁਕਤ ਮੁੱਖ ਅਧਿਆਪਕਾ ਬਿਮਲਾ ਢੋਸੀਵਾਲ ਸਮਾਰੋਹ ਸਮੇਂ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕਰਨਗੇ। ਜਾਣਕਾਰੀ ਦਿੰਦੇ ਹੋਏ ਉਕਤ ਪ੍ਰੋਗਰਾਮ ਆਯੋਜਕ ਰੇਨੂੰ ਗਿਰਧਰ ਨੇ ਦੱਸਿਆ ਹੈ ਕਿ ਪ੍ਰੋਗਰਾਮ ਦੌਰਾਨ ਮੁਕਾਬਲੇ ਵਿਚ ਓਵਰ ਆਲ ਵਿਜੇਤਾ ਨੂੰ ‘ਤੀਆਂ ਦੀ ਰਾਣੀ’ ਦਾ ਖਿਤਾਬ ਦਿਤਾ ਜਾਵੇਗਾ। ਉਹਨਾਂ ਨੇ ਮੁਕਾਬਲੇ ਵਿਚ ਭਾਗ ਲੈਣ ਅਤੇ ਰਜਿਸਟ੍ਰੇਸ਼ਨ ਕਰਾਉਣ ਲਈ ਔਰਤਾਂ/ਲੜਕੀਆਂ ਨੂੰ ਅਪੀਲ ਕੀਤੀ ਹੈ। ਰਜਿਸਟ੍ਰੇਸ਼ਨ ਫੀਸ ਕੇਵਲ 250/- ਰੁਪਏ ਹੈ। ਉਹਨਾਂ ਇਹ ਵੀ ਕਿਹਾ ਕਿ ਰਜਿਸਟ੍ਰੇਸ਼ਨ ਸਬੰਧੀ ਜਾਂ ਪ੍ਰੋਗਰਾਮ ਬਾਰੇ ਕੋਈ ਹੋਰ ਜਾਣਕਾਰੀ ਲੈਣ ਲਈ ਮੋਬਾਇਲ ਨੰਬਰ 75082-75781 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Post a Comment