31 ਕਰੋੜ ਰੁਪਏ ਖਰਚ ਹੋਣ ਦੇ ਬਾਵਜੂਦ ਵੀ ਪੀਣ ਯੋਗ ਪਾਣੀ ਨੂੰ ਤਰਸ ਰਹੇ ਮੁਕਤਸਰ ਸ਼ਹਿਰ ਦੇ ਵਾਸੀ

BTTNEWS
0

 

31 ਕਰੋੜ ਰੁਪਏ ਖਰਚ ਹੋਣ ਦੇ ਬਾਵਜੂਦ ਵੀ ਪੀਣ ਯੋਗ ਪਾਣੀ ਨੂੰ ਤਰਸ ਰਹੇ ਮੁਕਤਸਰ ਸ਼ਹਿਰ ਦੇ ਵਾਸੀ

ਸ੍ਰੀ ਮੁਕਤਸਰ ਸਾਹਿਬ (BTTNEWS): ਭਾਰਤ ਸਰਕਾਰ ਨੇ ਅਮ੍ਰਿਤ ਪ੍ਰੋਜੈਕਟ ਅਧੀਨ ਸਾਲ 2015 ਵਿਚ ਮੁਕਤਸਰ ਨੂੰ ਅਮ੍ਰਿਤ ਸ਼ਹਿਰ ਘੋਸ਼ਿਤ ਕਰਨ ਤੋਂ  ਬਾਅਦ ਮੁਕਤਸਰ ਸ਼ਹਿਰ ਲਈ 24 ਘੰਟੇ ਪੀਣ ਯੋਗ ਪਾਣੀ ਦੀ ਸਪਲਾਈ ਲਈ 31 ਕਰੋੜ ਰੁਪਏ ਜਾਰੀ ਕੀਤੇ ਗਏ ਸਨ। ਕਾਰਜਕਾਰੀ ਇੰਜ. ਵਾਟਰ ਸਪਲਾਈ ਤੇ ਸੈਨੀਟੇਸ਼ਨ  ਮੰਡਲ -2, ਸ੍ਰੀ ਮੁਕਤਸਰ ਸਾਹਿਬ ਵੱਲੋਂ ਟੈਂਡਰ ਲਗਾ ਕੇ ਮੈਸਰਜ ਆਰ. ਕੇ. ਬਿਲਡਰ, ਬਠਿੰਡਾ ਨੂੰ ਮਿਤੀ 13 ਅਗਸਤ 2020 ਨੂੰ ਕੰਮ ਅਲਾਟ ਕੀਤਾ ਸੀ। ਸਰਹੰਦ ਫੀਡਰ ਤੋਂ ਮੁੱਖ ਜਲ ਘਰ ਮੁਕਤਸਰ ਤੱਕ  9.1 ਕਿਲੋਮੀਟਰ  900 ਐਮ.ਐਮ. ਡਾਇਆ ਪਾਈਪ ਵਿਛਾਉਣ ਦਾ ਕੰਮ 20 ਫਰਵਰੀ 2022 ਤੋਂ ਪਹਿਲਾਂ ਦਾ ਪੂਰਾ ਹੋ ਚੁੱਕਾ ਹੈ, ਪ੍ਰੰਤੂ ਅਜੇ ਤੱਕ ਸਰਹੰਦ ਫੀਡਰ ਤੇ ਮੋਘਾ (ਆਉਟਲੈਟ) ਨਾ ਲੱਗਣ ਕਾਰਨ ਪਾਣੀ ਦੀ ਸਪਲਾਈ ਚਾਲੂ ਨਹੀਂ ਹੋ ਸਕੀ। ਵਿਭਾਗ ਦੀ ਲਾਪਰਵਾਹੀ ਕਾਰਨ 31 ਕਰੋੜ ਰੁਪਏ ਖਰਚ ਹੋਣ ਦੇ ਬਾਵਜੂਦ ਵੀ ਸ਼ਹਿਰ ਵਾਸੀ ਪੀਣ ਯੋਗ ਪਾਣੀ ਨੂੰ ਤਰਸ ਰਹੇ ਹਨ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਿੰਚਾਈ ਵਿਭਾਗ ਵੱਲੋਂ ਮੋਘੇ ਦਾ ਡਿਜਾਇਨ ਪਾਸ ਹੋ ਕੇ ਵਾਟਰ ਸਪਲਾਈ ਦੇ ਦਫ਼ਤਰ ਰਕਮ ਜਮਾਂ ਕਰਵਾਉਣ ਲਈ ਭੇਜਿਆ ਜਾ ਚੁੱਕਾ ਹੈ।  ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਮੁਕਤਸਰ ਸ਼ਹਿਰ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਹੈ। ਪਹਿਲਾ ਮੇਨ ਵਾਟਰ ਵਰਕਸ ਕੋਟਕਪੂਰਾ ਰੋਡ, ਜਿਸ ਵਿਚ ਵਾਰਡ ਨੰਬਰ 2 ਤੋਂ 4 ਅਤੇ 6 ਤੋਂ 20. 5 ਸ਼ਾਮਲ ਹੈ। ਦੂਜਾ ਵਾਟਰ ਸਪਲਾਈ ਸਕੀਮ ਚੱਕ ਬੀੜ ਸਰਕਾਰ ਸਕੀਮ ਨੰਬਰ 2,ਜਿਸ ਵਿਚ ਵਾਰਡ ਨੰਬਰ 5 ਸ਼ਾਮਲ ਹੈ ਅਤੇ ਤੀਜਾ ਪਾਰਟ ਟਿੱਬੀ ਸਾਹਿਬ ਰੋਡ ਵਾਰਡ ਨੰਬਰ 1, ਵਾਡਰ ਨੰਬਰ, 22 ਤੋਂ 31 ਤੱਕ ਸ਼ਾਮਲ ਹੈ। ਜੇਕਰ ਸਰਹੰਦ ਫੀਡਰ ਤੋਂ ਪਾਣੀ ਚਾਲੂ ਹੋ ਜਾਂਦਾ ਹੈ ਤਾਂ ਫਿਰ ਪਾਣੀ ਪਾਰਟ ਨੰਬਰ 1 ਦੇ 20.5 ਵਾਰਡਾਂ ਦੇ ਖਪਤਕਾਰਾਂ ਨੂੰ ਮਿਲੇਗਾ ਪਰ ਲਾਈਨ ਤੋਂ ਪਾਰ ਪੈਂਦੇ 10.5 ਵਾਰਡ ਅਤੇ ਚੱਕ ਬੀੜ ਸਰਕਾਰ ਦੇ ਵਾਰਡ ਨੰਬਰ 5 ਦੇ ਖਪਤਕਾਰਾਂ ਨੂੰ ਸਰਹੰਦ ਫੀਡਰ ਤੋਂ ਪਾਣੀ ਨਹੀਂ ਮਿਲ ਸਕੇਗਾ, ਕਿਉਂਕਿ ਪਾਰਟ 2 ਅਤੇ 3 ਦੇ ਏਰੀਏ ਮੇਨ ਵਾਟਰ ਵਰਕਸ ਨਾਲ Çਲੰਕ ਨਹੀਂ ਹਨ। ਵਾਟਰ ਵਰਕਸ ਨੂੰ ਅਪਗ੍ਰੇਡ  ਕਰਨ ਲਈ 5 ਕਰੋੜ ਰੁਪਏ ਖਰਚ ਕਰਕੇ ਨਵਾਂ ਵਾਟਰ ਟਰੀਟਮੈਂਟ ਪਲਾਟ ਬਣਾਇਆ ਗਿਆ ਹੈ। ਫਾਟਕ ਤੋਂ ਪਾਰ 10.5 ਵਾਰਡ ਦੇ ਖਪਤਕਾਰ ਅਤੇ ਚੱਕ ਬੀੜ ਸਰਕਾਰ ਦੇ ਵਾਰਡ ਨੰਬਰ 5 ਦੇ ਖਪਤਕਾਰਾਂ ਜਿੰਨ੍ਹਾਂ ਵਿਚੋਂ ਮੁੱਖ ਤੌਰ ’ਤੇ ਮੋਹਕਮ ਸਿੰਘ ਸੰਧੂ, ਮਹਿਬੂਬ ਸਿੰਘ ਗਿੱਲ, ਬਲਜੀਤ ਸਿੰਘ, ਵਿਜੈ ਕੁਮਾਰ ਬਾਂਸਲ, ਐਡਵੋਕੇਟ ਸੰਦੀਪ ਆਹੂਜਾ, ਹਰਦੀਪ ਸਿੰਘ ਬੀਤਾ, ਮਾਸਟਰ ਰੇਸ਼ਮ ਸਿੰਘ ਆਦਿ ਨੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਸਾਡੇ ਹਲਕੇ ਨੂੰ ਮੁੱਖ ਵਾਟਰ ਵਰਕਸ ਨਾਲ ਜੋੜ ਕੇ ਪਾਣੀ ਦੀ ਸਪਲਾਈ ਚਾਲੂ ਕਰਵਾਈ ਜਾਵੇ।

ਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਜੋ ਪਾਣੀ ਦੀ ਪਾਈਪ ਲਾਈਨ ਜਲਾਲਾਬਾਦ ਰੋਡ ਫਾਟਕ ਨੂੰ ਕਰਾਸ ਕਰਕੇ ਬਾਗਵਾਲੇ ਸਕੂਲ ਦੀ ਟੈਂਕੀ ਤੱਕ ਜਾਂਦੀ ਸੀ ਪੁਲ ਦੀ ਉਸਾਰੀ ਦੌਰਾਨ ਕੱਟ ਕੇ ਬੰਦ ਕਰ ਦਿੱਤੀ ਗਈ ਹੈ। ਨੈਸ਼ਨਲ ਕੰਜਿਊਮਰ ਅਵੇਰਨੈਸ ਗਰੁੱਪ ਦੇ ਪ੍ਰਧਾਨ ਸ਼ਾਮਲਾਲ ਗੋਇਲ ਨੇ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਮੋਘਾ ਲਗਾ ਕੇ ਪਾਣੀ ਦੀ ਸਪਲਾਈ ਚਾਲੂ ਕੀਤੀ ਜਾਵੇ।` 

Post a Comment

0Comments

Post a Comment (0)