Breaking

SSP ਵੱਲੋਂ ਪੁਲਿਸ ਕ੍ਰਮਚਾਰੀਆਂ ਦੇ ਵੈਲਫੇਅਰ ਲਈ ਕੀਤੇ ਜਾ ਰਹੇ ਹਨ ਵਿਸ਼ੇਸ਼ ਉਪਰਾਲੇ


ਸ੍ਰੀ ਮੁਕਤਸਰ ਸਾਹਿਬ (BTTNEWS) : 
ਮਾਨਯੋਗ ਸ੍ਰੀ ਗੋਰਵ ਯਾਦਵ ਆਈ.ਪੀ.ਐਸ. ਡੀ.ਜੀ.ਪੀ ਪੰਜਾਬ ਜੀ ਦੀਆਂ ਹਦਾਇਤਾਂ ਤਹਿਤ ਸ.ਹਰਮਨਬੀਰ ਸਿੰਘ ਗਿੱਲ ਆਈ.ਪੀ.ਐਸ. ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਲੋਕਾਂ ਦੀ ਸੁਰੱਖਿਆਂ ਨੂੰ ਮੁੱਖ ਰੱਖਦਿਆ ਜਿਲ੍ਹਾ ਅੰਦਰ ਸਖਤ ਸੁਰੱਖਿਆ ਇੰਤਜਾਮ ਕੀਤੇ ਜਾ ਰਹੇ ਹਨ ਜਿਸ ਕਰਕੇ ਪਿਛਲੇ ਸਮੇਂ ਦੌਰਾਨ ਕਾਰਇਮ ਨੂੰ ਕਾਫੀ ਹੱਦ ਤੱਕ ਠੱਲ ਪਈ ਹੈ ਜਿਲ੍ਹਾਂ ਪੁਲਿਸ ਮੁੱਖੀ ਵੱਲੋਂ ਨਸ਼ਿਆਂ ਨੂੰ ਨੱਥ ਪਾਉਣ ਲਈ ਵਿਸ਼ੇਸ਼ ਰਣਨੀਤੀ ਬਣਾ ਕੇ ਸਮਗਲਰਾਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕਰ ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਹੀ ਪੁਲਿਸ ਕ੍ਰਮਚਾਰੀਆਂ ਦੇ ਵੈਲਫੇਅਰ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਜਿਲ੍ਹਾ ਪੁਲਿਸ ਮੁੱਖੀ ਵੱਲੋਂ ਪੁਲਿਸ ਕ੍ਰਮਚਾਰੀਆਂ ਦੇ ਵੈਲਫੇਅਰ ਨੂੰ ਧਿਆਨ ਰੱਖਦਿਆ ਪਿਛਲੇ ਸਮੇਂ ਦੌਰਾਨ ਨਾਕਿਆਂ ਤੇ ਪੱਕੇ ਕਮਰਿਆਂ ਸਮੇਂ ਬਾਥਰੂਮ ਬਣਾ ਕੇ ਦਿੱਤੇ ਗਏ ਅਤੇ ਹਰੇਕ ਨਾਕੇ ਪਰ 02 ਕਿਲੋ ਵਾਟ ਦੇ ਸ਼ੋਲਰ ਸਿਸਟਮ ਅਤੇ ਇੰਟਵਾਇਟਰ ਲਗਾ ਕੇ ਬਿਜਲੀ ਦਾ ਪ੍ਰਬੰਧ ਕੀਤਾ ਗਿਆ ਹੈ। ਇਸੇ ਤਰਾਂ ਪੁਲਿਸ ਲਾਇਨ ਵਿੱਚ ਪੁਲਿਸ ਕ੍ਰਮਚਾਰੀਆਂ ਲਈ ਰਿਫਰੈਸ਼ਮੈਂਟ ਲਈ ਕੋਈ ਵੀ ਪ੍ਰਬੰਧ ਨਹੀ ਸੀ ਜਿਸ ਤੇ ਐਸ.ਐਸ.ਪੀ ਵੱਲੋਂ ਪੁਲਿਸ ਕ੍ਰਮਚਾਰੀਆਂ ਲਈ ਵਾਜ਼ਬ ਰੇਟ ਤੇ ਇੱਕ ਵਧੀਆ ਰੈਸਟੋ ਕੈਫੇ ਤਿਆਰ ਕਰਵਾਇਆ ਗਿਆ ਹੈ। ਪੁਲਿਸ ਕ੍ਰਮਚਾਰੀਆਂ ਦੀ ਸਹੂਲਤ ਲਈ ਸਾਰੇ ਥਾਣਿਆਂ, ਚੌਕੀਆਂ ਅਤੇ ਦਫਤਰਾਂ ਲਈ ਕੰਪਿਊਟਰ, ਲੈਪਟਾਮ, ਪ੍ਰਿੰਟਰ, ਪਾਣੀ ਪੀਣ ਵਾਲੇ ਆਰੋ ਫੀਲਟਰ, ਠੰਡੇ ਪਾਣੀ ਵਾਲੇ ਵੱਡੇ ਇਲੈਕਟ੍ਰਾਨਿਕ ਵਾਟਰ ਕੂਲਰ, ਰੈਨ ਕੋਟ, ਛੱਤਰੀਆਂ, ਕੁਰਸੀਆਂ, ਟੈਬਲ, ਛੱਤ ਵਾਲੇ ਪੱਖੇ, ਸਟੈਡਿੰਗ ਪੱਖੇ, ਅਲਮਾਰੀਆਂ, ਏਅਰ ਕੂਲਰ ਉਂਨ੍ਹਾਂ ਦੀ ਜਰੂਰਤ ਮੁਤਾਬਿਕ ਉਨ੍ਹਾਂ ਨੂੰ ਮੁਹੱਈਆ ਕਰਵਾਏ ਗਏ।ਪੁਲਿਸ ਕ੍ਰਮਚਾਰੀਆਂ ਨੂੰ ਡਿਊਟੀ ਦੇ ਨਾਲ ਸਮੇਂ ਸਮੇਂ ਤੇ ਮੈਡੀਕਲ ਕੈਂਪ ਲਗਾ ਕੇ ਉਨ੍ਹਾਂ ਦਾ ਸਰੀਰਕ ਜਾਂਚ ਵੀ ਕਰਵਾਈ ਜਾ ਰਹੀ ਹੈ ਅਤੇ ਡਾਕਟਰਾਂ ਤੇ ਡਾਇਟੀਸ਼ੀਅਨ ਨੂੰ ਬਲਾ ਕੇ ਪੁਲਿਸ ਕ੍ਰਮਚਾਰੀਆਂ ਨੂੰ ਡਿਊਟੀ ਦੌਰਾਨ ਉਨ੍ਹਾਂ ਦੇ ਖਾਣਪੀਣ, ਸਟਰੈਸ, ਹੋਰ ਬਿਮਾਰੀ ਤੋਂ ਨਜਿਠਣ ਲਈ ਡਾਇਟ ਪਲਾਨ ਵੀ ਮੁਹਾਇਆਂ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸ਼੍ਰੀ ਕੁਲਵੰਤ ਰਾਏ ਐਸ.ਪੀ(ਐਚ), ਸ.ਰਮਨਦੀਪ ਸਿੰਘ ਭੁੱਲਰ ਐਸ.ਪੀ (ਡੀ),ਰਜੇਸ਼ ਸਨੇਹੀ ਬੱਤਾ ਡੀ.ਐਸ.ਪੀ (ਡੀ),ਸ.ਸਤਨਾਮ ਸਿੰਘ ਡੀ.ਐਸ.ਪੀ (ਪੀ.ਬੀ.ਆਈ), ਸ.ਬਲਕਾਰ ਸਿੰਘ ਡੀ.ਐਸ.ਪੀ (ਮਲੋਟ) ਅਤੇ ਸ.ਜਸਬੀਰ ਸਿੰਘ ਡੀ.ਐਸ.ਪੀ (ਗਿਦੱੜਬਾਹਾ) ਵੀ ਮੌਜੂਦ ਸਨ।

Post a Comment

Previous Post Next Post