'ਗਿਨੀਜ਼ ਬੁੱਕ' ਰਿਕਾਰਡ ਬਣਾਉਣ ਵਾਲੇ ਮਨਪ੍ਰੀਤ ਬਿੱਲੇ ਨੂੰ ਸੰਕਲਪ ਸੁਸਾਇਟੀ ਕਰੇਗੀ ਸਨਮਾਨਿਤ

BTTNEWS
0

 ਸ੍ਰੀ ਮੁਕਤਸਰ ਸਾਹਿਬ, 29 ਅਗਸਤ (BTTNEWS)- ਸਥਾਨਕ ਭਾਈ ਜਰਨੈਲ ਸਿੰਘ ਨਗਰ ਨਿਵਾਸੀ ਮਨਪ੍ਰੀਤ ਸਿੰਘ ਬਿੱਲਾ ਗਿੱਲ ਪੁੱਤਰ ਕੁਲਵੰਤ ਸਿੰਘ ਜਿਸਨੇ ਕਿ ਬੀਤੇ ਦਿਨੀਂ 1 ਮਿੰਟ ਵਿੱਚ 124 ਡੰਡ (ਪੁੱਸ਼ ਅੱਪ) ਮਾਰ ਕੇ "ਗਿਨੀਜ਼ ਬੁੱਕ ਆਫ ਵਰਲਡ  ਰਿਕਾਰਡਜ਼" ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ ਨੂੰ "ਸੰਕਲਪ ਐਜ਼ੂਕੇਸ਼ਨਲ ਵੈਲਫੇਅਰ ਸੁਸਾਇਟੀ (ਰਜਿ:) ਵੱਲੋਂ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ। ਸੰਸਥਾ ਦੇ ਬੁਲਾਰੇ ਸੁਖਰਾਜ ਸਿੰਘ ਨੇ ਦੱਸਿਆ ਕਿ  ਸੰਸਥਾ ਦੀ ਜਰਨਲ ਬਾਡੀ ਦੀ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ। ਉਹਨਾਂ ਦੱਸਿਆ ਕਿ ਸੰਕਲਪ ਸੁਸਾਇਟੀ ਦੇ ਸੰਸਥਾਪਕ ਪ੍ਰਧਾਨ ਨਰਿੰਦਰ ਸਿੰਘ ਦੀ ਤੇ ਨਵਜੀਤ  ਸਿੰਘ ਟਿੱਕਾ ਵੜਿੰਗ ਦੀ ਅਗਵਾਈ ਹੇਠ ਜਲਦੀ ਹੀ ਇਕ ਸ਼ਾਨਦਾਰ ਪ੍ਰੋਗਰਾਮ ਦਾ ਆਯੋਜਨ ਕਰਕੇ ਮਨਪ੍ਰੀਤ ।ਸਿੰਘ ਬਿੱਲਾ ਗਿੱਲ ਨੂੰ ਸਨਮਾਨਿਤ ਕੀਤਾ ਜਾਵੇਗਾ।ਇਸ ਬਾਬਤ ਅੱਜ ਮਨਪ੍ਰੀਤ ਸਿੰਘ ਦੇ ਪਿਤਾ ਕੁਲਵੰਤ ਸਿੰਘ ਨਾਲ ਉਹਨਾਂ ਦੇ ਗ੍ਰਹਿ ਵਿਖੇ ਪੁੱਜ ਕੇ ਮੁਲਾਕਾਤ ਕੀਤੀ ਤੇ ਪ੍ਰੀਵਾਰ ਨੂੰ ਮੁਬਾਰਕਬਾਦ ਦਿੱਤੀ ਗਈ । ਸੰਧੂ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਨੇ ਇਟਲੀ ਦੇ 116 ਬੈਠਕਾਂ ਮਾਰਨ ਵਾਲੇ ਇਕ ਵਿਅਕਤੀ ਦਾ ਰਿਕਾਰਡ ਤੋੜ ਕੇ ਇਹ ਸਥਾਨ ਹਾਸਲ ਕੀਤਾ ਹੈ ਜਿਹੜੀ ਕਿ ਪੂਰੇ ਪੰਜਾਬ ਲਈ ਮਾਨ ਵਾਲੀ ਗੱਲ ਹੈ। ਨਵਤੇਜ ਸਿੰਘ ਟਿੱਕਾ ਵੜਿੰਗ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਦੇ ਸ਼ਾਨਦਾਰ ਸਵਾਗਤ ਸਮਾਰੋਹ ਪ੍ਰੋਗਰਾਮ ਦੀਆਂ ਤਿਆਰੀਆਂ ਜੰਗੀ ਪੱਧਰ ਤੇ ਸ਼ੁਰੂ ਹਨ ਨਾਲ ਹੀ ਉਹਨਾ ਨੇ ਸੂਬਾ ਸਰਕਾਰ ਤੇ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਨੂੰ ਇਸ ਹੋਣਹਾਰ ਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਨੌਜਵਾਨ ਨੂੰ ਸਰਕਾਰੀ ਨੌਕਰੀ ਤੇ ਨਗਦੀ ਮਾਣ ਸਨਮਾਨ  ਦੇਣ ਦੀ  ਅਪੀਲ ਕੀਤੀ ਤਾਂ ਕਿ ਹੋਰ ਨੌਜਵਾਨ ਵੀ ਇਸਦੀ ਰਾਹ ਤੇ ਚੱਲਣ ਤੇ ਤੰਦਰੁਸਤ ਸਮਾਜ ਦੀ ਸਿਰਜਣਾ ਕੀਤੀ ਜਾਵੇ।

'ਗਿਨੀਜ਼ ਬੁੱਕ' ਰਿਕਾਰਡ ਬਣਾਉਣ ਵਾਲੇ ਮਨਪ੍ਰੀਤ ਬਿੱਲੇ ਨੂੰ ਸੰਕਲਪ ਸੁਸਾਇਟੀ ਕਰੇਗੀ ਸਨਮਾਨਿਤ
ਮਨਪ੍ਰੀਤ ਸਿੰਘ ਬਿੱਲਾ ਨਾਲ ਸੰਕਲਪ ਸੁਸਾਇਟੀ ਦੇ ਪ੍ਰਧਾਨ ਨਰਿੰਦਰ ਸਿੰਘ ਸੰਧੂ ਤੇ ਨਵਜੀਤ ਸਿੰਘ ਟਿੱਕਾ ਵੜਿੰਗ


Post a Comment

0Comments

Post a Comment (0)