ਡੀ.ਈ.ਓ. (ਪ੍ਰਾ.) ਅਜੇ ਸ਼ਰਮਾ ਸਨਮਾਨ ਸਮਾਰੋਹ ਦੇ ਮੁੱਖ ਮਹਿਮਾਨ ਹੋਣਗੇ

BTTNEWS
0

 

ਡੀ.ਈ.ਓ. (ਪ੍ਰਾ.) ਅਜੇ ਸ਼ਰਮਾ ਸਨਮਾਨ ਸਮਾਰੋਹ ਦੇ ਮੁੱਖ ਮਹਿਮਾਨ ਹੋਣਗੇ
ਡੀ.ਈ.ਓ. (ਪ੍ਰਾ.) ਅਜੇ ਸ਼ਰਮਾ। 

ਸ੍ਰੀ ਮੁਕਤਸਰ ਸਾਹਿਬ, 06 ਅਗਸਤ (BTTNEWS)- ਪੰਜਾਬ ਭਰ ਦੇ ਐਸੋਸੀਏਟ ਪ੍ਰੀ-ਪ੍ਰਾਇਮਰੀ ਟੀਚਰ ਵਜੋਂ ਰੈਗੂਲਰ ਹੋਣ ਅਤੇ ਸਰਵਿਸ ਸਕਿਓਰਟੀ ਮਿਲ਼ਣ ਦੀ ਖੁਸ਼ੀ ਵਿੱਚ ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਵੱਲੋਂ ਵਿਸ਼ੇਸ਼ ਸਨਮਾਨ ਸਮਾਰੋਹ ਆਯੋਜਿਤ ਕੀਤਾ ਜਾਵੇਗਾ। ਇਹ ਸਨਮਾਨ ਸਮਾਰੋਹ ਆਉਂਦੀ 12 ਅਗਸਤ ਸ਼ਨੀਵਾਰ ਨੂੰ ਸਵੇਰੇ 10:00 ਵਜੇ ਸਥਾਨਕ ਸਿਟੀ ਹੋਟਲ ਦੇ ਹੇਠਲੇ ਹਾਲ (ਪਲਾਟੀਨਮ ਹਾਲ) ਵਿਖੇ ਆਯੋਜਿਤ ਕੀਤਾ ਜਾਵੇਗਾ। ਨੌਜਵਾਨ ਜਿਲ੍ਹਾ ਸਿੱਖਿਆ ਅਫਸਰ (ਐਲੀ. ਸਿ.) ਅਜੇ ਸ਼ਰਮਾ ਸਮਾਰੋਹ ਦੇ ਮੁੱਖ ਮਹਿਮਾਨ ਹੋਣਗੇ, ਜਦੋਂ ਕਿ ਪ੍ਰਸਿਧ ਲੇਖਿਕਾ ਲੈਕਚਰਾਰ ਬਿਮਲਾ ਜੈਨ ਸਮਾਰੋਹ ਵਿੱਚ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕਰਨਗੇ। ਸਮਾਰੋਹ ਦੌਰਾਨ ਅੰਤਰ ਰਾਸ਼ਟਰ ਕ੍ਰਿਕੇਟਰ ਅਤੇ ਗੋਲਡ ਮੈਡਲਿਸਟ ਵੇਟ ਲਿਫਟਰ ਪ੍ਰੋ. ਨੇਹਾ ਖਾਨ ਉਚੇਚੇ ਤੌਰ ’ਤੇ ਸ਼ਾਮਿਲ ਹੋਣਗੇ। ਸਮਾਰੋਹ ਦੀ ਪ੍ਰਧਾਨਗੀ ਮਿਸ਼ਨ ਮੁਖੀ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਕਰਨਗੇ। ਸਮਾਰੋਹ ਦੌਰਾਨ ਐਸੋਸੀਏਟ ਪ੍ਰੀ-ਪ੍ਰਾਇਮਰੀ ਟੀਚਰ ਵਜੋਂ ਰੈਗੂਲਰ ਹੋਏ ਅਮਨਦੀਪ ਕੌਰ, ਨਰਿੰਦਰ ਕੌਰ, ਕਰਮਜੀਤ ਕੌਰ, ਮਨਜਿੰਦਰ ਕੌਰ, ਰਾਜਪਾਲ ਕੌਰ, ਮਨਿੰਦਰ ਕੌਰ, ਸਤਬੀਰ ਕੌਰ, ਸੁਸ਼ਮਾ ਕੁਮਾਰੀ, ਅੰਜੂ ਬਾਲਾ, ਭਾਗ ਵੰਤੀ, ਸੁਖਦੇਵ ਸਿੰਘ, ਜਸਵਿੰਦਰ ਕੌਰ, ਸੁਰਿੰਦਰ ਕੁਮਾਰ, ਰਾਜਵੰਤ ਕੌਰ, ਸੁਮਨ ਬਾਲਾ, ਸ਼ਕੁੰਲਤਾ ਦੇਵੀ ਅਤੇ ਗੁਰਮੀਤ ਕੌਰ ਸਮੇਤ ਸਤਾਰਾਂ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਸ਼ਾਨਦਾਰ ਮੋਮੈਂਟੋ ਭੇਂਟ ਕੀਤੇ ਜਾਣਗੇ। । ਮਿਸ਼ਨ ਵੱਲੋਂ ਸਨਮਾਨਿਤ ਕਰਨ ਦੀ ਇਹ ਰਸਮ ਮੁੱਖ ਮਹਿਮਾਨ ਡੀ.ਈ.ਓ. ਅਜੇ ਸ਼ਰਮਾ ਵੱਲੋਂ ਅਦਾ ਕੀਤੀ ਜਾਵੇਗੀ। ਅੱਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਢੋਸੀਵਾਲ ਨੇ ਦੱਸਿਆ ਹੈ ਕਿ ਸਮਾਰੋਹ ਦੌਰਾਨ ਮਿਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਫਸਟ ਨਿਰੰਜਣ ਸਿੰਘ ਰੱਖਰਾ ਸਮੂਹ ਅਧਿਆਪਕਾਂ ਅਤੇ ਹੋਰਨਾਂ ਦਾ ਸਵਾਗਤ ਕਰਨਗੇ। ਪ੍ਰਧਾਨ ਢੋਸੀਵਾਲ ਨੇ ਅੱਗੇ ਦੱਸਿਆ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਇਹ ਅਧਿਆਪਕ ਨਿਗੁਣੀ ਤਨਖਾਹ ’ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ ਪਰੰਤੂ ਪਿਛਲੀਆਂ ਸਰਕਾਰਾਂ ਨੇ ਇਹਨਾਂ ਦੀ ਕੋਈ ਸਾਰ ਨਾ ਲਈ ਅਤੇ ਫੋਕੇ ਵਾਅਦਿਆਂ ਅਤੇ ਲਾਰਿਆਂ ਨਾਲ ਹੀ ਕੰਮ ਸਾਰਿਆ। ਪੰਜਾਬ ਵਿਚਲੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀਂ ਇਹਨਾਂ ਅਧਿਆਪਕਾਂ ਨੂੰ ਰੈਗੂਲਰ ਕਰਕੇ ਸੇਵਾ ਸਕਿਓਰਟੀ ਦਿੱਤੀ ਅਤੇ ਤਨਖਾਹ ਤਿਗਣੀ ਕਰ ਦਿੱਤੀ ਹੈ। ਰੈਗੂਲਰ ਹੋਏ ਅਧਿਆਪਕਾਂ ਨੂੰ ਉਕਤ 17 ਅਧਿਆਪਕਾਂ ਰਾਹੀਂ ਸਨਮਾਨਿਤ ਕਰਕੇ ਪੰਜਾਬ ਭਰ ਦੇ ਸਮੁੱਚੇ ਇਸ ਅਧਿਆਪਕ ਵਰਗ ਨੂੰ ਵਧਾਈ ਦਿੱਤੀ ਜਾਵੇਗੀ। 

Post a Comment

0Comments

Post a Comment (0)