ਵਿਕਾਸ ਮਿਸ਼ਨ ਵੱਲੋਂ ਰੈਗੂਲਰ ਅਧਿਆਪਕ ਸਨਮਾਨ ਸਮਾਰੋਹ 12 ਅਗਸਤ ਸ਼ਨੀਵਾਰ ਨੂੰ

BTTNEWS
0

ਵਿਕਾਸ ਮਿਸ਼ਨ ਵੱਲੋਂ ਰੈਗੂਲਰ ਅਧਿਆਪਕ ਸਨਮਾਨ ਸਮਾਰੋਹ 12 ਅਗਸਤ ਸ਼ਨੀਵਾਰ ਨੂੰ
ਜਗਦੀਸ਼ ਰਾਏ ਢੋਸੀਵਾਲ।  

 ਸ੍ਰੀ ਮੁਕਤਸਰ ਸਾਹਿਬ : 04 ਅਗਸਤ (BTTNEWS)-
ਪੰਜਾਬ ਸਰਕਾਰ ਨੇ ਈ.ਜੀ.ਐੱਸ., ਏ.ਆਈ.ਈ., ਐੱਸ.ਟੀ.ਆਰ. ਤੇ ਸਿੱਖਿਆ ਪ੍ਰੋਵਾਇਡਰ ਸਮੇਤ 14 ਹਜ਼ਾਰ ਦੇ ਕਰੀਬ ਕੱਚੇ ਅਧਿਆਪਕਾਂ ਨੂੰ 58 ਸਾਲ ਦੀ ਉਮਰ ਤੱਕ ਸਰਿਵਸ ਸਕਿਊਰਿਟੀ ਦੇ ਕੇ ਤਨਖਾਹ ਤਿੰਨ ਗੁਣਾ ਵਧਾ ਦਿੱਤੀ ਹੈ। ਹਰ ਸਾਲ ਤਨਖਾਹ ਵਿਚ 5 ਪ੍ਰਤੀਸ਼ਤ ਵਾਧਾ ਕੀਤਾ ਜਾਵੇਗਾ। ਇਹ ਰੈਗੂਲਰ ਕੀਤੇ ਅਧਿਆਪਕ ਭਵਿੱਖ ਵਿੱਚ ਐਸੋਸੀਏਟ, ਪ੍ਰੀ-ਪ੍ਰਾਇਮਰੀ ਟੀਚਰ ਅਤੇ ਐਸੋਸੀਏਟ ਟੀਚਰ ਵਜੋਂ ਜਾਣੇ ਜਾਣਗੇ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਨੇ ਰੈਗੂਲਰ ਹੋਏ ਉਕਤ ਸਾਰੇ ਅਧਿਆਪਕਾਂ ਨੂੰ ਵਧਾਈ ਦਿੱਤੀ ਹੈ। ਮਿਸ਼ਨ ਵੱਲੋਂ ਜ਼ਿਲ੍ਹੇ ਦੇ 13 ਰੈਗੂਲਰ ਹੋਏ ਅਧਿਆਪਕਾ ਰਾਹੀਂ ਸਮੁੱਚੇ ਪੰਜਾਬ ਦੇ ਅਧਿਆਪਕਾਂ ਨੂੰ ਸਨਮਾਨਤ ਕੀਤਾ ਜਾਵੇਗਾ। ਇਸ ਸਬੰਧੀ ਵਿਸ਼ੇਸ਼ ਸਨਮਾਨ ਸਮਾਰੋਹ ਆਉਂਦੀ 12 ਅਗਸਤ ਸ਼ਨੀਵਾਰ ਨੂੰ ਸਵੇਰੇ 11:00 ਵਜੇ ਸਥਾਨਕ ਕੋਟਕਪੂਰਾ ਰੋਡ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਆਯੋਜਿਤ ਕੀਤਾ ਜਾਵੇਗਾ। ਸਮਾਰੋਹ ਦੀ ਪ੍ਰਧਾਨਗੀ ਮਿਸ਼ਨ ਮੁੱਖੀ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਕਰਨਗੇ। ਮਿਸ਼ਨ ਵੱਲੋਂ ਜਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ ਸਿੱਖਿਆ) ਅਜੇ ਸ਼ਰਮਾ ਇਹਨਾਂ ਅਧਿਆਪਕਾਂ ਨੂੰ ਸਨਮਾਨਿਤ ਕਰਨ ਦੀ ਰਸਮ ਅਦਾ ਕਰਨਗੇ। ਉਕਤ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਢੋਸੀਵਾਲ ਨੇ ਦੱਸਿਆ ਹੈ ਕਿ ਸਮਾਰੋਹ ਦੌਰਾਨ ਸਨਮਾਨਤ ਕੀਤਾ ਜਾਣ ਵਾਲੇ ਅਧਿਆਪਕਾਂ ਵਿੱਚ ਸੱਤ ਉਮਰ ਵਿੱਚ ਸਭ ਤੋਂ ਸੀਨੀਅਰ ਅਤੇ ਛੇ ਉਮਰ ਵਿੱਚ ਸਭ ਤੋਂ ਜੂਨੀਅਰ ਅਧਿਆਪਕ ਸਨਮਾਨਿਤ ਕੀਤੇ ਜਾਣਗੇ। ਇਹਨਾਂ ਅਧਿਆਪਕਾਂ ਨੂੰ ਮਿਸ਼ਨ ਵੱਲੋਂ ਸ਼ਾਨਦਾਰ ਮੋਮੈਂਟੋ ਭੇਂਟ ਕਰਕੇ ਸਨਮਾਨਿਤ ਕੀਤਾ ਜਾਵੇਗਾ। 

Post a Comment

0Comments

Post a Comment (0)