'ਖੇਡਾਂ ਵਤਨ ਪੰਜਾਬ ਦੀਆਂ' ਬਲਾਕ ਪੱਧਰੀ ਖੇਡ ਮੁਕਾਬਲਿਆਂ ਦਾ ਸਡਿਊਲਡ ਜਾਰੀ

BTTNEWS
0

 ਸ੍ਰੀ ਮੁਕਤਸਰ ਸਾਹਿਬ 31  ਅਗਸਤ

                      ਪੰਜਾਬ ਸਰਕਾਰ ਖੇਡ ਵਿਭਾਗ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ 2023 ਅਧੀਨ ਬਲਾਕ ਪੱਧਰੀ ਖੇਡਾਂ  02 ਸਤੰਬਰ 2023 ਤੋਂ 10 ਸਤੰਬਰ  2023 ਤੱਕ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਮੂਹ ਬਲਾਕਾਂ ਵਿੱਚ ਕਰਵਾਈਆਂ ਜਾ ਰਹੀਆਂ ਹਨ।
                                      ਇਹ ਜਾਣਕਾਰੀ ਸ਼੍ਰੀਮਤੀ ਅਨਿੰਦਰਵੀਰ ਕੌਰ ਬਰਾੜ, ਜਿਲ੍ਹਾ ਖੇਡ ਅਫਸਰ ਸ੍ਰੀ ਮੁਕਤਸਰ ਸਾਹਿਬ ਨੇ ਦਿੰਦਿਆਂ ਦੱਸਿਆ ਕਿ ਬਲਾਕ ਪੱਧਰੀ ਖੇਡ ਮੁਕਾਬਲਿਆਂ ਵਿੱਚ ਗੇਮ ਵਾਲੀਬਾਲ (ਸ਼ੂਟਿੰਗ/ਸਮੈਸ਼ਿੰਗ) , ਕਬੱਡੀ (ਸਰਕਲ/ਨੈਸ਼ਨਲ), ਖੋ-ਖੋ, ਅਥਲੈਟਿਕਸ, ਫੁੱਟਬਾਲ ਅਤੇ ਰੱਸਾਕਸੀ ਦੇ ਖੇਡ ਮੁਕਾਬਲੇ ਵੱਖ-ਵੱਖ ਉਮਰ ਵਰਗ ਵਿੱਚ ਕਰਵਾਏ ਜਾਣੇ ਹਨ।
                                      ਬਲਾਕ ਗਿਦੜ੍ਹਬਾਹਾ ਦੀਆਂ ਖੇਡਾਂ 02 ਸਤੰਬਰ 2023 ਤੋਂ 03 ਸਤੰਬਰ 2023 ਤੱਕ ਖੇਡ ਸਟੇਡੀਅਮ ਕੋਟਭਾਈ ਵਿਖੇ ਕਰਵਾਈਆਂ ਜਾਣਗੀਆਂ। ਬਲਾਕ ਲੰਬੀ ਦੇ ਖੇਡ ਮੁਕਾਬਲੇ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਪਿੰਡ ਬਾਦਲ ਵਿਖੇ 04 ਸਤੰਬਰ  2023 ਤੋਂ 05 ਸਤੰਬਰ  2023 ਤੱਕ ਕਰਵਾਏ ਜਾਣਗੇ।
                                     ਬਲਾਕ ਮਲੋਟ ਦੇ ਖੇਡ ਮੁਕਾਬਲੇ ਆਦਰਸ਼ ਸ.ਸ.ਸਕੂਲ ਈਨਾ ਖੇੜਾ ਵਿਖੇ 06 ਸਤੰਬਰ 2023 ਤੋਂ 07 ਸਤੰਬਰ 2023 ਤੱਕ ਕਰਵਾਏ ਜਾਣਗੇ।
                                   ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਖੇਡ ਮੁਕਾਬਲੇ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਸ੍ਰੀ ਮੁਕਤਸਰ ਸਾਹਿਬ ਵਿਖੇ 08 ਸਤੰਬਰ 2023 ਤੋਂ 10 ਸਤੰਬਰ 2023 ਤੱਕ ਕਰਵਾਏ ਜਾਣਗੇ।
                                  ਸਮੂਹ ਬਲਾਕਾਂ ਵਿੱਚ ਉਕਤ ਮਿਤੀਆਂ ਅਨੁਸਾਰ ਪਹਿਲੇ ਦਿਨ ਸਿਰਫ ਅੰ-14, ਅੰ-17 ਅਤੇ ਅੰ-21 ਉਮਰ ਵਰਗ ਦੇ ਖੇਡ ਮੁਕਾਬਲੇ ਹੀ ਕਰਵਾਏ ਜਾਣਗੇ ਅਤੇ ਬਲਾਕ ਦੇ ਦੂਜੇ ਦਿਨ 21-30,31-40,41-50,50-55, 56-65, 65 ਸਾਲ ਤੋਂ ਉਪਰ ਉਮਰ ਵਰਗ ਦੇ ਖੇਡ ਮੁਕਾਬਲੇ ਕਰਵਾਏ ਜਾਣਗੇ।ਉਕਤ ਟੂਰਨਾਂਮੈਂਟ ਵਿੱਚ ਭਾਗ ਲੈਣ ਵਾਲੇ ਖਿਡਾਰੀ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਸਨੀਕ ਹੋਣੇ ਚਾਹੀਦੇ ਹਨ।
                                  ਬਲਾਕ ਪੱਧਰ ਦੇ ਟੂਰਨਾਂਮੈਂਟ ਵਿੱਚ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਖਿਡਾਰੀ ਜਿਲ੍ਹਾ ਪੱਧਰੀ ਟੂਰਨਾਂਮੈਂਟ ਵਿੱਚ ਭਾਗ ਲੈ ਸਕਣਗੇ।
                                   ਇਨ੍ਹਾਂ ਟੂਰਨਾਮੈਂਟਾ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਉਮਰ ਅੰਡਰ 14 ਟੂਰਨਾਮੈਂਟ ਲਈ ਖਿਡਾਰੀ ਦਾ ਜਨਮ 01-01-2010 ਜਾਂ ਇਸ ਤੋਂ ਬਾਅਦ, ਅੰਡਰ 17 ਟੂਰਨਾਮੈਂਟ ਲਈ ਖਿਡਾਰੀ ਦਾ ਜਨਮ 01-01-2007 ਜਾਂ ਇਸ ਤੋਂ ਬਾਅਦ ਅੰਡਰ 21 ਟੂਰਨਾਮੈਂਟ ਲਈ ਖਿਡਾਰੀ ਦਾ ਜਨਮ 01-01-2003 ਜਾਂ ਇਸ ਤੋਂ ਬਾਅਦ ਅਤੇ ਅੰਡਰ 21-30 ਟੂਰਨਾਮੈਂਟ ਲਈ ਖਿਡਾਰੀ ਦਾ ਜਨਮ 01-01-1994 ਤੋਂ 31-12-2002 ਤੱਕ, 31-40 ਵਰਗ ਲਈ ਖਿਡਾਰੀ ਦਾ ਜਨਮ 01-01-1984 ਤੋਂ 31-12-1993 ਤੱਕ ਅੰਡਰ 41-55 ਵਰਗ ਲਈ ਖਿਡਾਰੀ ਦਾ ਜਨਮ 01-01-1969 ਤੋਂ 31-12-1983 ਤੱਕ 56-65 ਵਰਗ ਲਈ ਖਿਡਾਰੀ ਦਾ ਜਨਮ 01-01-1959 ਤੋਂ 31-12-1968 ਅਤੇ 65 ਸਾਲ ਤੋਂ ਉਪਰ ਟੂਰਨਾਮੈਂਟ ਲਈ ਖਿਡਾਰੀ ਦਾ ਜਨਮ 31-12-1958 ਤੋਂ ਪਹਿਲਾਂ ਦਾ ਹੋਣਾ ਚਾਹੀਦਾ ਹੈ।
                                     ਇਕ ਖਿਡਾਰੀ ਇਕ ਉਮਰ ਵਰਗ ਵਿੱਚ ਅਤੇ ਇਕ ਹੀ ਗੇਮ ਵਿੱਚ ਹਿੱਸਾ ਲੈ ਸਕਦਾ ਹੈ। ਖਿਡਾਰੀ ਆਪਣੀ ਉਮਰ ਵਰਗ ਵਿੱਚ ਸਿਰਫ 01 ਟੀਮ ਅਤੇ ਐਥਲੈਟਿਕਸ ਵਿੱਚ 02 ਈਵੈਂਟ ਵਿੱਚ ਭਾਗ ਲੈ ਸਕਦਾ ਹੈ। ਆਨਲਾਈਨ ਰਜਿਸ਼ਟ੍ਰੇਸ਼ਨ ਕਰਨ ਵਾਲੇ ਖਿਡਾਰੀ ਲਿਸਟ ਦੀ ਹਾਰਡ ਕਾਪੀ ਨਾਲ ਲੈ ਕੇ ਆਉਣਗੇ। ਜ਼ਿਲ੍ਹੇ ਦੇ ਸਾਰੇ ਪਿੰਡਾਂ,ਕਲੱਬਾਂ,ਅਕੈਡਮੀਆਂ,ਐਸੋਸੀਏਸ਼ਨਾਂ ਅਤੇ ਸਕੂਲਾਂ ਦੀਆਂ ਟੀਮਾਂ ਇਸ ਟੂਰਨਾਮੈਂਟ ਵਿੱਚ ਭਾਗ ਲੈ ਸਕਦੀਆਂ ਹਨ। ਭਾਗ ਲੈਣ ਵਾਲੇ ਖਿਡਾਰੀ ਆਪਣੀ ਉਮਰ ਦੇ ਸਬੂਤ ਵਜੋਂ ਆਪਣਾ ਅਧਾਰ ਕਾਰਡ, ਜਨਮ ਮਿਤੀ ਅਤੇ ਰਿਹਾਇਸ਼ ਦਾ ਸਬੂਤ ਆਪਣੇ ਨਾਲ ਲੈ ਕੇ ਆਉਣ। ਇਨ੍ਹਾਂ ਖੇਡਾਂ ਵਿੱਚ ਖਿਡਾਰੀ ਆਪਣੀ ਰਜਿਸਟੇ੍ਰਸ਼ਨ ਆਨਲਾਈਨ ਅਤੇ ਆਫਲਾਈਨ ਵਿਧੀ ਰਾਹੀਂ ਕਰਵਾ ਸਕਦੇ ਹਨ ।
                                      ਆਨਲਾਈਨ ਰਜਿਸਟੇਸ਼੍ਰਨ ਲਈ  www.khedanwatanpunjabdia.com  ਤੇ ਕਰਵਾ ਸਕਦੇ ਹਨ ਅਤੇ ਆਫ ਲਾਈਨ ਰਜਿਸਟੇ੍ਰਸ਼ਨ ਲਈ ਖਿਡਾਰੀ ਦਫਤਰ ਜਿਲ੍ਹਾ ਖੇਡ ਅਫਸਰ ਸ੍ਰੀ ਮੁਕਤਸਰ ਸਾਹਿਬ ਤੋਂ ਸਮਰੀਸ਼ੀਟ ਪ੍ਰਾਪਤ ਕਰ ਸਕਦੇ ਹਨ।ਖਿਡਾਰੀਆਂ ਨੂੰ ਟੂਰਨਾਂਮੈਂਟ ਸਥਾਨ ਤੇ ਆਉਣ/ਜਾਣ ਲਈ ਕੋਈ ਕਿਰਾਇਆ ਨਹੀਂ ਦਿੱਤਾ ਜਾਵੇਗਾ।ਇਨ੍ਹਾਂ ਬਲਾਕਾਂ ਵਿੱਚ ਖਿਡਾਰੀ ਸਵੇਰੇ 08:00 ਵਜੇ ਤੱਕ ਬਲਾਕ ਵਾਈਜ ਖੇਡ ਵੈਨਿਓ ਤੇ ਰਿਪੋਰਟ ਕਰਣਗੇ।
                                     ਖਿਡਾਰੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ   ਅੰਕੁਸ਼ ਸੇਤੀਆ ਮੋਬਾਇਲ ਨੰ. 95926-88044, ਜਤਿੰਦਰ ਸਿੰਘ ਮੋਬਾਇਲ ਨੰ. 98887-88785  ਜਾਂ ਦਫਤਰ ਜਿਲ੍ਹਾ ਖੇਡ ਅਫਸਰ, ਸ੍ਰੀ ਮੁਕਤਸਰ ਸਾਹਿਬ ਨਾਲ ਸੰਪਰਕ ਕਰ ਸਕਦੇ ਹਨ।

'ਖੇਡਾਂ ਵਤਨ ਪੰਜਾਬ  ਦੀਆਂ' ਬਲਾਕ ਪੱਧਰੀ ਖੇਡ ਮੁਕਾਬਲਿਆਂ ਦਾ ਸਡਿਊਲਡ ਜਾਰੀ


Post a Comment

0Comments

Post a Comment (0)