ਓਵਰ ਬ੍ਰਿਜ ਬਨਣ ਤੋਂ ਬਾਅਦ ਵੀ ਲੋਕਾਂ ਦੀਆਂ ਮੁਸੀਬਤਾਂ ਨਹੀਂ ਘਟੀਆਂ

BTTNEWS
0

ਓਵਰ ਬ੍ਰਿਜ ਬਨਣ ਤੋਂ ਬਾਅਦ ਵੀ ਲੋਕਾਂ ਦੀਆਂ ਮੁਸੀਬਤਾਂ ਨਹੀਂ ਘਟੀਆਂ
 ਰੇਲਵੇ ਓਵਰ ਬ੍ਰਿਜ ਦੇ ਨਾਲ ਬਣਾਈ ਗਈ ਤੰਗ ਸਰਵਿਸ ਰੋਡ। 

 
ਸ੍ਰੀ ਮੁਕਤਸਰ ਸਾਹਿਬ, 5 ਅਗਸਤ (BTTNEWS)- 37 ਕਰੋੜ ਰੁਪਏ ਦੀ ਲਾਗਤ ਨਾਲ ਮੁਕਤਸਰ-ਜਲਾਲਾਬਾਦ ਰੋਡ ਫਾਟਕ ਨੰਬਰ ਬੀ -30 ਪੁਲ ਬਣ ਕੇ ਚਾਲੂ ਹੋ ਚੁੱਕਿਆ ਹੈ। ਜਿਸ ਲਈ ਅਸੀਂ ਪੰਜਾਬ ਸਰਕਾਰ ਤੇ ਜ਼ਿਲਾ ਪ੍ਰਸਾਸਨ ਦੇ ਧੰਨਵਾਦੀ ਹਾਂ। ਪੁਲ ਸ਼ੁਰੂ ਹੋਣ ਤੋਂ ਪਹਿਲਾਂ ਰਾਈਟਸ ਕੰਪਨੀ ਨੇ 22.10/73 ਫੁੱਟ ਚੌੜੀ ਜਗ੍ਹਾ ਦੀ ਮੰਗ ਕੀਤੀ ਸੀ।  ਜਿਸ ਲਈ ਪ੍ਰਸ਼ਾਸਨ ਨੇ ਮਾਲਗੋਦਾਮ ਰੋਡਤੇ 40 ਫੁੱਟ ਸੜਕ ਦੇ ਨਾਲ 35 ਫੁੱਟ ਜਗ੍ਹਾ ਰੇਲਵੇ ਮਹਿਕਮੇ ਤੋਂ ਮੁੱਲ ਲੈ ਕੇ 75 ਫੁੱਟ ਸੜਕ ਲਈ ਪੂਰੀ ਕਰ ਲਈ। ਪਰ ਫਾਟਕ ਦੇ ਪਾਰ ਰਾਮਾ ਕ੍ਰਿਸ਼ਨਾਂ  ਸਕੂਲ ਤੋਂ ਅੱਗੇ ਸਿਨੇਮੇ ਤੱਕ ਜਗ੍ਹਾ ਘੱਟ ਹੋੋਣ ਕਰਕੇ 146 ਦੁਕਾਨਾਂ ਨੂੰ ਨੋਟਿਸ ਜਾਰੀ ਕੀਤਾ ਸੀ। ਇੰਨ੍ਹਾਂ ਵਿਚੋਂ ਕੁਝ  ਨਜਾਇਜ਼ ਕਬਜ਼ੇ ਹਨ ਕੁਝ ਦੁਕਾਨਦਾਰਾਂ  ਐਕਵਾਇਰ ਕਰਕੇ ਮਾਰਕਿਟ ਕੀਮਤ ਤੇ ਮੁੱਲ ਖਰੀਦਣ  ਲਈ ਪ੍ਰਸਾਸਨ ਤਿਆਰ ਸੀ ਪਰ ਪ੍ਰਕਿਰਿਆ ਲੰਬੀ ਹੋਣ ਕਰਕੇ ਬੰਦ ਕਰ ਦਿੱਤੀ ਗਈ। ਸਿਰਫ਼ ਪੁਲ ਬਣਾਉਣ ਤੇ ਹੀ ਲੱਗੇ ਰਹੇ। ਪੁਲ ਤਾਂ ਬਣ ਦੇ ਚਾਲੂ ਹੋ ਗਿਆ ਪਰ  ਪੁਲ ਦੇ ਦੋਨੋ ਪਾਸੇ ਸਰਵਿਸ ਰੋਡ ਬਹੁਤ ਹੀ ਤੰਗ, ਜਿਸ ਦੀ ਚੌੜਾਈ 3 ਮੀਟਰ ਦੇ ਕਰੀਬ ਹੈ। ਜਦਕਿ ਕਾਨੂੰਨ ਅਨੁਸਾਰ ਇਹ ਰੋਡ ਸਾਢੇ 5 ਤੋਂ ਲੈ ਕੇ ਸਾਢੇ 7 ਮੀਟਰ ਤੱਕ ਚੌੜੀ ਚਾਹੀਦੀ ਹੈ। ਜਦ ਮਿਤੀ 13 ਫਰਵਰੀ 2019 ਨੂੰ ਫਾਟਕ ਪੱਕੇ ਤੌਰ ਤੇ ਬੰਦ ਕਰ ਦਿੱਤਾ ਗਿਆ ਤਾਂ ਫਾਟਕ ਦੇ ਦੋਵੇਂ ਪਾਸੇ ਦੁਕਾਨਦਾਰਾਂ ਦਾ ਕਾਰੋਬਾਰ ਠੱਪ ਹੋ ਗਿਆ। ਕਈ ਦੁਕਾਨਾਂ ਬੰਦ ਹੋ ਗਈਆਂ। ਕਈ ਦੁਕਾਨਦਾਰ ਰੱਬ ਨੂੰ ਪਿਆਰੇ ਹੋ ਗਏ। ਫਾਟਕ ਵਿਚ ਨਾ ਤਾਂ ਲਾਂਘਾ ਦਿੱਤਾ ਗਿਆ ਤੇ ਨਾ ਹੀ ਅੰਡਰ ਪਾਸ ਬਣਾਇਆ ਗਿਆ ਹੈ। ਮੌਜੂਦਾ ਸਥਿਤੀ ਵਿਚ ਕੋਈ ਵੀ ਟਰੱਕ ਦੁਕਾਨਾਂ ਤੱਕ ਮਾਲ ਲੈ ਕੇ ਨਹੀਂ ਆ ਸਕਦਾ ਤੇ ਨਾ ਹੀ ਮਾਲ  ਭਰਕੇ ਲੈ ਜਾ ਸਕਦਾ ਹੈ। ਪ੍ਰਸ਼ਾਸਨ ਦੀ ਲਾਪਰਵਾਹੀ ਨਾਲ ਸਰਵਿਸ ਰੋਡ ਚੌੜੀ ਕਰਨ ਦੀ ਬਜਾਏ ਅਧਵਾਟੇ ਛੱਡ ਦਿੱਤੀ ਗਈ। ਸੀਵਰੇਜ ਦੀ ਲਾਈਨ ਅਤੇ ਪਾਣੀ ਦੀ ਪਾਈਪ ਲਾਈਨ ਨਹੀ ਪਾਈ ਗਈ ਹੈ ਅਤੇ ਨਾ ਹੀ ਬਰਸਾਤੀ ਪਾਣੀ ਦੇ ਨਿਕਾਸੀ ਦਾ ਪ੍ਰਬੰਧ ਕੀਤਾ ਗਿਆ ਹੈ। ਫੁਟਪਾਥ ਵੀ ਜਗ੍ਹਾ ਦੀ ਘਾਟ ਕਰਕੇ ਕੈਂਸਲ ਕਰ ਦਿੱਤਾ ਗਿਆ। ਮੌਜੂਦਾ ਸਥਿਤੀ ਵਿਚ ਨਾ ਤਾਂ ਜਲਾਲਾਬਾਦ ਰੋਡ  ਤੇ ਨਾ ਹੀ ਟਿੱਬੀ ਸਾਹਿਬ ਰੋਡ ਤੋਂ ਕੋਈ ਟਰੱਕ ਫਾਟਕ ਤੱਕ ਨਵੀਂ ਅਨਾਜ ਮੰਡੀ ਜਾ ਰੇਲਵੇ ਮਾਲ ਗੋਦਾਮ ਤੱਕ ਆ ਸਕਦਾ ਹੈ।  ਸਾਡੇ ਵਾਹਨ ਸੱਜੇ ਹੱਥ ਚੱਲਦੇ ਹਨ ਅਸੀਂ  ਪੁਲ ਤੋਂ ਪ੍ਰਭਾਵਿਤ ਦੁਕਾਨਦਾਰ ਅਮ੍ਰਿਤ ਖੁਰਾਣਾ,  ਅਮਿਤ ਦਾਬੜਾ, ਪਵਨ ਦਾਬੜਾ, ਸੁਰਿੰਦਰ ਦਾਬੜਾ, ਅੰਕਿਤ ਗਰੋਵਰ, ਰਾਜੂ ਗੋਇਲ, ਸੁਰਿੰਦਰ ਬਾਂਸਲ , ਤਰਸੇਮ ਬਾਂਸਲ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਨੋਟਿਸ ਦੇ ਕੇ ਮੰਗ ਕਰਦੇ ਹਾਂ ਕਿ ਸਰਵਿਸ ਰੋਡ ਦੀ ਚੌੜਾਈ ਪੂਰੀ ਕੀਤੀ ਜਾਵੇ ਅਤੇ ਮੁਆਵਜਾ ਦਿੱਤਾ ਜਾਵੇ। ਜੇਕਰ ਪ੍ਰਸ਼ਾਸਨ ਨੇ ਸਾਡੀ ਵਾਜਬ ਮੰਗ ਨਾ ਮੰਨੀ ਤਾਂ ਅਸੀਂ ਅਦਾਲਤ ਜਾਣ ਲਈ ਮਜ਼ਬੂਰ ਹੋਵਾਂਗੇ।

Post a Comment

0Comments

Post a Comment (0)