ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ 3 ਗੈਗਸ਼ਟਰਾਂ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ

BTTNEWS
0

 ਦੋ 32 ਬੋਰ ਪਿਸਟਲ,10 ਰੋਂਦ, ਦੋ ਦੇਸੀ ਕੱਟੇ 315 ਬੋਰ 08 ਰੋਂਦ, ਇੱਕ 12 ਬੋਰ ਦੇਸੀ ਕੱਟਾ 05 ਰੋਂਦ ਸਮੇਤ ਕੀਤਾ ਗ੍ਰਿਫਤਾਰ

ਸ੍ਰੀ ਮੁਕਤਸਰ ਸਾਹਿਬ : 09 ਅਗਸਤ (BTTNEWS)- ਹਰਮਨਬੀਰ ਸਿੰਘ ਗਿੱਲ "ਐਸ.ਐਸ.ਪੀ" ਸ੍ਰੀ ਮੁਕਤਸਰ ਸਾਹਿਬ ਵੱਲੋਂ ਜਿਲ੍ਹਾ ਅੰਦਰ ਸ਼ਰਾਰਤੀ ਅਨਸਰਾਂ ਤੇ ਨਿਕੇਲ ਕੱਸੀ ਜਾ ਰਹੀ ਹੈ, ਜਿਸ ਦੇ ਚਲਦਿਆ ਜਿਲ੍ਹਾ ਪੁਲਿਸ ਦੀਆਂ ਅਲੱਗ ਅਲੱਗ ਟੀਮਾਂ ਬਣਾ ਕੇ ਜਿੱਥੇ ਨਾਕਾ ਬੰਦੀ ਕਰ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਉੱਥੇ ਹੀ ਸ਼ਰਾਰਤੀ ਅਨਸਰਾਂ  ਦੇ ਟਿਕਾਣਿਆ ਤੇ ਸਰਚ ਕੀਤਾ ਜਾ ਰਿਹਾ ਹੈ ਇਸੇ ਚਲਦਿਆ ਜਿਲ੍ਹਾ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਰਮਨਦੀਪ ਸਿੰਘ ਭੁੱਲਰ ਐਸ.ਪੀ.(ਡੀ) ਦੀ ਨਿਗਰਾਨੀ ਹੇਠ ਐਸ.ਆਈ ਰਮਨ ਕੁਮਾਰ ਇੰਚਾਰਜ਼ ਸੀ.ਆਈ.ਏ ਵੱਲੋਂ 03 ਗੈਗਸ਼ਟਰਾਂ ਨੂੰ  ਦੋ 32 ਬੋਰ ਪਿਸਟਲ 10 ਰੋਂਦ, ਦੋ ਦੇਸੀ ਕੱਟੇ 315 ਬੋਰ 08 ਰੌਦ, ਇੱਕ 12 ਬੋਰ ਦੇਸੀ ਕੱਟਾ 05 ਰੌਂਦ ਸਮੇਤ  ਗ੍ਰਿਫਤਾਰ ਕਰ ਲਿਆ ਗਿਆ। 
 
ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ  3 ਗੈਗਸ਼ਟਰਾਂ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ

      ਜਿਲ੍ਹਾ ਪੁਲਿਸ ਮੁੱਖੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆਂ ਗਿਆ ਕਿ ਮਿਤੀ 08.08.2023 ਨੂੰ ਇੰਚਾਰਜ ਸੀ.ਆਈ.ਏ ਵੱਲੋਂ ਸਮੇਤ ਪੁਲਿਸ ਪਾਰਟੀ ਪਿੰਡ ਲੁਬਾਣਿਆਵਾਲੀ ਨਜ਼ਦੀਕ ਨਾਕਾ ਬੰਦੀ ਕੀਤੀ ਗਈ ਸੀ। ਇਸ ਦੌਰਾਨ ਇੱਕ ਵਰਨਾ ਕਾਰ ਰੰਗ ਕਾਲਾ ਜਿਸ ਨੂੰ ਉਸ ਦਾ ਡਰਾਇਵਰ ਤੇਜ ਰਫਤਾਰ ਨਾਲ ਚਲਾ ਰਿਹਾ ਸੀ, ਪੁੁਲਿਸ ਪਾਰਟੀ ਵੱਲੋਂ ਸ਼ੱਕ ਦੇ ਬਿਨ੍ਹਾ ਪਰ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਕਾਰ ਸਵਾਰ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਕਾਰ ਪੁਲਿਸ ਬੈਰੀਗੇਟ ਮਾਰ ਦਿੱਤੀ। ਕਾਰ ਵਿੱਚੋਂ ਇਕ ਵਿਅਕਤੀ ਜਿਸ ਦੀ ਪਹਿਚਾਣ ਮੇਹਰ ਸਿੰਘ ਵਜੋਂ ਹੋਈ ਜੋ ਭੱਜਣ ਲੱਗਾ ਅਤੇ ਡਰੇਨ ਵਿੱਚ ਡਿੱਗ ਗਿਆ ਜਿਸ ਦਾ ਗੁੱਟ ਅਤੇ ਗਿੱਟਾ ਟੁੱਟ ਗਿਆ। ਮੇਹਰ ਸਿੰਘ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਲੁੱਟ ਦੇ ਦੋ ਮੁਕੱਦਿਮਆ ਵਿੱਚ ਪਹਿਲਾ ਹੀ ਲੌੜੀਦਾ ਸੀ ਜੋ ਪਿਛਲੇ ਕੁਝ ਮਹੀਨਿਆ ਤੋਂ ਆਪਣੀ ਗ੍ਰਿਫਤਾਰੀ ਤੋਂ ਬੱਚ ਰਿਹਾ ਸੀ। ਪੁਲਿਸ ਪਾਰਟੀ ਵੱਲੋਂ ਕਾਰ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ, ਪੁਲਿਸ ਵੱਲੋਂ ਤਿੰਨਾ ਨੌਜਵਾਨਾਂ ਦੀ ਤਲਾਸ਼ੀ ਲੈਣ ਤੇ ਇਨ੍ਹਾਂ ਪਾਸੋਂ ਦੋ 32 ਬੋਰ ਪਿਸਟਲ 10 ਰੋਂਦ ਜਿੰਦਾ, ਦੋ ਦੇਸੀ ਕੱਟੇ 315 ਬੋਰ 08 ਰੌਦ ਜਿੰਦਾ, ਇੱਕ 12 ਬੋਰ ਦੇਸੀ ਕੱਟਾ 05 ਰੋਂਦ ਜਿੰਦਾ ਬ੍ਰਾਮਦ ਕਰਕੇ ਮੁੱਕਦਮਾ ਨੰਬਰ 51 ਮਿਤੀ 08.08.2023 ਅ/ਧ 279,427 ਹਿੰ:ਦੰ 25(6)(7)-54/59 ਅਸਲਾ ਐਕਟ ਤਹਿਤ ਥਾਣਾ ਬਰੀਵਾਲਾ ਵਿਖੇ ਦਰਜ ਕੀਤਾ ਗਿਆ। ਦੋਸ਼ੀਆਂ ਦੀ ਪਹਿਚਾਣ ਗੁਰਦੀਪ ਸਿੰਘ ਉਰਫ ਕਾਲੀ ਸ਼ੂਟਰ ਪੁੱਤਰ ਕ੍ਰਿਪਾਲ ਸਿੰਘ ਮਮਦੋਟ ਜਿਲ੍ਹਾ ਫਿਰੋਜਪੁਰ, ਮੇਹਰ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਮੱਲਾ ਮੇਗਾ ਜਿਲ੍ਹਾਂ ਫਿਰੋਜਪੁਰ, ਵਿਸ਼ਾਲ ਪੁੱਤਰ ਮਹਿੰਦਰ ਸਿੰਘ ਵਾਸੀ ਖਿਲਚੀ ਜਦੀਦ ਜਿਲ੍ਹਾ ਫਿਰੋਜਪੁਰ ਵਜ਼ੋਂ ਹੋਈ ਹੈ।
ਮੁਢੱਲੀ ਪੁੱਛਗਿੱਛ ਦੌਰਾਨ ਪਤਾ ਲਗਿਆ ਕਿ ਤਿੰਨੇ ਦੋਸ਼ੀ(ਗੈਗਸ਼ਟਰ) ਫਿਰੋਜਪੁਰ ਦੇ ਲੋਕਲ ਬਿੱਲਾ ਗੈਂਗ ਨਾਲ ਸਬੰਧ ਰੱਖਦੇ ਹਨ ਜੋ ਜਿਲ੍ਹਾਂ ਫਿਰੋਜਪੁਰ, ਜਿਲ੍ਹਾ ਫਾਜਿਲਕਾ, ਜਿਲ੍ਹਾ ਫਰੀਦਕੋਟ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਹੋਰ ਨਜ਼ਦੀਕ ਜਿਲਿਆਂ ਵਿੱਚ ਵੱਡੀਆ ਵਾਰਦਾਤਾਂ ਅਤੇ ਲੁੱਟਾ ਖੋਹਾ ਨੂੰ ਇੰਜਾਮ ਦਿੰਦੇ ਹਨ ਅਤੇ ਇਨ੍ਹਾਂ ਦੀ ਫਿਰੋਜਪੁਰ ਦੇ ਦੂਸਰੇ ਰਮਨੀ ਗੈਂਗ ਨਾਲ ਦੁਸ਼ਮਣੀ ਹੈ ਜੋ ਇਨ੍ਹਾਂ ਨੇ ਇੱਕ ਦੂਜੇ ਨੂੰ ਮਾਰੂ ਹਥਿਆਰਾ ਦੀ ਵਰਤੋਂ ਨਾਲ ਗੈਗਵਾਰ ਕਰਦੇ ਰਹਿੰਦੇ ਹਨ। 

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ  3 ਗੈਗਸ਼ਟਰਾਂ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ


ਇਸ ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਮਾਨਯੋਗ ਅਦਾਲਤ ਵੱਲੋਂ 02 ਵੱਖ ਵੱਖ ਮੁਕੱਦਿਮਆ ਵਿੱਚ ਲੋੜੀਦੇਂ ਪੀ.ਓ ਚੱਲੇ ਆ ਰਹੇ ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਹੋਈ ਹੈ।
ਪੀ.ਓ ਵਿਰੁੱਧ ਕਾਰਵਾਈ ਕਰਦੇ ਹੋਏ 13 ਸਾਲ ਪੁਰਾਣੇ ਪੀ.ਓ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ । ਦੋਸ਼ੀ ਜਗਤੂ ਪੁੱਤਰ ਬਲਜੀਤ ਸਿੰਘ ਵਾਸੀ ਨਕੜੀ ਖੇੜਾ ਜੋ ਮੁਕੱਦਮਾ ਨੰਬਰ 50 ਮਿਤੀ 04.08.2008 ਅ/ਧ 457,380 ਹਿੰ:ਦੰ ਥਾਣਾ ਕੋਟਭਾਈ ਵਿੱਚ ਸਾਲ 2010 ਵਿੱਚ (ਪੀ.ਓ) ਘੋਸ਼ਿਤ ਕੀਤਾ ਗਿਆ ਸੀ, ਇਸ ਤੇ ਕਾਰਵਾਈ ਕਰਦੇ ਹੋਏ ਐਸ.ਆਈ. ਹਰਪ੍ਰੀਤ ਕੌਰ ਮੁੱਖ ਅਫਸਰ ਥਾਣਾ ਅਤੇ ਪੁਲਿਸ ਪਾਰਟੀ ਵੱਲੋਂ ਇਸ ਦਾ ਪਿਛਾ ਕਰਕੇ ਆਫਤਾਬਗੜ (ਹਰਿਆਣਾ) ਤੋਂ ਕਾਬੂ ਕੀਤਾ ਹੈ।
ਇਸ ਤਹਿਤ ਹੀ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਦੋਸ਼ੀ ਜਰਨੈਲ ਸਿੰਘ ਉਰਫ ਜੈਲੀ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਸ਼ਾਮ ਖੇੜਾ ਮੁਕੱਦਮਾ ਨੰਬਰ 194/2017 ਅ/ਧ 22 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਮਲੋਟ ਵਿੱਚ (ਪੀ.ਓ) ਘੋਸ਼ਿਤ ਕੀਤਾ ਗਿਆ ਸੀ ਜਿਸ ਨੂੰ ਪੁਲਿਸ ਵੱਲੋਂ ਕਾਬੂ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ।

Post a Comment

0Comments

Post a Comment (0)