ਮਿਸ਼ਨ ਮੈਂਬਰ ਚੰਦ ਸਿੰਘ ਲੱਧੂਵਾਲਾ ਨੂੰ ਸਦਮਾ, ਪਿਤਾ ਸਵਰਗਵਾਸ

BTTNEWS
0

 ਸ੍ਰੀ ਮੁਕਤਸਰ ਸਾਹਿਬ : 15 ਸਤੰਬਰ (BTTNEWS)- ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਟੀਮ ਦੇ ਸੰਸਥਾਪਕ ਮੈਂਬਰ ਚੰਦ ਸਿੰਘ ਲੱਧੂਵਾਲਾ ਦੇ ਸਤਿਕਾਰਯੋਗ ਪਿਤਾ ਸੁਦਾਗਰ ਸਿੰਘ ਲੱਧੂਵਾਲਾ (83) ਅਕਾਲ ਚਲਾਣਾ ਕਰ ਗਏ ਹਨ। ਉਹ ਆਪਣੇ ਪਿਛੇ ਧਰਮਪਤਨੀ ਨਸੀਬ ਕੌਰ, ਤਿੰਨ ਸ਼ਾਦੀ ਸ਼ੁਦਾ ਬੇਟੇ ਚੰਦ ਸਿੰਘ ਲੈਕਚਰਾਰ ਸਮੇਤ ਬਿਜਨੈੱਸ ਮੈਨ ਬਲਦੇਵ ਸਿੰਘ ਅਤੇ ਬਲਵਿੰਦਰ ਸਿੰਘ ਸਣੇ ਉਸ ਸਮੇਂ ਜਿਲ੍ਹੇ ਵਿਚ ਸਭ ਤੋਂ ਘੱਟ ਉਮਰ ਦੀ ਈ.ਟੀ.ਟੀ. ਟੀਚਰ ਵਜੋਂ ਨਿਯੁਕਤ ਹੋਣ ਵਾਲੀ ਸ਼ਾਦੀ ਸ਼ੁਦਾ ਪੋਤਰੀ ਜਸ਼ਨ ਪ੍ਰੀਤ ਕੌਰ ਪਤਨੀ ਦਵਿੰਦਰ ਸਿੰਘ ਸਮੇਤ ਪੋਤਰੇ ਪੋਤਰੀਆਂ ਦਾ ਹੱਸਦਾ ਖੇਡਦਾ ਪਰਿਵਾਰ ਛੱਡ ਗਏ ਹਨ। ਬੇਹੱਦ ਮਿਹਨਤੀ ਅਤੇ ਮਿਲਣਸਾਰ ਵਿਅਕਤੀ ਵਜੋਂ ਵਿਚਰਨ ਵਾਲੇ ਸਵ: ਸੁਦਾਗਰ ਸਿੰਘ ਇਲਾਕੇ ਵਿਚ ਬੇਹੱਦ ਮਾਣ ਸਤਿਕਾਰ ਵਾਲਾ ਰੁਤਬਾ ਰੱਖਦੇ ਸਨ। ਉਹਨਾਂ ਦੀ ਮੌਤ ’ਤੇ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿਧ  ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ, ਚੇਅਰਮੈਨ ਇੰਜ. ਅਸ਼ੋਕ ਕੁਮਾਰ ਭਾਰਤੀ, ਚੀਫ਼ ਪੈਟਰਨ ਇੰਸਪੈਕਟਰ ਜਗਸੀਰ ਸਿੰਘ ਸੀਨੀਅਰ ਮੀਤ ਪ੍ਰਧਾਨ ਨਿਰੰਜਣ ਸਿੰਘ ਰੱਖਰਾ, ਡਾ. ਸੁਰਿੰਦਰ ਗਿਰਧਰ, ਗੁਰਪਾਲ ਪਾਲੀ, ਜਗਦੀਸ਼ ਧਵਾਲ ਅਤੇ ਡਾ. ਜਸਵਿੰਦਰ ਸਿੰਘ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਵ: ਸੁਦਾਗਰ ਸਿੰਘ ਨਮਿਤ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ ਆਉਂਦੀ 22 ਸਤੰਬਰ ਸ਼ੁੱਕਰਵਾਰ ਨੂੰ ਦੁਪਹਿਰ ਦੇ 12:00 ਤੋਂ 1:00 ਵਜੇ ਤੱਕ ਉਨ੍ਹਾਂ ਦੇ ਜੱਦੀ ਪਿੰਡ ਲੱਧੂਵਾਲਾ ਉਤਾੜ ਵਿਖੇ ਪਵੇਗਾ। 

ਮਿਸ਼ਨ ਮੈਂਬਰ ਚੰਦ ਸਿੰਘ ਲੱਧੂਵਾਲਾ ਨੂੰ ਸਦਮਾ, ਪਿਤਾ ਸਵਰਗਵਾਸ
 ਸਵ: ਸੁਦਾਗਰ ਸਿੰਘ ਦੀ ਫਾਇਲ ਫੋਟੋ।


Post a Comment

0Comments

Post a Comment (0)