ਸ੍ਰੀ ਮੁਕਤਸਰ ਸਾਹਿਬ, 2 ਸਤੰਬਰ (BTTNEWS)- ਨਹਿਰੂ ਯੁਵਾ ਕੇਂਦਰ ਸ਼੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਸਦਕਾ ਮਾਨਵਤਾ ਫਾਊਡੇਸ਼ਨ (ਰਜਿ.) ਵੱਲੋਂ ਚੇਅਰਮੈਨ ਡਾ. ਨਰੇਸ਼ ਪਰੂਥੀ ਦੀ ਅਗਵਾਈ ਹੇਠ ਸਥਾਨਕ ਸੇਂਟ ਸਹਾਰਾ ਕਾਲਜ ਆਫ਼ ਐਜੂਕੇਸ਼ਨ, ਸ਼੍ਰੀ ਮੁਕਤਸਰ ਸਾਹਿਬ ਵਿਖੇ ‘ਯੁਵਾ ਸੰਵਾਦ ਭਾਰਤ 2047’ ਵਿਸ਼ੇ ’ਤੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ਤੇ ਬਤੌਰ ਮੁੱਖ ਮਹਿਮਾਨ ਸ਼੍ਰੀਮਤੀ ਰੀਤੂ ਗਰਗ (ਪਤਨੀ ਮਾਨਯੋਗ ਸ਼੍ਰੀ ਰਾਜ ਕੁਮਾਰ ਗਰਗ, ਜਿਲ੍ਹਾਂ ਤੇ ਸ਼ੈਸ਼ਨ ਜੱਜ, ਸ਼੍ਰੀ ਮੁਕਤਸਰ ਸਾਹਿਬ) ਨੇ ਸ਼ਮੂਲੀਅਤ ਕੀਤੀ ਅਤੇ ਸ਼੍ਰੀਮਤੀ ਹਰਪ੍ਰੀਤ ਕੌਰ (ਚੀਫ਼ ਜੁਡੀਸ਼ੀਅਲ ਮਜਿਸਟ੍ਰੇਟ ਅਤੇ ਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ) ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਪ੍ਰੋਗਰਾਮ ਦੇ ਸ਼ੁਰੂਆਤ ਵਿੱਚ ਮਾਨਵਤਾ ਫਾਊਡੇਸ਼ਨ ਦੇ ਚੇਅਰਮੈਨ ਡਾ. ਨਰੇਸ਼ ਪਰੂਥੀ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਉਸ ਉਪਰੰਤ ਮੈਡਮ ਕੋਲਮ ਨਿਗਮ, ਜਿਲ੍ਹਾਂ ਯੂਥ ਅਫ਼ਸਰ ਨੇ ਪ੍ਰੋਗਰਾਮ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਸਮਾਗਮ ਮੌਕੇ ਪੰਜ ਸਰੋਤ ਵਿਅਕਤੀਆ ਨੇ ਪੰਚ ਪ੍ਰਾਣ ਥੀਮ ਅਧੀਨ ਆਪਣੇ ਆਪਣੇ ਵਿਚਾਰ ਪੇਸ਼ ਕੀਤੇ। ਜਿਸ ਵਿੱਚ ਸ੍ਰੀਮਤੀ ਸੁਮਨਪ੍ਰੀਤ ਕੌਰ ਨੇ ਨਾਗਰਿਕਾਂ ਦੇ ਫ਼ਰਜ਼ਾਂ ਨੂੰ ਇਮਾਨਦਾਰੀ ਨਾਲ ਨਿਭਾਉਣਾ, ਸ਼੍ਰੀਮਤੀ ਸੁਖਪ੍ਰੀਤ ਕੌਰ ਨੇ ਸਾਡੀ ਏਕਤਾ ਦੀ ਤਾਕਤ, ਸ਼੍ਰੀਮਤੀ ਜੈਸਮੀਨ ਕੌਰ ਨੇ ਬਸਤੀਵਾਦੀ ਮਾਨਸਿਕਤਾ ਦੇ ਕਿਸੇ ਵੀ ਨਿਸ਼ਾਨ ਨੂੰ ਹਟਾਉਣਾ, ਸ੍ਰੀਮਤੀ ਸ਼ਿਲਪਾ ਨੇ ਵਿਕਸਤ ਰਾਸ਼ਟਰ ਦਾ ਸੰਕਲਪ ਅਤੇ ਸ਼੍ਰੀਮਤੀ ਅਲਕਾ ਨੇ ਸਾਡੀ ਵਿਰਾਸਤ ਤੇ ਮਾਣ ਕਰਨਾ ਵਰਗੇ ਵਿਸ਼ਿਆਂ ਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਸਮਾਗਮ ਦੁਆਰਾ ਪੰਚ ਪ੍ਰਾਣ ਥੀਮ ਅਨੁਸਾਰ ਵੱਖ ਵੱਖ ਪੰਜ ਮਹੱਤਵਪੂਰਨ ਰੋਲਾਂ ਨੂੰ ਅਦਾ ਕਰਨ ਤੇ ਚਾਨਣਾ ਪਾਇਆ। ਸਮਾਗਮ ਵਿੱਚ ਕਰੀਬ 250 ਨੌਜਵਾਨ ਲੜਕੇ/ਲੜਕੀਆਂ ਨੇ ਭਾਗ ਲਿਆ। ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀਮਤੀ ਰੀਤੂ ਗਰਗ ਜੀ ਨੇ ਵਿਦਿਆਰਥੀਆਂ ਨੂੰ ‘ਯੁਵਾ ਸੰਵਾਦ ਭਾਰਤ 2047’ ਦੀ ਮਹੱਤਤਾ ਬਾਰੇ ਦੱਸਿਆ ਅਤੇ ਵਿਸ਼ੇਸ਼ ਮਹਿਮਾਨ ਸ਼੍ਰੀਮਤੀ ਹਰਪ੍ਰੀਤ ਕੌਰ ਨੇ ਵਿਦਿਅਰਥੀਆਂ ਨੂੰ ਕਾਨੂੰਨੀ ਹੱਕਾਂ ਬਾਰੇ ਜਾਣੂ ਕਰਵਾਇਆ। ਸਟੇਜ ਸਕੱਤਰ ਦੀ ਭੂਮਿਕਾ ਸ਼੍ਰੀਮਤੀ ਸੁਖਪ੍ਰੀਤ ਕੌਰ ਨੇ ਨਿਭਾਈ। ਬੁਲਾਰਿਆਂ ਤੇ ਪ੍ਰਬੰਧਕਾਂ ਨੂੰ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. ਸੰਦੀਪ ਕਟਾਟਰੀਆ ਨੇ ਆਪਣੇ ਸੰਬੋਧਨ ਵਿੱਚ ਮੁੱਖ ਮਹਿਮਾਨਾਂ, ਕਾਲਜ ਦੇ ਪ੍ਰਬੰਧਕੀ ਅਮਲੇ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ।
ਮਾਨਵਤਾ ਫਾਊਂਡੇਸ਼ਨ (ਰਜਿ.) ਦੁਆਰਾ ‘ਯੁਵਾ ਸੰਵਾਦ ਭਾਰਤ 2047’ ਵਿਸ਼ੇ ’ਤੇ ਸਮਾਗਮ ਕਰਵਾਇਆ ਗਿਆ
BTTNEWS
0
.jpeg)
Post a Comment