ਮਿਸ਼ਨ ਸਥਾਪਨਾ ਦਿਵਸ ਸਬੰਧੀ ਤਿਆਰੀ ਮੀਟਿੰਗ 12 ਨੂੰ

BTTNEWS
0

 - 17 ਨੂੰ ਮਨਾਇਆ ਜਾਵੇਗਾ ਸਥਾਪਨਾ ਦਿਵਸ -

ਸ੍ਰੀ ਮੁਕਤਸਰ ਸਾਹਿਬ, 10 ਸਤੰਬਰ (BTTNEWS)- ਕਰੀਬ ਪਿਛਲੇ ਇੱਕ ਦਹਾਕੇ ਤੋਂ ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਲੋਕ ਸਮੱਸਿਆਵਾਂ ਨੂੰ ਹੱਲ ਕਰਨ ਲਈ ਯਤਨਸ਼ੀਲ ਹੈ। ਸਮੁੱਚੇ ਮਿਸ਼ਨ ਮੈਂਬਰ ਇਕ ਟੀਮ ਵਰਕ ਦੀ ਤਰ੍ਹਾਂ ਕੰਮ ਕਰਦੇ ਹਨ। ਮਿਸ਼ਨ ਸਥਾਪਨਾ ਤੋਂ ਲੈ ਕੇ ਸੰਸਥਾ ਦੇ ਸੰਸਥਾਪਕ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਸ਼ਾਨਦਾਰ ਢੰਗ ਨਾਲ ਸੰਸਥਾ ਦੀ ਅਗਵਾਈ ਕਰਦੇ ਆ ਰਹੇ ਹਨ। ਆਮ ਲੋਕਾਂ ਦਾ ਪੂਰਾ ਸਹਿਯੋਗ ਅਤੇ ਪਿਆਰ ਮਿਲ ਰਿਹਾ ਹੈ। ਮੁਕਤਸਰ ਵਿਕਾਸ ਮਿਸ਼ਨ ਦਾ ਨੌਵਾਂ ਸਥਾਪਨਾ ਦਿਵਸ ਆਉਂਦੀ 17 ਸਤੰਬਰ ਐਤਵਾਰ ਨੂੰ ਖੁਸ਼ੀਆਂ ਅਤੇ ਚਾਵਾਂ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਮਿਸ਼ਨ ਵੱਲੋਂ ਮੈਂਬਰਾਂ ਦਾ ਪਰਿਵਾਰਕ ਸਮਾਰੋਹ ਸਥਾਨਕ ਸਿਟੀ ਹੋਟਲ ਵਿਖੇ ਸ਼ਾਮ ਦੇ 5:00 ਵਜੇ ਆਯੋਜਿਤ ਕੀਤਾ ਜਾਵੇਗਾ। ਸਮਾਰੋਹ ਦੌਰਾਨ ਮਿਸ਼ਨ ਮੈਂਬਰ ਅਤੇ ਉਨ੍ਹਾਂ ਦੇ ਪਰਿਵਾਰ ਹੀ ਭਾਗ ਲੈਣਗੇ। ਅੱਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਢੋਸੀਵਾਲ ਨੇ ਦੱਸਿਆ ਹੈ ਕਿ ਸਥਾਪਨਾ ਦਿਵਸ ਸਮਾਰੋਹ ਸਬੰਧੀ ਤਿਆਰੀ ਮੀਟਿੰਗ ਆਉਂਦੀ 12 ਸਤੰਬਰ ਮੰਗਲਵਾਰ ਨੂੰ ਸ਼ਾਮ ਦੇ ਠੀਕ 5:30 ਵਜੇ ਸਿਟੀ ਹੋਟਲ ਵਿਖੇ ਹੋਵੇਗੀ। ਮੀਟਿੰਗ ਦੌਰਾਨ ਸਮਾਰੋਹ ਦੀ ਅੰਤਿਮ ਰੂਪ ਰੇਖਾ ਉਲੀਕੀ ਜਾਵੇਗੀ। ਪ੍ਰਧਾਨ ਢੋਸੀਵਾਲ ਨੇ ਸਮੂਹ ਮਿਸ਼ਨ ਮੈਂਬਰਾਂ ਨੂੰ ਮੀਟਿੰਗ ਵਿਚ ਸਮੇਂ-ਸਿਰ ਪਹੁੰਚਣ ਦੀ ਅਪੀਲ ਕੀਤੀ ਹੈ।  

ਮਿਸ਼ਨ ਸਥਾਪਨਾ ਦਿਵਸ ਸਬੰਧੀ ਤਿਆਰੀ ਮੀਟਿੰਗ 12 ਨੂੰ
ਜਗਦੀਸ਼ ਰਾਏ ਢੋਸੀਵਾਲ। 


Post a Comment

0Comments

Post a Comment (0)