ਯੂਨੀਵਰਸਿਟੀ ’ਚ ਬੋਰਡ ਆਫ ਮੈਨੇਜਮੈਂਟ ਦਾ ਦਫਤਰ ਸਥਾਪਤ ਕੀਤਾ ਜਾਵੇ: ਢੋਸੀਵਾਲ

BTTNEWS
0

 ਸ੍ਰੀ ਮੁਕਤਸਰ ਸਾਹਿਬ, 28 ਸਤੰਬਰ (BTTNEWS)- ਸਰਕਾਰੀ ਨਿਯਮਾਂ ਅਨੁਸਾਰ ਸਾਰੀਆਂ ਸਰਕਾਰੀ ਅਤੇ ਗੈਰ ਸਰਕਾਰੀ ਯੂਨੀਵਰਸਿਟੀਆਂ ਲਈ ਗਵਰਨਿੰਗ ਬਾਡੀ ਬਣਾਈ ਜਾਂਦੀ ਹੈ, ਜਿਸ ਨੂੰ ਬੋਰਡ ਆਫ ਮੈਨੇਜਮੈਂਟ ਕਿਹਾ ਜਾਂਦਾ ਹੈ। ਯੂਨੀਵਰਸਿਟੀ ਵੱਲੋਂ ਵੱਖ-ਵੱਖ ਕਰਮਚਾਰੀਆਂ ਦੀਆਂ ਤਰੱਕੀਆਂ ਕਰਨ, ਨਵੀਂ ਪਾਲਿਸੀ ਲਾਗੂ ਕਰਨ ਜਾਂ ਵਿੱਤ ਸਬੰਧੀ ਮਾਮਲਿਆਂ ਬਾਰੇ ਇਸ ਬੋਰਡ ਤੋਂ ਪੂਰਵ ਪ੍ਰਵਾਨਗੀ ਲੈਣੀ ਲਾਜ਼ਮੀ ਹੁੰਦੀ ਹੈ। ਮਾਲਵਾ ਖੇਤਰ ਵਿਚ ਪੰਜਾਬ ਦੀ ਇਕਲੌਤੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ਲਈ ਵੀ ਅਜਿਹੇ ਬੋਰਡ ਦੀ ਸਥਾਪਨਾ ਕੀਤੀ ਹੋਈ ਹੈ। ਇਸ ਬੋਰਡ ਆਫ ਮੈਨੇਜਮੈਂਟ ਵਿਚ ਚੇਅਰਮੈਨ ਡਾ. ਗੁਰਪ੍ਰੀਤ ਸਿੰਘ ਵਾਂਡਰ ਸਮੇਤ ਕੁਲ 15 ਮੈਂਬਰ ਹਨ। ਇਹਨਾਂ ਵਿਚ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡੀ.ਆਰ.ਐਮ.ਈ., ਪ੍ਰਿੰਸੀਪਲ ਸੈਕਟਰੀ ਮੈਡੀਕਲ ਐਜੂਕੇਸ਼ਨ, ਪ੍ਰਿੰਸੀਪਲ ਸੈਕਟਰੀ ਫਾਇਨਾਂਸ ਅਤੇ ਪੰਜਾਬ ਦੇ ਐਡਵੋਕੇਟ ਜਨਰਲ ਐਕਸ ਆਫੀਸੋ (ਸਰਕਾਰੀ ਰੁਤਬੇ ਵਜੋਂ ਅਧਿਕਾਰੀ) ਮੈਂਬਰ ਹਨ। ਫਰੀਦਕੋਟ ਅਤੇ ਮੋਗਾ ਦੇ ਹਲਕਾ ਵਿਧਾਇਕ ਸਮੇਤ ਕੁਝ ਨਾਮਵਰ ਡਾਕਟਰ ਵੀ ਬੋਰਡ ਵਿਚ ਸ਼ਾਮਲ ਹਨ। ਯੂਨੀਵਰਸਿਟੀ ਦਾ ਰਜਿਸਟਰਾਰ ਵੀ ਐਕਸ ਆਫੀਸੋ ਮੈਂਬਰ ਹੁੰਦਾ ਹੈ। ਪਰੰਤੂ ਉਹ ਕਿਸੇ ਤਰ੍ਹਾਂ ਦੀ ਵੋਟਿੰਗ ਵਿਚ ਭਾਗ ਨਹੀਂ ਲੈ ਸਕਦਾ। ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਚੇਅਰਮੈਨ ਅਤੇ ਆਲ ਇੰਡੀਆ ਐਸ.ਸੀ./ਬੀ.ਸੀ./ਐਸ.ਟੀ. ਏਕਤਾ ਭਲਾਈ ਮੰਚ ਦੇ ਰਾਸ਼ਟਰੀ ਪ੍ਰਧਾਨ ਦਲਿਤ ਰਤਨ ਜਗਦੀਸ਼ ਰਾਏ ਢੋਸੀਵਾਲ ਨੇ ਦੱਸਿਆ ਹੈ ਕਿ ਕਈ ਮਹੀਨੇ ਪਹਿਲਾਂ ਯੂਨੀਵਰਸਿਟੀ ਦੇ ਨਵੇਂ ਬਣੇ ਬੋਰਡ ਆਫ ਮੈਨੇਜਮੈਂਟ ਨੇ ਅਜੇ ਤੱਕ ਯੂਨੀਵਰਸਿਟੀ ਵਿਚ ਆਪਣਾ ਦਫਤਰ ਹੀ ਸਥਾਪਤ ਨਹੀਂ ਕੀਤਾ। ਯੂਨੀਵਰਸਿਟੀ ਵਿਚ ਆਪਣਾ ਦਫਤਰ ਨਾ ਸਥਾਪਤ ਕਰਕੇ ਬੋਰਡ ਆਫ ਮੈਨੇਜਮੈਂਟ ਨੇ “ਬਦਲਾਅ” ਦੀ ਇਕ ਹੋਰ ਉਦਾਹਰਣ ਪੇਸ਼ ਕਰ ਦਿਤੀ ਹੈ। ਐਨਾ ਹੀ ਨਹੀਂ ਬੋਰਡ ਨੇ ਅਜੇ ਤੱਕ ਪੰਜਾਬ ਵਿਚ ਕਿਤੇ ਵੀ ਆਪਣਾ ਬਕਾਇਦਾ ਬੋਰਡ ਸਥਾਪਤ ਨਹੀਂ ਕੀਤਾ ਅਤੇ ਨਾ ਹੀ ਇਸ ਸਬੰਧੀ ਨੈੱਟ ਉਪਰ ਕੋਈ ਜਾਣਕਾਰੀ ਦਿਤੀ ਹੈ। ਬੋਰਡ ਨਾਲ ਸੰਪਰਕ ਕਰਨ ਦੇ ਲੋੜਵੰਦ ਵਿਅਕਤੀਆਂ ਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਉਹ ਆਪਣੀ ਅਰਜ਼ੀਆਂ ਦਫਤਰ ਦੇ ਕਿਸ ਐਡਰੈੱਸ ਉਪਰ ਭੇਜਣ। ਅਜਿਹੇ ਹੋਣ ਨਾਲ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪ੍ਰਧਾਨ ਢੋਸੀਵਾਲ ਨੇ ਚੇਅਰਮੈਨ ਡਾ. ਵਾਂਡਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਾਬਾ ਫਰੀਦ ਯੂਨੀਵਰਸਿਟੀ ਵਿਖੇ ਬੋਰਡ ਆਫ ਮੈਨੇਜਮੈਂਟ ਦਾ ਪੱਕਾ ਦਫਤਰ ਸਥਾਪਤ ਕਰਕੇ ਕਿਸੇ ਸਮਰੱਥ ਅਧਿਕਾਰੀ ਨੂੰ ਨਿਯੁਕਤ ਕੀਤਾ ਜਾਵੇ। ਅਜਿਹਾ ਕੀਤੇ ਜਾਣ ਨਾਲ ਯੂਨੀਵਰਸਿਟੀ ਅਤੇ ਆਮ ਲੋਕਾਂ ਨੂੰ ਬੇਲੋੜੀ ਪ੍ਰੇਸ਼ਾਨੀ ਅਤੇ ਸਮਾਂ ਬਰਬਾਦੀ ਤੋਂ ਛੁਟਕਾਰਾ ਮਿਲ ਸਕੇਗਾ। ਪ੍ਰਧਾਨ ਢੋਸੀਵਾਲ ਨੇ ਇਹਵੀ ਜਾਣਕਾਰੀ ਦਿਤੀ ਹੈ ਕਿ ਉਹਨਾਂ ਦੀ ਸੰਸਥਾ ਵੱਲੋਂ ਜਲਦੀ ਹੀ ਇਹ ਮਾਮਲਾ ਰਾਜ ਦੇ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਦੇ ਧਿਆਨ ਵਿਚ ਲਿਆਂਦਾ ਜਾਵੇਗਾ। 

ਯੂਨੀਵਰਸਿਟੀ ’ਚ ਬੋਰਡ ਆਫ ਮੈਨੇਜਮੈਂਟ ਦਾ ਦਫਤਰ ਸਥਾਪਤ ਕੀਤਾ ਜਾਵੇ: ਢੋਸੀਵਾਲ


Post a Comment

0Comments

Post a Comment (0)