Breaking

ਅਧਿਆਪਕ ਸਨਮਾਨ ਸਮਾਰੋਹ ਦੀ ਤਿਆਰੀ ਲਈ ਉਚ ਪੱਧਰੀ ਮੀਟਿੰਗ ਆਯੋਜਿਤ

 09 ਸਤੰਬਰ ਸ਼ਨੀਵਾਰ ਨੂੰ ਹੋਵੇਗਾ ਸਮਾਗਮ

 ਫਰੀਦਕੋਟ, 08 ਸਤੰਬਰ (BTTNEWS)- ਇਲਾਕੇ ਦੀ ਅਗਾਂਹ ਵਧੂ ਤੇ ਜ਼ਮੀਨੀ ਪੱਧਰ ’ਤੇ ਆਮ ਲੋਕਾਂ ਨਾਲ ਜੁੜੀ ਹੋਈ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਲਾਰਡ ਬੁੱਧਾ ਟੈਰੀਟੇਬਲ ਟਰੱਸਟ ਵੱਲੋਂ ਅਧਿਆਪਕ ਸਨਮਾਨ ਸਮਾਰੋਹ ਦੀ ਤਿਆਰੀ ਲਈ ਉਚ ਪੱਧਰੀ ਮੀਟਿੰਗ ਆਯੋਜਿਤ ਕੀਤੀ ਗਈ। ਸਥਾਨਕ ਜੈਸਮੀਨ ਹੋਟਲ ਵਿਖੇ ਹੋਈ ਇਸ ਮੀਟਿੰਗ ਦੀ ਪ੍ਰਧਾਨਗੀ ਜਿਲ੍ਹਾ ਪ੍ਰਧਾਨ ਜਗਦੀਸ਼ ਰਾਜ ਭਾਰਤੀ ਨੇ ਕੀਤੀ। ਟਰੱਸਟ ਦੇ ਸੰਸਥਾਪਕ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਮੁਕਤਸਰ ਮੀਟਿੰਗ ਵਿਚ ਉਚੇਚੇ ਤੌਰ ’ਤੇ ਸ਼ਾਮਿਲ ਹੋਏ। ਟਰੱਸਟ ਦੇ ਮੁੱਖ ਸਲਾਹਕਾਰ ਪ੍ਰਿੰ. ਕ੍ਰਿਸ਼ਨ ਲਾਲ, ਜਨਰਲ ਸਕੱਤਰ ਡਾ. ਸੋਹਨ ਲਾਲ ਨਿਗਾਹ, ਸੀਨੀਅਰ ਮੈਂਬਰ ਮਨਜੀਤ ਰਾਣੀ, ਸ੍ਰੀ ਕ੍ਰਿਸ਼ਨ, ਮਨਜੀਤ ਖਿੱਚੀ ਅਤੇ ਗੋਬਿੰਦ ਕੁਮਾਰ ਤੋਂ ਇਲਾਵਾ ਪੰਜਾਬੀ ਲੋਕ ਗਾਇਕਾ ਮਿਸ ਫਰੀਦ ਕੌਰ ਅਤੇ ਰਣਜੀਤ ਸਿੰਘ ਵੀ ਸ਼ਾਮਿਲ ਹੋਏ। ਜਿਕਰਯੋਗ ਹੈ ਕਿ ਟਰੱਸਟ ਵੱਲੋਂ ਅਧਿਆਪਕ ਸਨਮਾਨ ਸਮਾਰੋਹ ਆਉਂਦੀ 09 ਸਤੰਬਰ ਸ਼ਨੀਵਾਰ ਨੂੰ ਸਥਾਨਕ ਆਫੀਸਰ ਕਲੱਬ (ਫਰੀਦਕੋਟ ਕਲੱਬ) ਵਿਖੇ ਆਯੋਜਿਤ ਕੀਤਾ ਜਾਵੇਗਾ। ਸਮਾਰੋਹ ਦੌਰਾਨ ਟਰੱਸਟ ਵੱਲੋਂ 16 ਅਧਿਆਪਕਾਂ ਨੂੰ ਫੋਟੋਆਂ ਵਾਲੀਆਂ ਸ਼ਾਨਦਾਰ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਸੇਵਾ ਕਾਨੂੰਨਾਂ ਦੇ ਮਾਹਰ ਅਤੇ ਪੰਜਾਬ ਵਿੱਤ ਵਿਭਾਗ ਦੇ ਸੇਵਾ ਮੁਕਤ ਜੁਆਇੰਟ ਕੰਟਰੋਲਰ ਓ.ਪੀ. ਚੌਧਰੀ ਸਮਾਰੋਹ ਦੇ ਮੁੱਖ ਮਹਿਮਾਨ ਹੋਣਗੇ। ਟਰੱਸਟ ਦੇ ਸੰਸਥਾਪਕ ਚੇਅਰਮੈਨ ਸ੍ਰੀ ਢੋਸੀਵਾਲ ਸਨਮਾਨਤ ਕੀਤੇ ਜਾਣ ਵਾਲੇ ਅਧਿਆਪਕਾਂ ਨੂੰ ਵਿਸ਼ੇਸ਼ ਰੂਪ ਵਿਚ ਸਨਮਾਨਿਤ ਕਰਨਗੇ। ਉਕਤ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਪ੍ਰਧਾਨ ਭਾਰਤੀ ਨੇ ਦੱਸਿਆ ਹੈ ਕਿ ਮੀਟਿੰਗ ਦੌਰਾਨ ਸਮਾਰੋਹ ਦੀ ਤਿਆਰੀ ਨੂੰ ਅੰਤਿਮ ਰੂਪ ਦਿਤਾ ਗਿਆ ਤੇ ਸਬੰਧਤ ਮੈਂਬਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਟਰੱਸਟ ਦੇ ਸਾਰੇ ਮੈਂਬਰ ਸਮਾਰੋਹ ਵਾਲੇ ਦਿਨ ਸਵੇਰੇ 10:00 ਵਜੇ ਕਲੱਬ ਵਿਖੇ ਪਹੁੰਚਣਗੇ।  

ਅਧਿਆਪਕ ਸਨਮਾਨ ਸਮਾਰੋਹ ਦੀ ਤਿਆਰੀ ਲਈ ਉਚ ਪੱਧਰੀ ਮੀਟਿੰਗ ਆਯੋਜਿਤ


Post a Comment

Previous Post Next Post