ਮਿਸ਼ਨ ਸਥਾਪਨਾ ਦਿਵਸ ਸਮਾਰੋਹ ਸਬੰਧੀ ਤਿਆਰੀ ਮੀਟਿੰਗ ਕੀਤੀ ਗਈ

BTTNEWS
0

 - 17 ਨੂੰ ਹੈ ਮਿਸ਼ਨ ਸਥਾਪਨਾ ਦਿਵਸ ਸਮਾਰੋਹ -

ਸ੍ਰੀ ਮੁਕਤਸਰ ਸਾਹਿਬ, 13 ਸਤੰਬਰ (BTTNEWS)- ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਵੱਲੋਂ ਆਪਣਾ ਸਥਾਪਨਾ ਦਿਵਸ ਮਨਾਉਣ ਲਈ ਸੰਸਥਾ ਦੇ ਉੱਚ ਪੱਧਰੀ ਆਗੂਆਂ ਵੱਲੋਂ ਤਿਆਰੀ ਮੀਟਿੰਗ ਆਯੋਜਿਤ ਕੀਤੀ ਗਈ। ਸਥਾਨਕ ਸਿਟੀ ਹੋਟਲ ਵਿਖੇ ਹੋਈ ਇਸ ਮੀਟਿੰਗ ਦੀ ਪ੍ਰਧਾਨਗੀ ਮਿਸ਼ਨ ਮੁਖੀ ਪ੍ਰਸਿਧ ਸਮਾਜ ਸੇਵਾਕ ਜਗਦੀਸ਼ ਰਾਏ ਢੋਸੀਵਾਲ ਨੇ ਕੀਤੀ। ਮੀਟਿੰਗ ਦੌਰਾਨ ਮਿਸ਼ਨ ਦੇ ਚੇਅਰਮੈਨ ਸੇਵਾ ਮੁਕਤ ਐਸ.ਡੀ.ਓ. ਇੰਜ. ਅਸ਼ੋਕ ਕੁਮਾਰ ਭਾਰਤੀ, ਮੁੱਖ ਸਲਾਹਕਾਰ ਜਗਦੀਸ਼ ਚੰਦਰ ਧਵਾਲ, ਸੀਨੀਅਰ ਮੀਤ ਪ੍ਰਧਾਨ ਫਸਟ ਅਤੇ ਸੈਕਿੰਡ ਕ੍ਰਮਵਾਰ ਨਿਰੰਜਣ ਸਿੰਘ ਰੱਖਰਾ ਅਤੇ ਪ੍ਰਦੀਪ ਧੂੜੀਆ, ਜਨਰਲ ਸਕੱਤਰ ਡਾ. ਜਸਵਿੰਦਰ ਸਿੰਘ, ਖਜਾਨਚੀ ਡਾ. ਸੰਜੀਵ ਮਿੱਡਾ, ਸਹਾਇਕ ਸਕੱਤਰ ਗੁਰਪਾਲ ਪਾਲੀ, ਮੀਤ ਪ੍ਰਧਾਨ ਚੌ. ਬਲਬੀਰ ਸਿੰਘ, ਸੀਨੀਅਰ ਮੈਂਬਰ ਪ੍ਰਸ਼ੋਤਮ ਗਿਰਧਰ ਆਰ.ਏ., ਅਮਰ ਨਾਥ, ਪ੍ਰਿੰ. ਸੰਜੀਵ ਜਿੰਦਲ ਅਤੇ ਪ੍ਰੈਸ ਫੋਟੋ ਗ੍ਰਾਫਰ ਨਰਿੰਦਰ ਕਾਕਾ ਮੌਜੂਦ ਸਨ। ਜਦੋਂ ਕਿ ਸ਼ਹਿਰੋਂ ਬਾਹਰ ਹੋਣ ਕਰਕੇ ਮਿਸ਼ਨ ਦੇ ਚੀਫ ਪੈਟਰਨ ਇੰਸਪੈਕਟਰ ਜਗਸੀਰ ਸਿੰਘ ਸਮੇਤ ਵਿਜੇ ਸਿਡਾਨਾ, ਡਾ. ਸੁਰਿੰਦਰ ਗਿਰਧਰ, ਸਾਹਿਲ ਕੁਮਾਰ ਹੈਪੀ ਅਤੇ ਰਾਜਿੰਦਰ ਖੁਰਾਣਾ ਨੇ ਫੋਨ ਦੁਆਰਾ ਮੀਟਿੰਗ ਵਿਚ ਆਪਣੀ ਹਾਜਰੀ ਦਰਜ ਕਰਵਾਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਢੋਸੀਵਾਲ ਨੇ ਦੱਸਿਆ ਹੈ ਕਿ ਮਿਸ਼ਨ ਦਾ ਨੌਂਵਾਂ ਸਥਾਪਨਾ ਦਿਵਸ ਆਉਂਦੀ 17 ਸਤੰਬਰ ਐਤਵਾਰ ਨੂੰ ਸ਼ਾਮ ਦੇ 5:00 ਵਜੇ ਸਿਟੀ ਹੋਟਲ ਵਿਖੇ ਮਨਾਇਆ ਜਾਵੇਗਾ। ਇਸ ਸਬੰਧੀ ਵਿਸ਼ੇਸ਼ ਸਮਾਰੋਹ ਆਯੋਜਿਤ ਹੋਵੇਗਾ ਜਿਸ ਵਿਚ ਮਿਸ਼ਨ ਮੈਂਬਰ ਅਤੇ ਉਨ੍ਹਾਂ ਦੇ ਪਰਿਵਾਰਕ ਜੀਅ ਸ਼ਾਮਲ ਹੋਣਗੇ। ਸਮਾਰੋਹ ਦੌਰਾਨ ਮਿਸ਼ਨ ਮੈਂਬਰਾਂ ਦੇ ਛੋਟੇ ਬੱਚਿਆਂ ਵੱਲੋਂ ਸ਼ਾਨਦਾਰ ਸਭਿਆਚਾਰਕ ਆਈਟਮਾਂ ਪੇਸ਼ ਕੀਤੀਆਂ ਜਾਣਗੀਆਂ। ਸਮੂਹ ਬੱਚਿਆਂ ਨੂੰ ਟਰੱਸਟ ਵੱਲੋਂ ਸਨਮਾਨਤ ਕੀਤਾ ਜਾਵੇਗਾ। ਸਮਾਰੋਹ ਦੌਰਾਨ ਮਿਸ਼ਨ ਮੈਂਬਰਾਂ ਵੱਲੋਂ ਹਲਕਾ ਫੁਲਕਾ ਮਨੋਰੰਜਨ ਅਤੇ ਗੀਤ ਸੰਗੀਤ ਪੇਸ਼ ਕਰਕੇ ਸਮਾਰੋਹ ਨੂੰ ਯਾਦਗਾਰੀ ਬਣਾਇਆ ਜਾਵੇਗਾ। ਢੋਸੀਵਾਲ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਮੀਟਿੰਗ ਦੌਰਾਨ ਸਮੂਹ ਮੈਂਬਰਾਂ ਵਿਚ ਸਥਾਪਨਾ ਦਿਵਸ ਮਨਾਉਣ ਸਬੰਧੀ ਭਾਰੀ ਉਤਸ਼ਾਹ ਪਾਇਆ ਗਿਆ। ਸਥਾਪਨਾ ਦਿਵਸ ਸਮਾਰੋਹ ਦੀ ਸਮਾਪਤੀ ਉਪਰੰਤ ਸਮੂਹ ਮਿਸ਼ਨ ਪਰਿਵਾਰਕ ਮੈਂਬਰ ਪ੍ਰੀਤੀ ਭੋਜ ਦਾ ਆਨੰਦ ਵੀ ਮਾਣਨਗੇ।

ਮਿਸ਼ਨ ਸਥਾਪਨਾ ਦਿਵਸ ਸਮਾਰੋਹ ਸਬੰਧੀ ਤਿਆਰੀ ਮੀਟਿੰਗ ਕੀਤੀ ਗਈ
 ਤਿਆਰੀ ਮੀਟਿੰਗ ਦੌਰਾਨ ਪ੍ਰਧਾਨ ਢੋਸੀਵਾਲ ਤੇ ਦੂਸਰੇ ਮੈਂਬਰ।  


Post a Comment

0Comments

Post a Comment (0)