ਫਾਜ਼ਿਲਕਾ ਵਿਖੇ ਵਾਸ਼ਿੰਗ ਲਾਈਨ ਦੀ ਕਮੀ ਕਾਰਨ ਨਹੀਂ ਚੱਲ ਸਕੀਆਂ ਲੰਬੀ ਦੂਰੀ ਦੀਆਂ ਗੱਡੀਆਂ

BTTNEWS
0

 ਰੇਲ ਮੰਤਰੀ ਨੂੰ ਪੱਤਰ ਲਿਖ ਕੇ ਵਾਸ਼ਿੰਗ ਲਾਈਨ ਸਥਾਪਿਤ ਕਰਨ ਦੀ ਕੀਤੀ ਮੰਗ

ਸ੍ਰੀ ਮੁਕਤਸਰ ਸਾਹਿਬ (BTTNEWS)- ਨਾਰਦਰਨ ਰੇਲਵੇ ਪੈਸੰਜਰ ਸੰਮਤੀ ਦੇ ਪ੍ਰਧਾਨ ਵਿਨੋਦ ਕੁਮਾਰ ਭਵਨੀਆਂ ਅਤੇ ਜਨਰਲ ਸਕੱਤਰ ਸ਼ਾਮ ਲਾਲ ਗੋਇਲ ਨੇ ਮਾਨਯੋਗ ਰੇਲ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਫਾਜ਼ਿਲਕਾ ਰੇਲਵੇ ਸਟੇਸ਼ਨ/ਜੰਕਸ਼ਨ ਭਾਰਤ/ਪਾਕਿਸਤਾਨ ਬਾਰਡਰ ਤੇ ਆਖਰੀ ਸ਼ਹਿਰ, ਜੰਕਸ਼ਨ ਤੇ ਆਖਰੀ ਰੇਲਵੇ ਸਟੇਸ਼ਨ ਦੇ ਨਾਲ ਨਾਲ ਅਮ੍ਰਿਤ ਭਾਰਤ ਸਟੇਸ਼ਨ ਤੇ ਵਾਸ਼ਿੰਗ ਲਾਈਨ ਸਥਾਪਿਤ ਕੀਤੀ ਜਾਵੇ। ਸਾਲ1898 ਵਿਚ ਲੁਧਿਆਣਾ - ਫਿਰੋਜ਼ਪੁਰ - ਫਾਜ਼ਿਲਕਾ-ਕਰਾਚੀ- ਬਰਾਡਗੇਜ ਲਾਈਨ ਸੀ। ਸਾਲ 1902 ਵਿਚ ਫਾਜ਼ਿਲਕਾ -ਰਿਵਾੜੀ ਮੀਟਰ ਗੇਜ ਲਾਈਨ 423 ਕਿਲੋਮੀਟਰ ਤੇ ਰੇਲ ਚੱਲੀ ਜੋ ਬੀਕਾਨੇਰ ਡਵੀਜਨ ਦੇ ਅਧੀਨ ਸੀ। ਸਾਲ 1992-93 ਵਿਚ ਫਾਜ਼ਿਲਕਾ ਤੋਂ ਕੋਟਕਪੂਰਾ ਰੇਲਵੇ ਸ਼ੈਕਸ਼ਨ (80 ਕਿਲੋਮੀਟਰ) ਜਗਮੀਤ ਸਿੰਘ ਬਰਾੜ ਉਸ ਸਮੇਂ ਤੇ ਐਮ.ਪੀ. ਦੇ ਯਤਨਾਂ ਨਾਲ ਬਰਾਡ ਗੇਜ ਹੋ ਗਈ ਅਤੇ ਕੋਟਕਪੂਰਾ-ਫਾਜ਼ਿਲਕਾ ਰੇਲ ਸ਼ੈਕਸ਼ਨ ਬੀਕਾਨੇਰ ਡਵੀਜਨ ਤੋਂ ਬਦਲ ਕੇ ਫਿਰੋਜ਼ਪੁਰ ਡਵੀਜਨ ਅਧੀਨ ਆ ਗਿਆ। ਸਾਲ 2004 ਵਿਚ ਫਾਜ਼ਿਲਕਾ-ਅਬੋਹਰ ਰੇਲਵੇ ਸ਼ੈਕਸ਼ਨ ਮਨਜ਼ੂਰ ਹੋਇਆ। ਜੋ 16 ਜੁਲਾਈ 2012 ਨੂੰ ਬਠਿੰਡਾ -ਫਾਜ਼ਿਲਕਾ ਵਾਇਆ ਮਲੋਟ ਇੱਕ ਗੱਡੀ ਚੱਲੀ। ਪ੍ਰੰਤੂ ਇਹ ਸੈਕਸ਼ਨ 16 ਘੰਟੇ ਹਰ ਰੋਜ ਬੰਦ ਰਹਿੰਦਾ ਹੈ। ਜਿਸ ਕਰਕੇ ਬਹੁਤੀਆਂ ਗੱਡੀਆਂ ਨਹੀਂ ਚੱਲ ਸਕਦੀਆਂ।

ਫਾਜ਼ਿਲਕਾ ਵਿਖੇ ਵਾਸ਼ਿੰਗ ਲਾਈਨ ਦੀ ਕਮੀ ਕਾਰਨ ਨਹੀਂ ਚੱਲ ਸਕੀਆਂ ਲੰਬੀ ਦੂਰੀ ਦੀਆਂ ਗੱਡੀਆਂ

ਇਥੋਂ ਚਾਰ ਪਾਸੇ ਰੇਲਵੇ ਲਾਈਨਾਂ ਜਾਂਦੀਆਂ ਹਨ। ਫਾਜ਼ਿਲਕਾ ਤੋਂ ਫਿਰੋਜ਼ਪੁਰ 90 ਕਿਲੋਮੀਟਰ, ਫਾਜ਼ਿਲਕਾ ਤੋਂ ਬਠਿੰਡਾ ਵਾਇਆ ਕੋਟਕਪੂਰਾ 123 ਕਿਲੋਮੀਟਰ, ਫਾਜ਼ਿਲਕਾ ਤੋਂ ਬਠਿੰਡਾ ਵਾਇਆ ਅਬੋਹਰ 116 ਕਿਲੋਮੀਟਰ, ਫਾਜ਼ਿਲਕਾ ਤੋਂ ਸ੍ਰੀ ਗੰਗਾਨਗਰ 90 ਕਿਲੋਮੀਟਰ ਹੈ। ਫਾਜ਼ਿਲਕਾ ਵਿਖੇ ਰੇਲਵੇ ਦੀ ਆਪਣੀ 300 ਏਕੜ ਜ਼ਮੀਨ ਹੈ। ਬਰਤਾਨੀਆਂ ਸਰਕਾਰ ਵੱਲੋਂ ਹਰ 200 ਕਿਲੋਮੀਟਰ ਬਾਅਦ ਜੰਕਸ਼ਨ /ਵਾਸ਼ਿੰਗ ਲਾਈਨ ਦਾ ਪ੍ਰਬੰਧ ਹੁੰਦਾ ਸੀ ਤਾਂ ਜੋ ਆਹਮਣੇ ਸਾਹਮਣੇ ਗੱਡੀਆਂ ਦੀ ਕਰਾਸਿੰਗ ਹੋ ਸਕੇ ਅਤੇ ਗੱਡੀਆਂ ਕੁਝ ਸਮਾਂ ਰੁਕ ਸਕਣ ਅਤੇ ਐਮਰਜੈਂਸੀ ਵਿਚ ਰੂਟ ਬਦਲਿਆਂ ਜਾ ਸਕੇ। ਫਾਜ਼ਿਲਕਾ ਦੇ ਨੇੜੇ ਜੋ ਵਾਸ਼ਿੰਗ ਲਾਈਨ ਗੰਗਾਨਗਰ ਵਿਖੇ ਹੈ। ਉਸਦੀ ਕਪੈਸਟੀ ਫੁੱਲਹੈ। ਅਜ਼ਾਦੀ ਤੋਂ ਬਾਅਦ ਫਾਜ਼ਿਲਕਾ ਅਤੇ ਮੁਕਤਸਰ ਤੋਂ ਕੋਈ ਲੰਬੀ ਦੂਰੀ ਦੀ ਗੱਡੀ, ਸਟੇਟ ਕੈਪੀਟਲ ਚੰਡੀਗੜ੍ਹ / ਨੈਸ਼ਨਲ ਕੈਪੀਟਲ ਦਿੱਲੀ ਤੱਕ ਫਾਸਟ ਟਰੇਨਾਂ ਨਹੀਂ ਚੱਲ ਸਕੀਆਂ। ਜਿਸ ਕਾਰਨ ਦੋਵੇਂ ਸ਼ਹਿਰ ਜੋ ਜ਼ਿਲਾ ਹੈਡਕੁਆਰਟਰ ਹਨ, ਰੇਲਵੇ ਸੇਵਾਵਾਂ ਤੋਂ ਵਾਂਝੇ ਹਨ।  ਜੇਕਰ ਫਿਰੋਜ਼ਪੁਰ- ਅਮ੍ਰਿਤਸਰ ਰੇਲ Çਲੰਕ ਹੋ ਜਾਵੇ ਅਤੇ ਕੋਟਕਪੂਰਾ- ਮੋਗਾ ਨਵੀਂ ਰੇਲ ਲਾਈਨ ਪਾ ਦਿੱਤੀ ਜਾਵੇ ਤਾਂ ਸ੍ਰ੍ਰੀ ਗੰਗਾਨਗਰ -ਫਾਜ਼ਿਲਕਾ, ਕਸ਼ਮੀਰ-ਕੰਨਿਆਂ ਕੁਮਾਰੀ ਅਤੇ ਚੰਡੀਗੜ੍ਹ ਨਾਲ ਜੁੜ ਜਾਵੇਗਾ।

ਫਾਜ਼ਿਲਕਾ ਰੇਲਵੇ ਸਟੇਸ਼ਨ ਵਾਸ਼ਿੰਗ ਲਾਈਨ ਅਤੇ ਟਰਮੀਨਲ ਸਟੇਸ਼ਨ ਬਣਾਉਣ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੈ।  ਇਸ ਤਰ੍ਹਾਂ ਫਾਜ਼ਿਲਕਾ ਰੇਲਵੇ ਸਟੇਸ਼ਨ/ ਜ਼ੰਕਸ਼ਨ ਤੇ ਵਾਸ਼ਿੰਗ ਲਾਈਨ ਹੋਣ ਨਾਲ ਬਾਰਡਰ ਖੇਤਰ ਦੇ ਲੋਕਾਂ ਨੂੰ ਦੂਜੇ ਦੇਸ਼ ਵਾਸੀਆਂਦੇ ਬਾਰਬਰ ਸਹੂਲਤਾਂ ਮਿਲ ਸਕਦੀਆਂ ਹਨ ਅਤੇ ਇਸ ਖੇਤਰ ਦਾ ਵਿਕਸ ਹੋ ਸਕੇਗਾ। ਇਸ ਮੌਕੇ ਤੇ  ਸੰਮਤੀ ਦੇ ਸਰਪ੍ਰਸਤ ਬਲਦੇਵ ਸਿੰਘ ਬੇਦੀ ਅਤੇ ਦੂਜੇ ਅਹੁਦੇਦਾਰ ਗੋਬਿੰਦ ਸਿੰਘ ਦਾਬੜਾ,  ਭੰਵਰ ਲਾਲ ਸ਼ਰਮਾ, ਜਸਵੰਤ ਸਿੰਘ ਬਰਾੜ, ਗੁਰਜੰਟ ਸਿੰਘ ਬਰਾੜ, ਬਲਜੀਤ ਸਿੰਘ, ਓਮ ਪ੍ਰਕਾਸ਼ ਵਲੇਚਾ, ਪ੍ਰਮੋਦ ਆਰੀਆ, ਦੇਸ ਰਾਜ ਤਨੇਜਾ ਅਤੇ ਹੋਰ ਮੈਂਬਰ ਹਾਜ਼ਰ ਸਨ।

Post a Comment

0Comments

Post a Comment (0)