-ਡਾ. ਵਰਿੰਦਰ ਵਧਵਾ ਦੇ ਮਾਤਾ ਸਵਰਗਵਾਸ, ਢੋਸੀਵਾਲ ਤੇ ਹੋਰਨਾਂ ਵੱਲੋਂ ਦੁੱਖ ਪ੍ਰਗਟ
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ (BTTNEWS)- ਸਥਾਨਕ ਬਠਿੰਡਾ-ਮਲੋਟ ਬਾਈਪਾਸ ਸਥਿਤ ਵਧਵਾ ਆਰਥੋ ਹਸਪਤਾਲ ਦੇ ਮਾਲਕ ਹੱਡੀਆਂ ਦੇ ਪ੍ਰਸਿਧ ਡਾ. ਵਰਿੰਦਰ ਵਧਵਾ ਦੇ ਸਤਿਕਾਰਯੋਗ ਮਾਤਾ ਰਾਜ ਕੁਮਾਰੀ ਵਧਵਾ ਧਰਮ ਪਤਨੀ ਸਵ: ਰਾਮ ਜੀ ਦਾਸ ਵਧਵਾ ਚਾਰ ਕੁ ਦਿਨ ਪਹਿਲਾਂ ਅਕਾਲ ਚਲਾਣਾ ਕਹੇ ਗਏ ਸਨ। ਉਹ ਆਪਣੇ ਪਿੱਛੇ ਦੋ ਪੁੱਤਰਾਂ ਡਾ. ਵਧਵਾ ਅਤੇ ਇੰਜ. ਜਤਿੰਦਰ ਵਧਵਾ ਸਮੇਤ ਪੋਤਰੇ ਪੋਤਰੀਆਂ ਦਾ ਭਰਿਆ ਪੂਰਾ ਪਰਿਵਾਰ ਛੱਡ ਗਏ ਹਨ। ਸਵ: ਮਾਤਾ ਰਾਜ ਕੁਮਾਰੀ ਵਧਵਾ ਦੇ ਅਕਲਾ ਚਲਾਣੇ ’ਤੇ ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਸਮੇਤ ਸੀਨੀਅਰ ਆਗੂ ਡਾ. ਸਤੀਸ਼ ਗਲਹੋਰਤਾ ਅਤੇ ਚੇਅਰਮੈਨ ਇੰਜ. ਅਸ਼ੋਕੁ ਕੁਮਾਰ ਭਾਰਤੀ, ਸੀਨੀਅਰ ਮੀਤ ਪ੍ਰਧਾਨ ਨਿਰੰਜਣ ਸਿੰਖ ਰੱਖਰਾ, ਮੀਤ ਪ੍ਰਧਾਨ ਡਾ. ਸੁਰਿੰਦਰ ਗਿਰਧਰ, ਜਗਦੀਸ਼ ਚੰਦਰ ਧਵਾਲ, ਇੰਸਪੈਕਟਰ ਜਗਸੀਰ ਸਿੰਘ ਅਤੇ ਵਿਜੇ ਸਿਡਾਨਾ ਆਦਿ ਸਮੂਹ ਆਗੂਆਂ ਅਤੇ ਮੈਂਬਰਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜਿਕਰਯੋਗ ਹੈ ਕਿ ਸਵ: ਮਾਤਾ ਰਾਜ ਕੁਮਾਰੀ ਵਧਵਾ ਦੇ ਸਪੁੱਤਰ ਡਾ. ਸੁਰਿੰਦਰ ਵਧਵਾ ਨੇ ਹੱਡੀਆਂ ਦੇ ਮਾਹਰ ਡਾਕਟਰ ਵਜੋਂ ਇਲਾਕੇ ਵਿਚ ਵਧੀਆ ਨਾਮਣਾ ਖੱਟ ਕੇ ਆਪਣੇ ਮਾਂ-ਬਾਪ ਦਾ ਨਾਮ ਰੋਸ਼ਨ ਕੀਤਾ ਹੈ। ਡਾ. ਵਧਵਾ ਦੇ ਬੇਹੱਦ ਨਜ਼ਦੀਕੀ ਪਰਿਵਾਰਕ ਦੋਸਤ ਡਾ. ਸਤੀਸ਼ ਗਲਹੋਤਰਾ ਨੇ ਜਾਣਕਾਰੀ ਦਿੱਤੀ ਹੈ ਕਿ ਸਵ: ਮਾਤਾ ਰਾਜ ਕੁਮਾਰੀ ਵਧਵਾ ਨਮਿਤ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ ਆਉਂਦੀ 20 ਸਤੰਬਰ ਬੁੱਧਵਾਰ ਨੂੰ ਸਥਾਨਕ ਮਲੋਟ ਰੋਡ ਸਥਿਤ ਚਹਿਲ ਪੈਲੇਸ ਵਿਖੇ ਬਾਅਦ ਦੁਪਹਿਰ 2:00 ਤੋਂ 3:00 ਵਜੇ ਤੱਕ ਪਵੇਗਾ।