ਸੁਖਬੀਰ ਸਿੰਘ ਬਾਦਲ ਨੇ ਪੂਰਨ ਸਮਰਥਨ ਦਾ ਦਿੱਤਾ ਭਰੋਸਾ , ਆਗੂਆਂ ਨੂੰ ਜਾਰੀ ਕੀਤੇ ਗਏ ਸਨਾਖਤੀ ਕਾਰਡ
ਬਾਦਲ(ਸ੍ਰੀ ਮੁਕਤਸਰ ਸਾਹਿਬ) , 24 ਸਤੰਬਰ (ਸੁਖਪਾਲ ਸਿੰਘ ਢਿੱਲੋਂ)- ਅੱਜ ਪਿੰਡ ਬਾਦਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਗ੍ਰਹਿ ਵਿਖੇ ਇਸਤਰੀ ਵਿੰਗ ਹਲਕਾ ਲੰਬੀ ਦੀਆਂ ਸੈਂਕੜੇ ਆਗੂ ਬੀਬੀਆਂ ਨੇ ਕੇਸਰੀ ਦੁਪੱਟੇ ਲੈ ਕੇ ਇਸਤਰੀ ਵਿੰਗ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਭਰਵੀਂ ਮੀਟਿੰਗ ਕੀਤੀ ਤੇ ਇਹ ਮੀਟਿੰਗ ਰੈਲੀ ਦਾ ਰੂਪ ਧਾਰ ਗਈ । ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਨੇ ਆਪਣਾ ਪੂਰਨ ਸਮਰਥਨ ਦਿੰਦਿਆਂ ਕਿਹਾ ਕਿ ਬੀਬੀਆਂ ਨੂੰ ਨਵੀਂ ਜੁੰਮੇਵਾਰੀ ਸੌਂਪੀ ਗਈ ਤੇ ਮੈਂ ਸਭ ਨੂੰ ਵਧਾਈ ਦਿੰਦਾ ਹਾਂ । ਬੀਬੀਆਂ ਦਾ ਪਿੰਡ ਬਾਦਲ ਵਿਖੇ ਐਡਾ ਵੱਡਾ ਇਕੱਠ ਵੇਖ ਕੇ ਖ਼ੁਸ਼ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹੁਣ ਅਕਾਲੀ ਦਲ ਦੀ ਚੜਦੀ ਕਲਾ ਲਈ ਬੀਬੀਆਂ ਆਪਣਾ ਵੱਡਾ ਯੋਗਦਾਨ ਪਾਉਣਗੀਆਂ ਤੇ ਆਉਣ ਵਾਲਾ ਸਮਾਂ ਸ਼੍ਰੋਮਣੀ ਅਕਾਲੀ ਦਲ ਦਾ ਹੈ ।
ਇਸ ਮੌਕੇ ਸੁਖਬੀਰ ਸਿੰਘ ਬਾਦਲ ਅਤੇ ਹਰਗੋਬਿੰਦ ਕੌਰ ਨੇ ਅਹੁੰਦੇਦਾਰ ਆਗੂਆਂ ਨੂੰ ਇਸਤਰੀ ਵਿੰਗ ਵੱਲੋਂ ਸਨਾਖਤੀ ਕਾਰਡ ਵੀ ਜਾਰੀ ਕੀਤੇ ।
ਔਰਤਾਂ ਨੂੰ ਸਬੋਧਨ ਕਰਦਿਆਂ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਇਸਤਰੀ ਵਿੰਗ ਵੱਲੋਂ ਪਿੰਡ ਪੱਧਰ ਤੇ ਇਸਤਰੀ ਵਿੰਗ ਦੀਆਂ ਨਵੀਆਂ ਇਕਾਈਆਂ ਬਣਾ ਕੇ ਵੱਡੀ ਗਿਣਤੀ ਵਿੱਚ ਔਰਤਾਂ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਜੋੜਿਆ ਜਾ ਰਿਹਾ ਹੈ ਤੇ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ।
ਹਰਗੋਬਿੰਦ ਕੌਰ ਨੇ ਦੋਸ਼ ਲਗਾਇਆ ਇ ਆਮ ਆਦਮੀ ਪਾਰਟੀ ਨੇ ਵੋਟਾਂ ਵੇਲੇ ਕਿਹਾ ਤਾਂ ਇਹ ਸੀ ਕਿ ਘਰ ਘਰ ਆਟੇ ਦੀ ਸਪਲਾਈ ਪਹੁੰਚਾਵਾਗੇ ਪਰ ਪਹੁੰਚ ਰਿਹਾ ਹੈ ਘਰ ਘਰ ਚਿੱਟਾ। ਜਿਸ ਨੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ ਤੇ ਨਿੱਤ ਰੋਜ ਮੌਤਾਂ ਹੋ ਰਹੀਆਂ ਹਨ ।
ਉਹਨਾਂ ਕਿਹਾ ਕਿ ਸਰਕਾਰ ਨੇ ਦੇਣਾ ਤਾਂ ਕੀ ਸੀ ਉਲਟਾ ਪਹਿਲਾਂ ਮਿਲਦਾ ਵੀ ਬੰਦ ਕੀਤਾ ਜਾ ਰਿਹਾ ਹੈ । ਔਰਤਾਂ ਬੇਹੱਦ ਨਿਰਾਸ਼ ਹਨ। ਕਿਉਂਕਿ ਡੇਢ ਸਾਲ ਬੀਤ ਜਾਣ ਦੇ ਬਾਵਜੂਦ ਵੀ ਉਹਨਾਂ ਨੂੰ ਅਜੇ ਤੱਕ ਹਜ਼ਾਰ ਹਜ਼ਾਰ ਰੁਪਈਆ ਨਹੀਂ ਮਿਲਿਆ ਤੇ ਉਹ ਉਡੀਕ ਉਡੀਕ ਕੇ ਥੱਕ ਹਾਰ ਗਈਆਂ ਹਨ ।
ਉਹਨਾਂ ਕਿਹਾ ਕਿ ਆਮ ਲੋਕਾਂ ਦੀ ਭਲਾਈ ਲਈ ਜੋ ਵੀ ਸਕੀਮਾਂ ਚੱਲ ਰਹੀਆਂ ਹਨ ਉਹ ਸਾਰੀਆਂ ਸਕੀਮਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਭਾਗ ਸਮੇਂ ਸ਼ੁਰੂ ਕੀਤੀਆਂ ਗਈਆਂ ਸਨ ਤੇ ਅਕਾਲੀ ਦਲ ਹੀ ਦੁਬਾਰਾ ਸਤਾ ਵਿੱਚ ਆ ਕੇ ਲੋਕਾਂ ਨੂੰ ਲਾਭ ਦੇਵੇਗਾ ।
ਇਸ ਮੌਕੇ ਜੀਤ ਕੌਰ ਬਾਦਲ , ਹਰਦੇਵੀ ਬਾਦਲ , ਗੁਰਮੀਤ ਕੌਰ ਬੀਦੋਵਾਲੀ , ਸਿਮਰਜੀਤ ਕੌਰ ਕਿਲਿਆਂਵਾਲੀ , ਮਨਦੀਪ ਕੌਰ ਮਿੱਡੂਖੇੜਾ , ਚੰਪਾ ਦੇਵੀ ਮਿੱਡੂਖੇੜਾ , ਸੁਖਪ੍ਰੀਤ ਕੌਰ ਖੁੱਡੀਆਂ ਗੁਲਾਬ ਸਿੰਘ , ਪਰਮਪਾਲ ਕੌਰ ਖੁੱਡੀਆਂ ਗੁਲਾਬ ਸਿੰਘ , ਗੁਰਵਿੰਦਰ ਕੌਰ ਆਧਨੀਆ , ਬਲਵੀਰ ਕੌਰ ਰੱਤਾਖੇੜਾ, ਸੁਰਜੀਤ ਕੌਰ ਬੋਦੀਵਾਲਾ , ਮੋਨਿਕਾ ਡੱਬਵਾਲੀ , ਮਨਜੀਤ ਕੌਰ ਲੰਬੀ ਤੇ ਨਵਜੋਤ ਕੌਰ ਲੰਬੀ ਆਦਿ ਮੌਜੂਦ ਸਨ ।