ਮਲੋਟ, 27 ਸਤੰਬਰ (BTTNEWS)- ਵਿਜੈ ਗਰਗ ਸੇਵਾ ਮੁਕਤ ਪ੍ਰਿੰਸੀਪਲ ਮਲੋਟ ਵੱਲੋ ਵੱਖ ਵੱਖ ਭਸ਼ਾਵਾ ਵਿੱਚ ਬਹੁਤ ਸਾਰੀਆ ਪੁਸਤਕਾ ਲੋਕ ਅਰਪਣ ਕੀਤੀਆ, ਜੋ ਵਿਦਿਆਰਥੀ ਜੀਵਨ ਦੇ ਵਿੱਚ ਸਹਾਈ ਸਿੱਧ ਹੋਈਆ। ਅੱਜ ਨਵੀ ਪੁਸਤਕ "ਰਾਈਟ ਚੁਆਇਸ ਫਾਰ ਯੂਅਰ ਕੈਰੀਅਰ" ਕੰਵਰਜੀਤ ਸਿੰਘ ਮਾਨ ਐਸ ਡੀ ਐਮ ਮਲੋਟ ਵੱਲੋ ਲੋਕ ਅਰਪਣ ਕੀਤੀ ਗਈ। ਇਹ ਪੁਸਤਕ ਵਿੱਚ ਦਸਵੀ, ਬਾਰਵੀ, ਅਤੇ ਗ੍ਰੈਜੂਏਸ਼ਨ ਤੋ ਬਾਅਦ ਸਰਕਾਰੀ ਨੌਕਰੀਆ ਅਤੇ ਸਵੈ ਰੋਜ਼ਗਾਰ ਲਈ ਕੀਤੇ ਜਾਣ ਵਾਲੇ ਵੱਖ ਵੱਖ ਕੋਰਸਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ, ਇਹ ਪੁਸਤਕ ਵਿਦਿਆਰਥੀਆ ਦੇ ਚੰਗੇ ਭਵਿੱਖ ਲਈ ਸਹਾਈ ਸਿੱਧ ਹੋਵੇਗੀ। ਇਸ ਮੌਕੇ ਐਸ ਡੀ ਐਮ ਨੇ ਵਿਜੈ ਗਰਗ ਨੂੰ ਵਧਾਈ ਦਿੰਦਿਆ ਇਸ ਨੂੰ ਬਹੁਤ ਵਧੀਆ ਉਪਰਾਲਾ ਦੱਸਿਆ। ਇਸ ਮੌਕੇ ਮੌਜੂਦ ਸਖਸੀਅਤਾ ਵੱਲੋ ਵਿਜੈ ਗਰਗ ਨੂੰ ਵਧਾਈ ਦਿਤੀ।
ਵਿਜੈ ਗਰਗ ਦੀ ਪੁਸਤਕ "ਰਾਈਟ ਚੁਆਇਸ ਫਾਰ ਯੂਅਰ ਕੈਰੀਅਰ" ਐਸ ਡੀ ਐਮ ਮਲੋਟ ਵੱਲੋ ਲੋਕ ਅਰਪਣ
September 27, 2023
0