ਬਰਨਾਲਾ , 27 ਸਤੰਬਰ (BTTNEWS)- ਦਫਤਰ ਡਾਇਰੈਕਟਰ ਸਿੱਖਿਆ ਵਿਭਾਗ ਸੈਕੰਡਰੀ ਸਿੱਖਿਆ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜੋਤੀ ਸੋਨੀ ਕੋਆਰਡੀਨੇਟਰ -ਕਮ-ਸਹਾਇਕ ਡਾਇਰੈਕਟਰ ਦੀ ਅਗਵਾਈ ਅਧੀਨ ਬਰਨਾਲਾ ਵਿਖ਼ੇ ਦੋ ਰੋਜ਼ਾ ਟ੍ਰੇਨਿੰਗ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਵਿਖ਼ੇ ਕਾਰਵਾਈ ਗਈ I ਇਸ ਟ੍ਰੇਨਿੰਗ ਸੰਬੰਧੀ ਮਾਣਯੋਗ ਜਿਲ੍ਹਾ ਸਿੱਖਿਆ ਅਫਸਰ ਸ਼ਮਸ਼ੇਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਨਾਲਾ ਜਿਲ੍ਹੇ ਦੇ ਸਮੂਹ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵਿਦਿਆਰਥੀਆਂ ਨੂੰ ਬਿਜਨਸ ਤੋਂ ਜਾਣੂ ਕਰਵਾਉਣ ਲਈ ਬਿਜਨਸ ਬਲਾਸਟਰ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ I ਇਸ ਸਮੇ ਬਰਜਿੰਦਰਪਾਲ ਸਿੰਘ ਉੱਪ ਜਿਲ੍ਹਾ ਸਿੱਖਿਆ ਅਫਸਰ ਬਰਨਾਲਾ ਨੇ ਜਾਣਕਾਰੀ ਦਿੰਦੀਆਂ ਦੱਸਿਆ ਕਿ ਬਿਜਨਸ ਬਲਾਸਟਰ ਪ੍ਰੋਜੈਕਟ ਤਹਿਤ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ I ਪਰਮਿੰਦਰ ਸਿੰਘ ਜਿਲ੍ਹਾ ਕੋਆਰਡੀਨੇਟਰ ਬਰਨਾਲਾ ਜਿਲ੍ਹੇ ਵਿੱਚ ਇਹ ਟ੍ਰੇਨਿੰਗ ਚਾਰ ਗਰੁੱਪਾਂ ਵਿੱਚ ਵੰਡ ਕੇ ਦੋ ਦਿਨਾਂ ਵਿੱਚ ਕਾਰਵਾਈ ਗਈ ਹੈ I ਇਸ ਮੌਕੇ ਦਫਤਰ ਜਿਲ੍ਹਾ ਸਿੱਖਿਆ ਅਫਸਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਦੇ ਪ੍ਰਿੰਸੀਪਲ ਸ੍ਰੀਮਤੀ ਵਿਨਸੀ ਜਿੰਦਲ ਅਤੇ ਪੰਕਜ ਕੁਮਾਰ ਦਾ ਸੁਚੱਜੇ ਪ੍ਰਬੰਧ ਕਰਨ ਲਈ ਧੰਨਵਾਦ ਕੀਤਾ ਗਿਆ I ਸਟੇਟ ਵੱਲੋਂ ਜਸਪ੍ਰੀਤ ਕੌਰ ਬਤੌਰ ਅਬਜਰਵਰ ਹਾਜਰ ਰਹੇ I ਇਸ ਮੌਕੇ ਮੇਜਰ ਸਿੰਘ ਠੀਕਰੀਵਾਲ, ਮੰਜੂ ਗਰਗ ਬਰਨਾਲਾ, ਤੇਜਿੰਦਰ ਸਿੰਘ ਮੌੜਾ, ਜਗਦੀਪ ਸਿੰਘ ਦਾਨਗੜ੍ਹ, ਹਰਪ੍ਰੀਤ ਸਿੰਘ ਚੀਮਾਂ ਆਦਿ ਹਾਜਰ ਸਨ I
ਜਿਲ੍ਹਾ ਬਰਨਾਲਾ ਵਿੱਚ ਬਿਜਨਸ ਬਲਾਸਟਰ ਟ੍ਰੇਨਿੰਗ ਕਰਵਾਈ
September 27, 2023
0