ਬੀਟੀਟੀ ਨਿਊਜ਼ 'ਤੇ ਤੁਹਾਡਾ ਹਾਰਦਿਕ ਸਵਾਗਤ ਹੈ, ਅਦਾਰਾ BTTNews ਹੈ ਤੁਹਾਡਾ ਆਪਣਾ, ਤੁਸੀ ਕੋਈ ਵੀ ਅਪਣੇ ਇਲਾਕੇ ਦੀਆਂ ਖਬਰਾਂ 'ਤੇ ਇਸ਼ਤਿਹਾਰ ਸਾਨੂੰ ਭੇਜ ਸਕਦੇ ਹੋ ਵਧੇਰੀ ਜਾਣਕਾਰੀ ਲਈ ਸੰਪਰਕ ਕਰੋ Mobile No. 7035100015, WhatsApp - 9582900013 ,ਈਮੇਲ contact-us@bttnews.online

‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਤਹਿਤ ਡਿਪਟੀ ਕਮਿਸ਼ਨਰ ਵੱਲੋਂ ਕੈਂਪਾਂ ਦਾ ਸ਼ਡਿਊਲ ਜਾਰੀ

 ਸ੍ਰੀ ਮੁਕਤਸਰ ਸਾਹਿਬ, 01 ਅਕਤੂਬਰ (BTTNEWS)- ਡਾ.ਰੂਹੀ ਦੁੱਗ ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਦੇ ਮੰਤਵ ਨਾਲ ਸ੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਗਿੱਦੜਬਾਹਾ ਬਲਾਕ ਦੇ ਪਿੰਡਾਂ ਵਿੱਚ 4 ਅਕਤੂਬਰ ਤੋਂ 27 ਅਕਤੂਬਰ 2023 ਤੱਕ ‘ਸਰਕਾਰ ਤੁਹਾਡੇ ਦੁਆਰ’ ਤਹਿਤ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ  ਸਵੇਰੇ 11.00 ਵਜੇ ਤੋਂ ਦੁਪਹਿਰ ਤੱਕ ਪ੍ਰੋਗਰਾਮ ਦਾ ਸ਼ਡਿਊਲ ਉਲੀਕਿਆ ਗਿਆ ਹੈ।

ਜਾਰੀ ਕੀਤੇ ਸਡਿਊਲਡ ਅਨੁਸਾਰ ਡਿਪਟੀ ਕਮਿਸ਼ਨਰ ਖੁਦ 4 ਅਕਤੂਬਰ ਨੂੰ ਮਲੋਟ ਬਲਾਕ ਦੇ ਪਿੰਡ ਸਰਾਵਾਂ ਬੋਦਲਾ ਵਿਖੇ ਪਿੰਡ ਰਾਣੀਵਾਲਾ, ਕੱਟਿਆਂਵਾਲੀਭਗਵਾਨਪੁਰਾ, 13 ਅਕਤੂਬਰ ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਚੜ੍ਹੇਵਾਨ ਵਿਖੇ ਝਬੇਲਵਾਲੀ, ਭੁੱਲਰ, ਕੋਟਲੀ ਸੰਘਰ20 ਅਕਤੂਬਰ ਨੂੰ ਬਲਾਕ ਗਿੱਦੜਬਾਹਾ ਦੇ ਪਿੰਡ ਮਨੀਆਂਵਾਲਾ ਵਿਖੇ ਛੱਤੇਆਣਾਦੋਦਾਸੁਖਣਾ ਅਬਲੂ ਅਤੇ 27 ਅਕਤੂਬਰ ਨੂੰ ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸੱਕਾਂਵਾਲੀ ਵਿਖੇ ਰੰਧਾਵਾ ਅਤੇ ਬੁੱਢੀਮਾਰ ਦੇ  ਵਸਨੀਕਾਂ ਦੀਆਂ ਸਮੱਸਿਆਵਾਂ ਸੁਣਨਗੇ।

ਇਸੇ ਲੜੀ ਤਹਿਤ ਐਸ.ਡੀ.ਐਮ. ਗਿੱਦੜਬਾਹਾ ਵੱਲੋਂ 5 ਅਕਤੂਬਰ ਨੂੰ ਪਿੰਡ ਹੁਸਨਰ ਵਿਖੇ ਬੁੱਟਰ ਬਖੂਆ, ਰਖਾਲਾ11 ਅਕਤੂਬਰ ਨੂੰ ਪਿੰਡ ਅਬਲੂ ਕੋਟਲੀ ਅਤੇ ਨਾਲ ਲੱਗਦੇ ਪੰਜ ਕੋਠੇ ਅਤੇ ਢਾਣੀਆਂ ਦੀਆਂ ਪੰਚਾਇਤਾਂ ਅਤੇ 26 ਅਕਤੂਬਰ ਨੂੰ ਪਿੰਡ ਦੌਲਾ ਵਿਖੇ ਪਿਉਰੀ, ਗਿੱਦੜਬਾਹਾ ਪਿੰਡ ਅਤੇ ਥਰਾਜਵਾਲਾ ਦੇ ਲੋਕਾਂ ਦੀ ਸ਼ਿਕਾਇਤਾਂ ਅਤੇ ਸਮੱਸਿਆਵਾਂ ਸੁਣੀਆਂ ਜਾਣਗੀਆਂ।

ਐਸ.ਡੀ.ਐਮ. ਮਲੋਟ ਵੱਲੋਂ 9 ਅਕਤੂਬਰ ਨੂੰ ਪਿੰਡ ਤਰਖਾਣ ਵਾਲਾ ਵਿਖੇ ਖੁੰਨਣ ਕਲਾਂਸ਼ੇਰਗੜ੍ਹ, ਰੱਤਾ ਖੇੜਾ ਅਤੇ 25 ਅਕਤੂਬਰ ਨੂੰ ਪਿੰਡ ਸਿੰਘੇਵਾਲਾ ਵਿਖੇ ਫਤੂਹੀਵਾਲਾ, ਲੋਹਾਰਾ ਅਤੇ ਵੜਿੰਗ ਖੇੜਾ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾ ਸੁਣੀਆਂ ਜਾਣਗੀਆਂ।

ਐਸ.ਡੀ.ਐਮ. ਸ੍ਰੀ ਮੁਕਤਸਰ ਸਾਹਿਬ ਵੱਲੋਂ 12 ਅਕਤੂਬਰ  ਨੂੰ ਪਿੰਡ ਖੋਖਰ ਵਿਖੇ ਹਰੀ ਕੇ ਕਲਾਂਹਰਾਜ, ਵੜਿੰਗ ਅਤੇ 17 ਅਕਤੂਬਰ ਨੂੰ ਪਿੰਡ ਖੱਪਿਆਂਵਾਲੀ ਵਿਖੇ ਜਵਾਹਰੇਵਾਲਾਕਾਲੇਵਾਲਾ ਅਤੇ ਅਟਾਰੀ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ

ਡੀ.ਡੀ.ਪੀ.ਓ ਸ੍ਰੀ ਮੁਕਤਸਰ ਸਾਹਿਬ 6 ਅਕਤੂਬਰ ਨੂੰ ਬਲਾਕ ਮਲੋਟ ਦੇ ਪਿੰਡ ਕਰਮਗੜ੍ਹ ਵਿਖੇ ਕਬਰਵਾਲਾਬੁਰਜ ਸਿੱਧਵਾਂ ਅਤੇ 18 ਅਕਤੂਬਰ ਨੂੰ ਮਲੋਟ ਬਲਾਕ ਦੇ ਪਿੰਡ ਸ਼ੇਰਾਂਵਾਲਾ ਵਿਖੇ ਸਿੱਖਵਾਲਾ ਅਤੇ ਰੋੜਾਂਵਾਲਾ ਪਿੰਡਾਂ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਨਣ ਲਈ ਪਹੁੰਚਣਗੇ।

ਡੀ.ਆਰ.ਓ., ਸ੍ਰੀ ਮੁਕਤਸਰ ਸਾਹਿਬ ਵੱਲੋਂ 10 ਅਕਤੂਬਰ ਨੂੰ ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭਾਗਸਰ ਵਿਖੇ ਗੋਨਿਆਣਾਭੰਗਚੜ੍ਹੀਭਾਗਸਰਚੱਕ ਮਹਾਂਬੱਧਰ ਅਤੇ 16 ਅਕਤੂਬਰ ਨੂੰ ਬਲਾਕ ਮਲੋਟ ਦੇ ਪਿੰਡ ਰੱਤਾ ਟਿੱਬਾ ਵਿਖੇ ਕਰਮਪੱਟੀਮਿੱਡਾ ਅਤੇ ਮੋਹਲ੍ਹਾ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ।

ਤਹਿਸੀਲਦਾਰ, ਸ੍ਰੀ ਮੁਕਤਸਰ ਸਾਹਿਬ ਵੱਲੋਂ 19 ਅਕਤੂਬਰ ਨੂੰ ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਜੱਸੇਆਣਾ ਵਿਖੇ ਮੜ੍ਹਮੱਲੂ, ਚੌਂਤਰਾ ਅਤੇ ਸੰਗਰਾਣਾ ਦੇ ਪਿੰਡ ਵਾਸੀਆਂ ਦੀਆਂ ਸਮੱਸਿਆਵਾ ਸੁਣੀਆਂ ਜਾਣਗੀਆਂ।

ਡਿਪਟੀ ਕਮਿਸ਼ਨਰ ਨੇ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹਨਾਂ ਮਿਤੀਆਂ ਅਨੁਸਾਰ ਸਬੰਧਿਤ ਪਿੰਡਾਂ ਦੇ ਵਸਨੀਕਾਂ ਨੂੰ ਜਾਣੂੰ ਕਰਵਾਉਣ ਲਈ ਅਨਾਉਸਮੈਂਟ ਕਰਵਾਈ ਜਾਵੇ ਤਾਂ ਜ਼ੋ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਮੌਕੇ ’ਤੇ ਕੀਤਾ ਜਾਵੇ।

‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਤਹਿਤ ਡਿਪਟੀ ਕਮਿਸ਼ਨਰ ਵੱਲੋਂ ਕੈਂਪਾਂ ਦਾ ਸ਼ਡਿਊਲ ਜਾਰੀ


Post a Comment

0 Comments
* Please Don't Spam Here. All the Comments are Reviewed by Admin.

Top Post Ad

Below Post AdContact Us