ਪੰਜਾਬ ਸਰਕਾਰ ਕਿਸਾਨਾਂ ਨੂੰ ਖਰਾਬ ਹੋਏ ਨਰਮੇ ਦਾ ਮੁਆਵਜ਼ਾ ਦੇਵੇ: ਹਰਗੋਬਿੰਦ ਕੌਰ

BTTNEWS
0

 ਸ੍ਰੀ ਮੁਕਤਸਰ ਸਾਹਿਬ/ਫਾਜ਼ਿਲਕਾ, 8 ਅਕਤੂਬਰ (ਸੁਖਪਾਲ ਸਿੰਘ ਢਿੱਲੋਂ)- ਨਰਮਾ ਪੱਟੀ ਵਾਲੇ ਜ਼ਿਲਿਆਂ ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਖੇਤਰ ਵਿੱਚ ਅਨੇਕਾਂ ਕਿਸਾਨਾਂ ਦੀ ਨਰਮੇਂ ਦੀ ਫ਼ਸਲ ਖਰਾਬ ਹੋ ਗਈ ਹੈ ਜਿਸ ਕਰਕੇ ਕਿਸਾਨ ਵਰਗ ਨਿਰਾਸ਼ਾ ਦੇ ਆਲਮ ਵਿੱਚ ਹੈ । ਕਿਉਂਕਿ ਝਾੜ ਘੱਟ ਨਿਕਲ ਰਿਹਾ ਹੈ ਜਦੋਂ ਕਿ ਕਿਸਾਨਾਂ ਦਾ ਖਰਚਾ ਜਿਆਦਾ ਹੋ ਗਿਆ ਹੈ । ਇਸ ਕਰਕੇ ਕਿਸਾਨਾਂ ਦੀ ਤ੍ਰਾਸਦੀ ਅਤੇ ਆਰਥਿਕ ਹਾਲਤ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਉਹਨਾਂ ਕਿਸਾਨਾਂ ਨੂੰ ਮੁਆਵਜ਼ਾ ਦੇਵੇ ਜਿੰਨਾ ਦੇ ਨਰਮੇਂ ਖਰਾਬ ਹੋ ਗਏ ਹਨ । 

 

ਪੰਜਾਬ ਸਰਕਾਰ ਕਿਸਾਨਾਂ ਨੂੰ ਖਰਾਬ ਹੋਏ ਨਰਮੇ ਦਾ ਮੁਆਵਜ਼ਾ ਦੇਵੇ: ਹਰਗੋਬਿੰਦ ਕੌਰ

    ਇਹ ਮੰਗ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਕੀਤੀ ਹੈ । ਉਹਨਾਂ ਦੱਸਿਆ ਕਿ ਉਹਨਾਂ ਨੇ ਨਰਮਾ ਪੱਟੀ ਵਾਲੇ ਖੇਤਰ ਦੇ ਪਿੰਡਾਂ ਭਾਗਸਰ , ਬੰਨਾਵਾਲਾ , ਮਾਹੂਆਣਾ ਅਤੇ ਇਸਲਾਮ ਵਾਲਾ ਵਿਖੇ ਜਾ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਹੈ ਅਤੇ ਨਰਮੇਂ ਦੀ ਫ਼ਸਲ ਨੂੰ ਵੇਖਿਆ ਹੈ । ਬਹੁਤ ਥਾਵਾਂ ਤੇ ਗੁਲਾਬੀ ਸੁੰਡੀ ਨੇ ਨਰਮੇਂ ਦੀ ਫ਼ਸਲ ਨੂੰ ਖਰਾਬ ਕਰਕੇ ਰੱਖ ਦਿੱਤਾ ਹੈ । ਜਦੋਂ ਕਿ ਕੁੱਝ ਥਾਵਾਂ ਤੇ ਪਿਛਲੇਂ ਦਿਨਾਂ ਵਿੱਚ ਮੀਂਹ ਪੈਣ ਨਾਲ ਵੱਡਾ ਨਰਮਾ ਧਰਤੀ ਤੇ ਡਿੱਗ ਪਿਆ ਹੈ । ਉਹਨਾਂ ਕਿਹਾ ਕਿ ਕੁੱਝ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਨੇ ਜ਼ਮੀਨ ਠੇਕੇ ਤੇ ਲੈ ਕੇ ਖੇਤੀ ਕੀਤੀ ਹੈ । ਖਰਚਾ ਵੀ ਬਹੁਤ ਜਿਆਦਾ ਹੋ ਗਿਆ । ਪਰ ਹੁਣ ਝਾੜ ਪੂਰਾ ਨਹੀਂ ਨਿਕਲ ਰਿਹਾ ।

        ਹਰਗੋਬਿੰਦ ਕੌਰ ਨੇ ਕਿਹਾ ਕਿ  ਪੰਜਾਬ ਸਰਕਾਰ ਪੀੜਤ ਕਿਸਾਨਾਂ ਦੀ ਸਾਰ ਲਵੇ ਅਤੇ ਮਾਲ ਵਿਭਾਗ ਰਾਹੀਂ ਪੜਤਾਲ ਕਰਵਾ ਕੇ ਹੋਏ ਨੁਕਸਾਨ ਦਾ ਬਣਦਾ ਮੁਆਵਜਾ ਦਿੱਤਾ ਜਾਵੇ । ਉਹਨਾਂ ਕਿਹਾ ਕਿ ਪਿਛਲੇਂ ਸਾਲ ਵੀ ਮੀਂਹ ਦੇ ਪਾਣੀ ਨੇ ਹਜ਼ਾਰਾਂ ਏਕੜ ਨਰਮੇ ਦੀ ਫਸਲ ਬਰਬਾਦ ਕਰ ਦਿੱਤੀ ਸੀ । ਪਰ ਅਜੇ ਤੱਕ ਵੀ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ ।

Post a Comment

0Comments

Post a Comment (0)