Breaking

ਸਮੂਹ ਸੰਗਤ ਗੁਰਪੁਰਬ ਸਮਾਗਮ ’ਚ ਵੱਧ ਚੜ ਕੇ ਸ਼ਾਮਿਲ ਹੋਵੇ : ਭਗਤ ਸ਼ੰਮੀ ਚਾਵਲਾ

 - ਡੇਰੇ ’ਚ ਸਮਾਗਮ 27 ਨੂੰ  -

ਸ੍ਰੀ ਮੁਕਤਸਰ ਸਾਹਿਬ, 25 ਨਵੰਬਰ (BTTNEWS)- ਸਥਾਨਕ ਗਾਂਧੀ ਨਗਰ ਸਥਿਤ ਡੇਰਾ ਸੰਤ ਬਾਬਾ ਬੱਗੂ ਭਗਤ, ਸਾਂਝਾ ਦਰਬਾਰ ਸੰਤ ਮੰਦਰ ਸਾਰੇ ਇਲਾਕੇ ਵਿਚ ਸਾਂਝੀਵਾਲਤਾ ਅਤੇ ਆਪਸੀ ਭਾਈਚਾਰੇ ਦਾ ਪ੍ਰਤੀਕ ਮੰਨਿਆ ਜਾਂਦਾ ਹੈ। 

ਸਮੂਹ ਸੰਗਤ ਗੁਰਪੁਰਬ ਸਮਾਗਮ ’ਚ ਵੱਧ ਚੜ ਕੇ ਸ਼ਾਮਿਲ ਹੋਵੇ : ਭਗਤ ਸ਼ੰਮੀ ਚਾਵਲਾ

ਡੇਰਾ ਗੱਦੀ ਨਸ਼ੀਨ ਪਰਮ ਸਤਿਕਾਰ ਯੋਗ ਭਗਤ ਸ਼ੰਮੀ ਚਾਵਲਾ ਨੂੰ ਸਮੂਹ ਸੰਗਤ ਪਿਆਰ ਤੇ ਸ਼ਰਧਾ ਵਜੋਂ ‘‘ਬਾਊ ਜੀ’’ ਕਹਿ ਕੇ ਸੰਬੋਧਨ ਕਰਦੀ ਹੈ। ਡੇਰਾ ਸ਼ਰਧਾਲੂ ਆਪਸ ਵਿਚ ਇਕ ਦੂਜੇ ਨੂੰ ‘ਧੰਨ ਗੁਰੂ ਨਾਨਕ’ ਕਹਿ ਕੇ ਆਪਸੀ ਪਿਆਰ ਵਧਾਉਂਦੇ ਹਨ। ਬਾਊ ਜੀ ਕਰੀਬ ਪਿਛਲੇ ਪੈਂਤੀ ਸਾਲ ਤੋਂ ਡੇਰੇ ਦੀ ਸੇਵਾ ਸੰਭਾਲ ਅਤੇ ਸੰਗਤਾਂ ਨੂੰ ਪ੍ਰਮਾਤਮਾ ਦੇ ਨਾਮ ਨਾਲ ਜੋੜਨ ਦਾ ਪਵਿੱਤਰ ਕਾਰਜ ਕਰਦੇ ਆ ਰਹੇ ਹਨ। ਹਰ ਵੀਰਵਾਰ ਨੂੰ ਬਾਊ ਜੀ ਵੱਲੋਂ ਸਤਿਸੰਗ ਕੀਤਾ ਜਾਂਦਾ ਹੈ। ਵੱਡੀ ਗਿਣਤੀ ਵਿਚ ਸ਼ਰਧਾਲੂ ਭਾਗ ਲੈਂਦੇ ਹਨ। ਸਤਿਸੰਗ ਉਪਰੰਤ ਲੰਗਰ ਵਰਤਾਇਆ ਜਾਂਦਾ ਹੈ। ਡੇਰੇ ਵਿਚ ਕਿਸੇ ਤਰ੍ਹਾਂ ਦੇ ਵੀ ਵਹਿਮ ਭਰਮ ਦਾ ਪ੍ਰਚਾਰ ਪ੍ਰਸਾਰ ਨਹੀਂ ਕੀਤਾ ਜਾਂਦਾ, ਸਿਰਫ਼ ਵਾਹਿਗੁਰੂ ਦੀ ਕ੍ਰਿਪਾ ਨਾਲ ਸਭਨਾਂ ਦੇ ਭਲੇ ਲਈ ਅਰਦਾਸ ਕੀਤੀ ਜਾਂਦੀ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਡੇਰੇ ਵਿਚ ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਪ੍ਰਕਾਸ ਉਤਸਵ ਗੁਰਪੁਰਬ ਧਾਰਮਿਕ ਸ਼ਰਧਾ ਅਤੇ ਆਸਥਾ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਵਿਸ਼ੇਸ਼ ਧਾਰਮਿਕ ਸਮਾਗਮ ਆਉਂਦੀ 27 ਨਵੰਬਰ ਸੋਮਵਾਰ ਨੂੰ ਆਯੋਜਿਤ ਹੋਵੇਗਾ। ਸਮਾਗਮ ਦੌਰਾਨ ਸਵਾਮੀ ਬੂਆ ਦਿੱਤਾ ਜੀ ਜੰਮੂ ਵਾਲੇ ਸ਼ਬਦ/ਭਜਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਗੁਰਪੁਰਬ ਸਮਾਗਮ ਦੀ ਸ਼ੁਰੂਆਤ ਸ਼ਾਮ 6:00 ਵਜੇ ਪਹਿਲੀ ਅਰਦਾਸ ਅਤੇ ਰਾਤੀ 10:00 ਵਜੇ ਦੂਸਰੀ ਅਰਦਾਸ ਨਾਲ ਸਮਾਪਤੀ ਹੋਵੇਗੀ। ਛੇ ਵਜੇ ਤੋਂ ਦਸ ਵਜੇ ਤੱਕ ਸਥਾਨਕ ਤੇ ਬਾਹਰੀ ਇਲਾਕਿਆਂ ਤੋਂ ਸ਼ਰਧਾਲੂ ਵੱਡੀ ਗਿਣਤੀ ਵਿਚ ਭਾਗ ਲੈ ਕੇ ਪ੍ਰਕਾਸ ਉਤਸਵ ਦੀਆਂ ਖੁਸ਼ੀਆਂ ਪ੍ਰਾਪਤ ਕਰਨਗੇ। ਡੇਰਾ ਗੱਦੀ ਨਸ਼ੀਨ ਪਰਮ ਸਤਿਕਾਰ ਯੋਗ ਭਗਤ ਸ਼ੰਮੀ ਚਾਵਲਾ ਬਾਊ ਜੀ ਨੇ ਸਮੂਹ ਸੰਗਤਾਂ ਨੂੰ 27 ਨਵੰਬਰ ਸੋਮਵਾਰ ਨੂੰ ਗੁਰਪੁਰਬ ਸਮਾਗਮ ਦੀਆਂ ਦੋਹਾਂ ਅਰਦਾਸਾਂ ਅਤੇ ਸਮੁੱਚੇ ਗੁਰਪੁਰਬ ਸਮਾਗਮ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ। 

Post a Comment

Previous Post Next Post