36 ਘੰਟੇ ਵਿੱਚ ਸਨਿਪ ਐੱਨ ਸਲੀਕ ਸੈਲੂਨ 'ਤੇ ਲਾ-ਪੀਆਨੋਜ ਪੀਜਾ ਤੋਂ ਖੋਹ ਕਰਨ ਵਾਲੇ ਦੋਸ਼ੀ ਗ੍ਰਿਫਤਾਰ

BTTNEWS
0

 ਵਾਰਦਾਤ ਸਮੇਂ ਵਰਤਿਆ 32 ਬੋਰ ਪਿਸਟਲ ਅਤੇ ਮੋਟਰਸਾਇਕਲ ਬਰਾਮਦ 

ਸ੍ਰੀ ਮੁਕਤਸਰ ਸਾਹਿਬ, 25 ਨਵੰਬਰ (BTTNEWS)- ਜਿਲ੍ਹਾ ਪੁਲਿਸ ਮੁਖੀ ਭਾਗੀਰਥ ਸਿੰਘ ਮੀਨਾ ਆਈ.ਪੀ.ਐਸ. ਦੇ ਯੋਗ ਦਿਸ਼ਾ ਨਿਰਦੇਸ਼ਾਂ ਪਰ ਸੰਜੀਵ ਗੋਇਲ, ਡੀ.ਐਸ.ਪੀ. ਐਨ.ਡੀ.ਪੀ.ਐਸ., ਸਤਨਾਮ ਸਿੰਘ, ਡੀ.ਐਸ.ਪੀ. ਸਬ ਡਵੀਜਨ ਸ਼੍ਰੀ ਮੁਕਤਸਰ ਸਾਹਿਬ, ਇੰਸਪੈਕਟਰ ਗੁਰਵਿੰਦਰ ਸਿੰਘ ਇੰਚਾਰਜ ਸੀ.ਆਈ.ਏ., ਸ਼੍ਰੀ ਮੁਕਤਸਰ ਸਾਹਿਬ ਅਤੇ ਐਸ.ਆਈ. ਜਗਸੀਰ ਸਿੰਘ ਇੰਚਾਰਜ ਸੀ.ਆਈ.ਏ., ਮਲੋਟ ਵੱਲੋਂ ਸਮੇਤ ਆਪਣੀ ਪੁਲਿਸ ਟੀਮ, 36 ਘੰਟੇ ਤੋਂ ਘੱਟ ਸਮੇਂ ਵਿੱਚ ਸਨਿਪ ਐੱਨ ਸਲੀਕ ਸੈਲੂਨ ਅਤੇ ਲਾ-ਪੀਆਨੋਜ ਪੀਜਾ ਤੋਂ ਖੋਹ ਕਰਨ ਵਾਲੇ ਦੋਸ਼ੀਆਂ ਨੂੰ ਟਰੇਸ ਕਰਕੇ, ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।  

36 ਘੰਟੇ ਵਿੱਚ ਸਨਿਪ ਐੱਨ ਸਲੀਕ ਸੈਲੂਨ 'ਤੇ ਲਾ-ਪੀਆਨੋਜ ਪੀਜਾ ਤੋਂ ਖੋਹ ਕਰਨ ਵਾਲੇ ਦੋਸ਼ੀ ਗ੍ਰਿਫਤਾਰ

ਜਿਲ੍ਹਾ ਪੁਲਿਸ ਮੁਖੀ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਥਾਣਾ ਸਦਰ ਸ਼੍ਰੀ ਮੁਕਤਸਰ ਸਾਹਿਬ ਦੇ ਏਰੀਆ ਵਿੱਚ ਪੈਂਦੇ ਸਨਿਪ ਐੱਨ ਸਲੀਕ ਸੈਲੂਨ ਅਤੇ ਥਾਣਾ ਸਿਟੀ ਦੇ ਏਰੀਆ ਵਿੱਚ ਪੈਂਦੇ ਲਾ-ਪੀਆਨੋਜ ਪੀਜਾ ਤੋਂ ਮਿਤੀ 23/11/2023 ਦੀ ਰਾਤ ਪਿਸਟਲ ਦੀ ਨੋਕ ਤੇ ਦੋ ਵਿਅਕਤੀਆਂ ਵੱਲੋਂ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਜਿਸ ਸਬੰਧੀ ਥਾਣਾ ਸਦਰ ਸ਼੍ਰੀ ਮੁਕਤਸਰ ਸਾਹਿਬ ਵਿਖੇ ਮੁਕੱਦਮਾ ਨੰਬਰ 190 ਮਿਤੀ 24/11/2023 ਅ/ਧ 379-ਬੀ ਆਈ.ਪੀ.ਸੀ., 25,27-54-59 ਅਸਲ੍ਹਾ ਐਕਟ ਅਤੇ ਥਾਣਾ ਸਿਟੀ ਸ਼੍ਰੀ ਮੁਕਤਸਰ ਸਾਹਿਬ ਵਿਖੇ ਮੁਕੱਦਮਾ ਨੰਬਰ 192 ਮਿਤੀ 24/11/2023 ਅ/ਧ 379-ਬੀ,323,506 ਆਈ.ਪੀ.ਸੀ., 25,27-54-59 ਅਸਲ੍ਹਾ ਐਕਟ ਦਰਜ ਕੀਤੇ ਗਏ ਸਨ। ਪੁਲਿਸ ਵੱਲੋਂ ਇਸ ਸਬੰਧੀ ਤੁਰੰਤ ਕਾਰਵਾਈ ਕਰਦਿਆਂ ਹੋਇਆ ਮਾਮਲੇ ਦੀ ਡੂੰਘਾਈ ਨਾਲ ਤਫਤੀਸ਼ ਕਰਦਿਆਂ, ਆਧੁਨਿਕ ਢੰਗ ਤਰੀਕਿਆਂ ਦੀ ਵਰਤੋਂ ਕਰਕੇ, ਇਸ ਵਾਰਦਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ, ਉਹਨਾਂ ਪਾਸੋਂ ਵਕੂਆ ਸਮੇਂ ਵਰਤਿਆ ਗਿਆ ਮੋਟਰਸਾਇਕਲ, ਪਿਸਟਲ 32 ਬੋਰ ਸਮੇਤ 06 ਜਿੰਦਾ ਕਾਰਤੂਸ਼, ਇੱਕ ਖੋਲ ਕਾਰਤੂਸ਼ ਅਤੇੇ ਖੋਹੀ ਗਈ ਰਕਮ ਵਿੱਚੋਂ 10,000/- ਰੁਪਏ ਬਰਾਮਦ ਕਰਵਾਉਣ ਵਿੱਚ ਸਫਲਤਾ ਹਾਸਿਲ ਕੀਤੀ ਹੈ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਹਿਚਾਣ ਅਰਸ਼ਦੀਪ ਸਿੰਘ ਪੁੱਤਰ ਤੇਜਿੰਦਰਪਾਲ ਸਿੰਘ ਵਾਸੀ ਪਿੰਡ ਲੱਕੜਵਾਲਾ ਅਤੇ ਵਰਿੰਦਰ ਸਿੰਘ ਪੁੱਤਰ ਧਰਮਿੰਦਰ ਸਿੰਘ ਵਾਸੀ ਚੱਕ ਬੀੜ ਸਰਕਾਰ ਵਜੋ ਹੋਈ ਹੈ। ਉਹਨਾਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਰਿੰਦਰ ਸਿੰਘ ਉਕਤ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ, ਉਸ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਜਾਣ-ਬੁੱਝ ਕੇ ਉਸ ਨੂੰ ਸ਼ਫਾ ਨਸ਼ਾ ਮੁਕਤੀ ਕੇਂਦਰ, ਪਿੰਡ ਸ਼ਾਹਪੀਨੀ, ਜਿਲ੍ਹਾ ਹਨੂਮਾਨਗੜ੍ਹ ਵਿਖੇ ਦਾਖਲ ਕਰਵਾ ਦਿੱਤਾ ਗਿਆ ਸੀ, ਜਿੱਥੋਂ ਪੁਲਿਸ ਪਾਰਟੀ ਵੱਲੋਂ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਦੋਸ਼ੀਆਨ ਵੱਲੋਂ ਮੁੱਢਲੀ ਪੁੱਛ-ਗਿੱਛ ਦੌਰਾਨ ਮੰਨਿਆ ਹੈ ਕਿ ਉਹਨਾਂ ਨੇ ਆਪਣੇ ਨਸ਼ੇ ਦੀ ਪੂਰਤੀ ਲਈ ਉਕਤ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਅਰਸ਼ਦੀਪ ਸਿੰਘ ਨੇ ਦੱਸਿਆ ਕਿ ਵਕੂਆ ਸਮੇਂ ਵਰਤਿਆ ਗਿਆ ਪਿਸਟਲ ਉਸ ਦੇ ਪਿਤਾ ਤੇਜਿੰਦਰਪਾਲ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਪਿੰਡ ਲੱਕੜਵਾਲਾ ਦਾ ਲਾਇਸੰਸੀ ਪਿਸਟਲ ਹੈ। ਪੁਲਿਸ ਵਿਭਾਗ ਵੱਲੋਂ ਜਿਲ੍ਹਾ ਮੈਜਿਸਟੇ੍ਰਟ ਸ਼੍ਰੀ ਮੁਕਤਸਰ ਸਾਹਿਬ ਪਾਸੋਂ ਤੇਜਿੰਦਰਪਾਲ ਸਿੰਘ ਦਾ ਲਾਇਸੰਸ ਕੈਂਸਲ ਕਰਵਾਇਆ ਜਾ ਰਿਹਾ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।


ਦੋਸ਼ੀਆਂ ਦੇ ਨਾਮ:-

1) ਅਰਸ਼ਦੀਪ ਸਿੰਘ ਪੁੱਤਰ ਤੇਜਿੰਦਰਪਾਲ ਸਿੰਘ ਵਾਸੀ ਪਿੰਡ ਲੱਕੜਵਾਲਾ (ਉਮਰ ਕਰੀਬ 23 ਸਾਲ)

2) ਵਰਿੰਦਰ ਸਿੰਘ ਪੁੱਤਰ ਧਰਮਿੰਦਰ ਸਿੰਘ ਵਾਸੀ ਚੱਕ ਬੀੜ ਸਰਕਾਰ (ਉਮਰ ਕਰੀਬ 26 ਸਾਲ)

   (ਇਸ ਪਰ ਪਹਿਲਾਂ ਇੱਕ ਮੁਕੱਦਮਾ ਨੰਬਰ 169 ਮਿਤੀ 25/9/2018 ਅ/ਧ 307,323,506,148, 

    149,120-ਬੀ ਹਿੰ.ਦੰ. ਥਾਣਾ ਸਿਟੀ ਸ.ਮ.ਸ. ਦਰਜ ਹੈ)

 

ਬਰਾਮਦਗੀ:-

ਵਾਰਦਾਤ ਸਮੇਂ ਵਰਤਿਆ ਮੋਟਰਸਾਇਕਲ, ਪਿਸਟਲ 32 ਬੋਰ ਸਮੇਤ 6 ਕਾਰਤੂਸ ਜਿੰਦਾ, 1 ਖੋਲ ਕਾਰੂਤਸ਼ ਅਤੇ ਖੋਹੀ ਗਈ ਰਕਮ ਵਿੱਚੋਂ 10,000 ਰੁਪਏ ਕੈਸ਼ 

Post a Comment

0Comments

Post a Comment (0)