ਮਾਘੀ ਮੇਲੇ ਦੌਰਾਨ ਬਾਹਰੋ ਆਉਂਦੇ ਸ਼ਰਧਾਲੂਆਂ ਦੇ ਵਾਹਨਾਂ ’ਤੇ ਲਗਾਏ ਜਾਣਗੇ ਰਿਫਲੈਕਟਰ: ਛਾਬੜਾ

BTTNEWS
0

ਮੁਕਤੀਸਰ ਵੈਲਫੇਅਰ ਕਲੱਬ ਵੱਲੋਂ 10 ਹਜ਼ਾਰਾਂ ਤੋਂ ਵੱਧ ਵਾਹਨਾਂ ’ਤੇ ਰਿਫਲੈਕਟਰ ਲਗਾਏ ਜਾਣ ਦਾ ਟੀਚਾ

 ਸ੍ਰੀ ਮੁਕਤਸਰ ਸਾਹਿਬ, 12 ਦਸੰਬਰ (BTTNEWS)- ਸੜ੍ਹਕੀ ਹਾਦਸਿਆਂ ਨੂੰ ਰੋਕਣ ਲਈ ਵੱਡੇ ਪੱਧਰ ’ਤੇ ਕੰਮ ਕਰ ਰਹੀ ਮੁਕਤੀਸਰ ਵੈਲਫੇਅਰ ਕਲੱਬ ਰਜ਼ਿ: ਨੈਸ਼ਨਲ ਅਵਾਰਡੀ ਐਨਜੀਓ ਵੱਲੋਂ ਮੇਲੇ ਮਾਘੀ ਦੌਰਾਨ 10 ਹਜ਼ਾਰ ਵਾਹਨਾਂ ’ਤੇ ਰਿਫਲੈਕਟਰ ਲਗਾਏ ਜਾਣਗੇ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁਕਤੀਸਰ ਫੈਲਫੇਅਰ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ ਵੱਲੋਂ ਕੀਤਾ ਗਿਆ।

ਮਾਘੀ ਮੇਲੇ ਦੌਰਾਨ ਬਾਹਰੋ ਆਉਂਦੇ ਸ਼ਰਧਾਲੂਆਂ ਦੇ ਵਾਹਨਾਂ ’ਤੇ ਲਗਾਏ ਜਾਣਗੇ ਰਿਫਲੈਕਟਰ: ਛਾਬੜਾ
ਰਿਫਲੈਕਟਰ ਜਾਰੀ ਕਰਦੇ ਹੋਏ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਤੇ ਹੋਰ।

 ਇਸ ਮੌਕੇ ਉਨ੍ਹਾਂ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਵੱਲੋਂ ਇਹ ਰਿਫਲੈਕਟਰ ਜਾਰੀ ਕੀਤੇ ਗਏ ਹਨ, ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ, ਆਰ.ਟੀ.ਏ ਸੰਜੀਵ ਕੁਮਾਰ, ਐਸ ਡੀ ਐਮ ਕੰਵਰਜੀਤ ਸਿੰਘ ਮਾਨ, ਐਸ ਡੀ ਐਮ ਗਿੱਦੜਬਾਹਾ, ਸਿਵਲ ਸਰਜਨ ਕੁਆਡੀਨੇਟਰ ਡਾ. ਨਰੇਸ਼ ਪਰੂਥੀ, ਮੁਕਤੀਸਰ ਵੈਲਫੇਅਰ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ ਅਤੇ ਸੀਨੀਅਰ ਸਲਾਹਕਾਰ ਡਾ. ਵਿਜੈ ਬਜਾਜ ਵੀ ਮੌਜੂਦ ਸ। ਇਸ ਦੌਰਾਨ ਸਟੇਟ ਅਵਾਰਡੀ ਜਸਪ੍ਰੀਤ ਸਿੰਘ ਛਾਬੜਾ ਨੇ ਕਿਹਾ ਕਿ ਮੁਕਤੀਸਰ ਵੈਲਫੇਅਰ ਕਲੱਬ ਵੱਲੋਂ ਵੱਡੇ ਪੱਧਰ ’ਤੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਖੇਤਰ ’ਚ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਜਨਵਰੀ ’ਚ ਆਉਣ ਵਾਲੇ ਮੇਲਾ ਮਾਘੀ ਦੌਰਾਨ ਮੁਕਤੀਸਰ ਵੈਲਫੇਅਰ ਕਲੱਬ ਦੀ ਟੀਮ ਵੱਲੋਂ ਇਹ ਉਪਰਾਲਾ ਕੀਤਾ ਜਾਵੇਗਾ, ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਕਿਹਾ ਕਿ ਬਹੁਤ ਸਾਰੇ ਵਾਹਨਾਂ ’ਤੇ ਰਿਫਲੈਕਟਰ ਨਾ ਲੱਗੇ ਹੋਣ ਕਾਰਨ ਕਈ ਹਾਦਸੇ ਵਾਪਰ ਜਾਂਦੇ ਹਨ, ਤੇ ਆਉਣ ਵਾਲੇ ਧੁੰਦ ਦੇ ਸੀਜਨ ’ਚ ਹਰੇਕ ਵਿਅਕਤੀ ਆਪਣੇ ਵਾਹਨ ’ਤੇ ਰਿਫਲੈਕਟਰ ਜਰੂਰ ਲਗਾਵੇ ਤਾਂ ਜੋ ਆਪਣੀ ਅਤੇ ਦੂਸਰਿਆਂ ਦੀ ਜਿੰਦਗੀ ਨੂੰ ਬਚਾਇਆ ਜਾ ਸਕੇ, ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਕਤ ਸੰਸਥਾ ਵੱਲੋਂ ਰਿਫਲੈਕਟਰ ਪ੍ਰਾਪਤ ਕਰ ਸਕਦੇ ਹਨ, ਜੋ ਬਿਲਕੁੱਲ ਫ੍ਰੀ ਦਿੱਤੇ ਜਾਣਗੇ।

Post a Comment

0Comments

Post a Comment (0)