- 20 ਨੂੰ ਮਨਾਇਆ ਜਾਵੇਗਾ ਪੈਨਸ਼ਨਰ ਡੇ -
ਸ੍ਰੀ ਮੁਕਤਸਰ ਸਾਹਿਬ, 16 ਦਸੰਬਰ (BTTNEWS)- ਪੰਜਾਬ ਗੌਰਮਿੰਟ ਪੈਨਸ਼ਨਰਜ਼ ਦਿਵਸ ਸਮਾਰੋਹ ਮੌਕੇ ਅੱਸੀ ਸਾਲ ਦੀ ਉਮਰ ਵਾਲੇ 30 ਦੇ ਕਰੀਬ ਸੁਪਰ ਸੀਨੀਅਰ ਪੈਨਸ਼ਨਰ ਸਨਮਾਨਿਤ ਕੀਤੇ ਜਾਣਗੇ।
ਇਹਨਾਂ ਨੂੰ ਸ਼ਾਨਦਾਰ ਮੋਮੈਂਟੋ ਅਤੇ ਵਧੀਆ ਲੋਈਆਂ ਭੇਂਟ ਕਰਕੇ ਉਹਨਾਂ ਦੀ ਲੰਬੀ ਉਮਰ ਅਤੇ ਚੜ੍ਹਦੀ ਕਲਾ ਦੀ ਕਾਮਨਾ ਕੀਤੀ ਜਾਵੇਗਾ। ਇਹ ਲੋਈਆਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਥਾਨਕ ਮਲੋਟ ਰੋਡ ਸਥਿਤ ਸਟੇਟ ਬੈਂਕ ਆਫ ਇੰਡੀਆ ਦੀ ਮੇਨ ਬ੍ਰਾਂਚ ਦੇ ਸਹਿਯੋਗ ਨਾਲ ਦਿਤੀਆਂ ਜਾਣਗੀਆਂ ਪੈਨਸ਼ਨਰ ਐਸੋਸੀਏਸ਼ਨ ਦੇ ਲਗਾਤਾਰ ਪਿਛਲੇ ਗਿਆਰਾਂ ਸਾਲਾਂ ਤੋਂ ਜਿਲ੍ਹਾ ਪ੍ਰੈਸ ਸਕੱਤਰ ਵੱਲੋਂ ਸੇਵਾਵਾਂ ਨਿਭਾਉਂਦੇ ਆ ਰਹੇ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਨੇ ਅੱਜ ਇਥੇ ਉਕਤ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਇਸ ਵਾਰ ਪੈਨਸ਼ਨਰ ਡੇ ਆਉਂਦੀ 20 ਦਸੰਬਰ ਬੁੱਧਵਾਰ ਨੂੰ ਸਵੇਰੇ 10:00 ਵਜੇ ਸਥਾਨਕ ਮਲੋਟ ਰੋਡ ਸਥਿਤ ਤਾਜ ਪੈਲੇਸ ਵਿਖੇ ਮਨਾਇਆ ਜਾਵੇਗਾ। ਇਸ ਮੌਕੇ ਕੀਤੇ ਜਾਣ ਵਾਲੇ ਸਮਾਗਮ ਦੀ ਪ੍ਰਧਾਨਗੀ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਕਰਮਜੀਤ ਸ਼ਰਮਾ ਸਮੇਤ ਵੱਖ-ਵੱਖ ਵਿਭਾਗਾਂ ਦੀਆਂ ਪੈਨਸ਼ਨਰ ਐਸੋਸੀਏਸ਼ਨਾਂ ਦੇ ਪ੍ਰਧਾਨ ਸਾਹਿਬਾਨਾਂ ਦੇ ਸਾਂਝੇ ਪ੍ਰਧਾਨਗੀ ਮੰਡਲ ਵੱਲੋਂ ਕੀਤੀ ਜਾਵੇਗਾ। ਸਟੇਜ ਸਕੱਤਰ ਦੀ ਡਿਊਟੀ ਜਿਲ੍ਹਾ ਜਨਰਲ ਸਕੱਤਰ ਬਲਵੰਤ ਸਿੰਘ ਅਟਵਾਲ ਅਦਾ ਕਰਨਗੇ। ਸਮਾਰੋਹ ਦੌਰਾਨ ਐਸੀਸੋਏਸ਼ਨ ਦੇ ਵਾਇਸ ਚੇਅਰਮੈਨ ਹਰਦੇਵ ਸਿੰਘ ਸਮੇਤ ਵੱਖ-ਵੱਖ ਪੈਨਸ਼ਨਰ ਆਗੂ ਸੰਬੋਧਨ ਕਰਨਗੇ। ਜਦੋਂ ਕਿ ਜਿਲ੍ਹਾ ਵਿੱਤ ਸਕੱਤਰ ਬੋਹੜ ਸਿੰਘ ਥਾਂਦੇਵਾਲਾ ਵੱਲੋਂ ਬੀਤੇ ਵਰ੍ਹੇ ਦਾ ਹਿਸਾਬ ਕਿਤਾਬ ਸਮੁੱਚੇ ਹਾਊਸ ਨੂੰ ਦੱਸਿਆ ਜਾਵੇਗਾ। ਢੋਸੀਵਾਲ ਨੇ ਅੱਗੇ ਇਹ ਵੀ ਜਾਣਕਾਰੀ ਦਿਤੀ ਹੈ ਕਿ ਪੈਨਸ਼ਨਰ ਡੇ ਸਮਾਗਮ ਮੌਕੇ ਇਮਾਨਦਾਰ ਅਤੇ ਨਿਰਪੱਖ ਅਧਿਕਾਰੀ ਵਜੋਂ ਜਾਣੀ ਜਾਂਦੀ ਜਿਲ੍ਹੇ ਦੀ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਆਈ.ਏ.ਐੱਸ. ਬਤੌਰ ਮੁੱਖ ਮਹਿਮਾਨ ਸ਼ਾਮਲ ਹੋਣਗੇ। ਸਮਾਰੋਹ ਦੌਰਾਨ ਵੱਡੀ ਗਿਣਤੀ ਵਿਚ ਸੇਵਾ ਮੁਕਤ ਕਰਮਚਾਰੀ ਅਤੇ ਫੈਮਲੀ ਪੈਨਸ਼ਨਰ ਭਾਗ ਲੈਣਗੇ। ਸਮਾਗਮ ਵਿਚ ਸ਼ਾਮਲ ਹੋਣ ਲਈ ਵੱਖ-ਵੱਖ ਬੈਂਕ ਅਧਿਕਾਰੀਆਂ ਨੂੰ ਸੱਦਾ ਪੱਤਰ ਦੇ ਦਿਤਾ ਗਿਆ ਹੈ। ਇਸੇ ਲੜੀ ਅਧੀਨ ਸਟੇਟ ਬੈਂਕ ਆਫ ਇੰਡੀਆ ਮੇਨ ਬ੍ਰਾਂਚ ਦੇ ਚੀਫ ਮੈਨੇਜਰ ਧਰਮਿੰਦਰ ਕੁਮਾਰ ਨੂੰ ਐਸੋਸੀਏਸ਼ਨ ਦੇ ਆਗੂਆਂ ਵੱਲੋਂ ਡਿਪਟੀ ਮੈਨੇਜਰ ਐਮ.ਆਰ. ਕੁੱਕੜ ਰਾਹੀਂ ਸੱਦਾ ਪੱਤਰ ਦਿਤਾ ਗਿਆ। ਇਸ ਮੌਕੇ ਪ੍ਰਧਾਨ ਕਰਮਜੀਤ ਸ਼ਰਮਾ ਤੋਂ ਇਲਾਵਾ ਹਰਦੇਵ ਸਿੰਘ, ਬਲਵੰਤ ਸਿੰਘ ਅਟਵਾਲ, ਜਗਦੀਸ਼ ਰਾਏ ਢੋਸੀਵਾਲ, ਕੁਲਦੀਪ ਸਿੰਘ ਬਰਾੜ ਅਤੇ ਕਾਲਾ ਸਿੰਘ ਬੇਦੀ ਮੌਜੂਦ ਸਨ।