ਬਰਨਾਲਾ, 23 ਦਸੰਬਰ (BTTNEWS)- ਤਰਕਸ਼ੀਲ ਭਵਨ ਵਿਖੇ ਸਿੱਖਿਆ ਵਿਭਾਗ ਦੀ ਹਿਦਾਇਤ ਤਹਿਤ ਐੱਸਈਆਰਟੀ ਪੰਜਾਬ ਅਤੇ ਪੰਜਾਬ ਏਡਜ ਕੰਟਰੋਲ ਸੋਸਾਇਟੀ ਦੇ ਦਿਸ਼ਾ ਨਿਰਦੇਸ਼ ਅਧੀਨ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰ ਸ਼ਮਸ਼ੇਰ ਸਿੰਘ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈਕੰਡਰੀ ਸਿੱਖਿਆ) ਬਰਜਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਕਿਸ਼ੋਰ ਅਵਸਥਾ ਪ੍ਰੋਗ੍ਰਾਮ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰ ਬਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੇ ਹੁਕਮਾਂ ਤਹਿਤ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਸੈਕੰਡਰੀ ਪੱਧਰ ਦੇ ਸਕੂਲ ਮੁੱਖੀਆਂ ਅਤੇ ਹਰ ਸਕੂਲ ਦੇ ਇੱਕ ਅਧਿਆਪਕ ਵੱਲੋਂ ਜ਼ਿਲ੍ਹਾ ਕਿਸ਼ੋਰ ਅਵਸਥਾ ਪ੍ਰੋਗ੍ਰਾਮ ਵਿੱਚ ਭਾਗ ਲਿਆ ਗਿਆ। ਇਸ ਵਿੱਚ ਰਿਸੋਰਸ ਪਰਸਨ ਮੈਡਮ ਅਮਰਿੰਦਰ ਕੌਰ, ਮੈਡਮ ਨਵਦੀਪ ਸ਼ਰਮਾ ਅਤੇ ਸਿਵਿਲ ਹਸਪਤਾਲ ਬਰਨਾਲਾ ਤੋਂ ਸਲਾਹਕਾਰ ਮਨਜਿੰਦਰ ਸਿੰਘ ਨੇ ਕਿਸ਼ੋਰ ਅਵਸਥਾ ਦੌਰਾਨ ਬੱਚਿਆਂ ਵਿੱਚ ਮਾਨਸਿਕ ਅਤੇ ਸਰੀਰਕ ਤੌਰ ਤੇ ਆਉਣ ਵਾਲੀਆਂ ਤਬਦੀਲੀਆਂ,ਸਮੱਸਿਆਵਾਂ ਅਤੇ ਇੱਕ ਅਧਿਆਪਕ ਦੇ ਤੌਰ ਤੇ ਇਹਨਾਂ ਦੇ ਹੱਲ ਬਾਰੇ ਦੱਸਿਆ ਗਿਆ। ਉਹਨਾਂ ਕਿਹਾ ਕਿ ਕਿਸ਼ੋਰ ਅਵਸਥਾ ਦੌਰਾਨ ਬੱਚਿਆਂ ਨੂੰ ਨਵੀਆਂ ਸਰੀਰਕ ਅਤੇ ਮਾਨਸਿਕ ਤਬਦੀਲੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨਾਂ ਅਹਿਮ ਸੰਵੇਦਨਸ਼ੀਲ ਤਬਦੀਲੀਆਂ ਦੇ ਚੱਲਦੇ ਬੱਚੇ ਆਪਣੇ ਮਨ ਅੰਦਰ ਕਾਫੀ ਬੇਚੈਨੀ, ਘਬਰਾਹਟ ਜਾਂ ਡਰ ਪੈਦਾ ਕਰ ਲੈਂਦੇ ਹਨ ਅਤੇ ਸਹੀ ਜਾਣਕਾਰੀ ਨਾ ਹੋਣ ਕਾਰਨ ਬੱਚੇ ਕਈ ਵਾਰ ਗਲਤ ਰਸਤੇ ਤੇ ਚੱਲ ਪੈਂਦੇ ਹਨ। ਇਸ ਗੰਭੀਰ ਸਥਿਤੀ ਵਿੱਚ ਸਕੂਲ ਅਧਿਆਪਕ ਬੱਚੇ ਨੂੰ ਸਹੀ ਸੇਧ ਦੇਕੇ ਇਸ ਅਵਸਥਾ ਵਿੱਚੋਂ ਬਾਹਰ ਕੱਢ ਸਕਦੇ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਕਿਸ਼ੋਰ ਅਵਸਥਾ ਦੌਰਾਨ ਬੱਚਿਆਂ ਨੂੰ ਜਾਗਰੂਕ ਕਰਨ ਲਈ ਇਸ ਪ੍ਰੋਗਰਾਮ ਦਾ ਸਕੂਲਾਂ ਵਿੱਚ ਸਹੀ ਢੰਗ ਨਾਲ ਲਾਗੂ ਹੋਣਾ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਕਿਸ਼ੋਰ ਅਵਸਥਾ ਇੱਕ ਅਹਿਮ ਵਿਸ਼ਾ ਹੈ ਅਤੇ ਆਪਣੇ ਵਿਦਿਆਰਥੀਆਂ ਪ੍ਰਤੀ ਅਧਿਆਪਕ ਆਪਣਾ ਮਹੱਤਵਪੂਰਨ ਰੋਲ ਅਦਾ ਕਰ ਸਕਦੇ ਹਨ। ਇਸ ਮੌਕੇ ਸਕੂਲ ਪ੍ਰਿੰਸੀਪਲ ਨਰੇਸ਼ ਕੁਮਾਰ, ਅਨਿਲ ਮੋਦੀ, ਨਿਦਾ ਅਲਤਾਫ਼, ਬਲਾਕ ਨੋਡਲ ਅਫ਼ਸਰ ਮੈਡਮ ਸੁਰੇਸ਼ਟਾ ਸ਼ਰਮਾ, ਮੈਡਮ ਸੋਨੀਆ, ਡੀਐਸਐਮ ਰਾਜੇਸ਼ ਕੁਮਾਰ ਗੋਇਲ, ਹੈਡਮਾਸਟਰ ਪ੍ਰਦੀਪ ਸ਼ਰਮਾ, ਕੁਲਦੀਪ ਸਿੰਘ ਕਮਲ, ਰਾਕੇਸ਼ ਕੁਮਾਰ, ਸੁੱਖਦੇਵ ਸਿੰਘ, ਸਟੈਨੋ ਮਨਜੀਤ ਕੌਰ, ਸ਼ਮਾ ਮਿੱਤਲ, ਸੁਖਵੀਰ ਕੌਰ, ਡੀਐਮ ਗਣਿਤ ਕਮਲਦੀਪ, ਡੀਐਮ ਆਈਸੀਟੀ ਮਹਿੰਦਰਪਾਲ , ਨੀਰਜ ਸਿੰਗਲਾ, ਸਟੇਜ ਸੰਚਾਲਕ ਅਮਨਿੰਦਰ ਕੁਠਾਲਾ, ਅੰਤਰਜੀਤ ਸਿੰਘ, ਨਵਦੀਪ ਮਿੱਤਲ, ਮਨੂ ਸੱਗੂ, ਹਰਪ੍ਰੀਤ ਕੌਰ, ਹਰਵਿੰਦਰ ਰੋਮੀ ਸਕੂਲ ਇੰਚਾਰਜ ਤੇ ਅਧਿਆਪਕ ਹਾਜ਼ਿਰ ਰਹੇ।