ਬਰਕੰਦੀ ਰੋਡ ਦੇ ਨਵੀਨੀਕਰਨ ਨੂੰ ਲੈ ਕੇ ਹੋਈ ਨਿਸ਼ਾਨਦੇਹੀ

BTTNEWS
0

 ਸ੍ਰੀ ਮੁਕਤਸਰ ਸਾਹਿਬ, 14 ਦਸੰਬਰ (BTTNEWS)- ਸ਼ਹਿਰ ਦੀ ਬਰਕੰਦੀ ਰੋਡ ਵਾਲੀ ਸੜਕ ਨੂੰ ਚੌੜੀ ਕਰਨ ਅਤੇ ਲਾਕ ਟਾਇਲਾਂ ਸਮੇਤ ਨਵੀਨੀਕਰਨ ਕਰਨ ਸਬੰਧੀ  ਰੋਡ ਦੇ ਵਸਨੀਕਾਂ ਦੀ ਅਪੀਲ ਤੋਂ ਬਾਅਤ ਐਸ.ਡੀ.ਐਮ. ਕੰਵਲਜੀਤ ਸਿੰਘ ਵੱਲੋਂ ਨਿਸ਼ਾਨਦੇਹੀ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਇਸ ਸਬੰਧ ਵਿਚ ਹੀ ਸਬੰਧਿਤ ਕਾਨੂੰਨਗੋ ਜਗਦੀਪ ਸਿੰਘ ਅਤੇ ਮੰਡੀ ਬੋਰਡ ਦੇ ਜੇ.ਈ. ਰਜਿੰਦਰ ਕੁਮਾਰ ਮੌਕੇ ’ਤੇ ਪਹੁੰਚੇ। ਜਿੰਨ੍ਹਾਂ ਨੇ ਰੋਡ ਦੇ ਵਸਨੀਕਾਂ ਦੀ ਮੌਜੂਦਗੀ ਵਿਚ ਸੜਕ ਦੀ ਨਿਸ਼ਾਨਦੇਹੀ ਕਰਵਾਈ। ਨਿਸ਼ਾਨਦੇਹੀ ਦੌਰਾਨ ਪਾਇਆ ਗਿਆ ਕਿ ਕੁਝ ਲੋਕਾ ਵੱਲੋਂ ਇਸ ਰੋਡ ਤੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ। ਜਿਸ ਕਾਰਨ ਸੜਕ ਬਨਣ ਵਿਚ ਪੇ੍ਰਸਾਨੀ ਆਵੇਗੀ। ਜ਼ਿਕਰਯੋਗ ਹੈ ਕਿ ਇਸ ਰੋਡ ਨੂੰ ਬਣਾਉਣ ਦਾ ਅਸਟੀਮੇਟ ਪਾਸ ਕੀਤਾ ਹੋਇਆ ਹੈ ਅਤੇ ਟੈਂਡਰ ਵੀ ਠੇਕੇਦਾਰ  ਨੂੰ ਅਲਾਟ ਕੀਤਾ ਗਿਆ ਹੈ।  ਇਸ ਨੂੰ ਲੈ ਕੇ ਹੀ ਰੋਡ ਵਾਸੀਆਂ ਨੇ ਪ੍ਰਸ਼ਾਸਨ  ਨੂੰ ਵੀ ਅਪੀਲ ਕੀਤੀ ਕਿ ਇਸ ਰੋਡ ਉਪਰ ਕੀਤੇ ਗਏ ਨਜਾਇਜ਼ ਕਬਜਿਆਂ ਨੂੰ ਜਲਦ ਤੋਂ ਜਲਦ ਹਟਾਇਆ ਜਾਵੇ, ਤਾਂ ਜੋ ਜਲਦ ਤੋਂ ਜਲਦ ਇਸ ਰੋਡ ਨੂੰ ਬਣਾਇਆ ਜਾ ਸਕੇ। ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਮੇਲਾ ਮਾਘੀ ਨਜ਼ਦੀਕ ਆ ਰਿਹਾ ਹੈ ਅਤੇ ਮੇਲਾਮਾਘੀ ਮੌਕੇ ਇਸ ਰੋਡ ਉਪਰੋਂ ਲੱਖਾਂ ਸ਼ਰਧਾਲੂ ਗੁਜ਼ਰਦੇ ਹਨ, ਕਿਉਂਕਿ ਮੇਲਾ ਮਾਘੀ ਇਸ ਰੋਡ ਉਪਰ ਹੀ ਲੱਗਦਾ ਹੈ ਅਤੇ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੇ ਸ਼ਰਧਾਲੂ ਵੀ ਇਸ ਰੋਡ ਉਪਰੋਂ ਗੁਜ਼ਰਦੇ ਹਨ। ਜਦਕਿ ਸੜਕ ਦੀ ਹਾਲਤ ਖਸਤਾ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਸ਼ਰਧਾਲੂਆਂਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ।ਇਸ ਲਈ ਨਜਾਇਜ਼ ਕਬਜ਼ੇ ਜਲਦ ਹਟਾ ਕੇ ਸੜਕ ਨੂੰ ਚੌੜਾ ਕੀਤਾ ਜਾਵੇ ਅਤੇ ਨਵੇਂ ਸਿਰੇ ਤੋਂ ਬਣਾਇਆ ਜਾਵੇ। ਇਸ ਮੌਕੇ ਰੋਡ ਨਿਵਾਸੀ ਪਰਮਜੀਤ ਸਿੰਘ ਸੋਥਾ, ਜਰਨੈਲ ਸਿੰਘ ਅਤੇ ਗੁਰਜੰਟ ਸਿੰਘ ਠੇਕੇਦਾਰ, ਸੁਰਿੰਦਰ ਕੁਮਾਰ,ਰਾਜਾ ਸਿੰਘ, ਥਾਣੇਦਾਰ ਹਰਦਮ ਸਿੰਘ, ਜੀਤੀ ਕਾਰਾਂ ਵਾਲਾ, ਜਗਤਾਰ ਸਿੰਘ, ਬੱਗੀ ਟਾਲ ਵਾਲਾ, ਬੱਗੀ ਹੇਅਰ ਡਰੈਸਰ ਅਤੇ ਕਾਲਾਸਿੰਘ ਬੇਦੀ ਸਮੇਤ ਹੋਰ ਵੀ ਮੁਹੱਲਾ ਨਿਵਾਸੀ ਮੌਜੂਦ ਸਨ।

ਬਰਕੰਦੀ ਰੋਡ ਦੇ ਨਵੀਨੀਕਰਨ ਨੂੰ ਲੈ ਕੇ ਹੋਈ ਨਿਸ਼ਾਨਦੇਹੀ


Post a Comment

0Comments

Post a Comment (0)