Breaking

ਵਧੀਆ ਸਮਾਜ ਸੇਵਾ ਲਈ ਮਿਸ਼ਨ ਮੈਂਬਰਾਂ ਨੂੰ ਕੀਤਾ ਸਨਮਾਨਿਤ

 - ਮੈਂਬਰ ਸੰਸਥਾ ਦੀ ਰੀੜ ਦੀ ਹੱਡੀ ਹੁੰਦੇ ਹਨ : ਢੋਸੀਵਾਲ

ਸ੍ਰੀ ਮੁਕਤਸਰ ਸਾਹਿਬ, 01 ਜਨਵਰੀ (BTTNEWS)- ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਸਮਾਜ ਸੇਵਾ ਦੇ ਕਾਰਜਾਂ ਵਿਚ ਮੋਹਰੀ ਭੂਮਿਕਾ ਅਦਾ ਕਰ ਰਿਹਾ ਹੈ। ਸਮੁੱਚਾ ਮਿਸ਼ਨ ਇਕ ਟੀਮ ਵਰਕ ਦੀ ਤਰ੍ਹਾਂ ਕੰਮ ਕਰਦਾ ਹੈ।

ਵਧੀਆ ਸਮਾਜ ਸੇਵਾ ਲਈ ਮਿਸ਼ਨ ਮੈਂਬਰਾਂ ਨੂੰ ਕੀਤਾ ਸਨਮਾਨਿਤ

 ਟੀਮ ਮਿਸ਼ਨ ਵੱਲੋਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਕਰਵਾਈਆਂ ਜਾਂਦੀਆਂ ਹਨ, ਲੜਕੀਆਂ ਨੂੰ ਸਵੈ-ਰੁਜ਼ਗਾਰ ਸੰਪਨ ਬਣਾਉਣ ਲਈ ਮੁਫਤ ਕਟਾਈ ਸਿਲਾਈ ਸੈਂਟਰ ਖੋਲ੍ਹੇ ਜਾਂਦੇ ਹਨ। ਸਮਾਜ ਅੰਦਰ ਨਸ਼ੇ, ਭਰੂਣ ਹੱਤਿਆ ਅਤੇ ਦਾਜ ਵਰਗੀਆਂ ਲਾਹਨਤਾਂ ਨੂੰ ਰੋਕਣ ਦੇ ਮਕਸਦ ਲਈ ਹਰ ਸਾਲ ਕੰਨਿਆ ਲੋਹੜੀ ਮੇਲਾ ਆਯੋਜਿਤ ਕਰਵਾਇਆ ਜਾਂਦਾ ਹੈ। ਕਰੋਨਾ ਕਾਲ ਦੌਰਾਨ ਮਿਸ਼ਨ ਵੱਲੋਂ ਵੀਹ ਹਜ਼ਾਰ ਤੋਂ ਵੱਧ ਮਾਸਕ ਤਿਆਰ ਕਰਕੇ ਲੋਕਾਂ ਨੂੰ ਮੁਫਤ ਵੰਡੇ ਗਏ। ਐਨਾ ਹੀ ਨਹੀਂ ਕਰੋਨਾ ਕਾਲ ਦੌਰਾਨ ਮੁੱਖ ਮੰਤਰੀ ਫੰਡ ਲਈ ਸਾਰੇ ਜ਼ਿਲ੍ਹੇ ਦੀ ਇਕਲੌਤੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਨੇ ਡਿਪਟੀ ਕਮਿਸ਼ਨਰ ਰਾਹੀਂ ਤੀਹ ਹਜ਼ਾਰ ਦੇ ਕਰੀਬ ਰਾਸ਼ੀ ਦਾ ਚੈੱਕ ਭੇਂਟ ਕੀਤਾ ਸੀ। ਸਮਾਜ ਅਤੇ ਮਿਸ਼ਨ ਪ੍ਰਤੀ ਸ਼ਾਨਦਾਰ ਸਮਾਜ ਸੇਵਾ ਕਰਨ ਵਾਲੇ ਮਿਸ਼ਨ ਮੈਂਬਰਾਂ ਨੂੰ ਸਨਮਾਨਤ ਕਰਨ ਲਈ ਵਿਸ਼ੇਸ਼ ਮੀਟਿੰਗ ਅੱਜ ਸਥਾਨਕ ਰੇਲਵੇ ਰੋਡ ਸਥਿਤ ਪਵਨ ਹੋਟਲ ਐਂਡ ਸਵੀਟ ਸ਼ਾਪ ਵਿਖੇ ਰੱਖੀ ਗਈ ਮੀਟਿੰਗ ਦੌਰਾਨ ਮਿਸ਼ਨ ਮੈਂਬਰਾਂ ਨੂੰ ਮਿਸ਼ਨ ਮੁਖੀ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਿਸ਼ਨ ਦੇ ਚੇਅਰਮੈਨ ਇੰਜ. ਅਸ਼ੋਕ ਕੁਮਾਰ ਭਾਰਤੀ, ਮੁੱਖ ਸਲਾਹਕਾਰ ਜਗਦੀਸ਼ ਚੰਦਰ ਧਵਾਲ, ਮਨੋਹਰ ਲਾਲ ਹਕਲਾ, ਸੀਨੀਅਰ ਮੀਤ ਪ੍ਰਧਾਨ ਸੈਕਿੰਡ ਪ੍ਰਦੀਪ ਧੂੜੀਆ, ਕੈਸ਼ੀਅਰ ਡਾ. ਸੰਜੀਵ ਮਿੱਢਾ,  ਲੋਕ ਸੰਪਰਕ ਵਿੰਗ ਦੇ ਡਾਇਰੈਕਟਰ ਵਿਜੇ ਸਿਡਾਨਾ, ਸਹਾਇਕ ਡਾਇਰੈਕਟਰ ਸਾਹਿਲ ਕੁਮਾਰ ਹੈਪੀ, ਮਿਸ਼ਨ ਸੇਵਕ ਰਜਿੰਦਰ ਖੁਰਾਣਾ, ਉਪ ਪ੍ਰਧਾਨ ਚੌ. ਬਲਬੀਰ ਸਿੰਘ, ਸਹਾਇਕ ਸਕੱਤਰ ਗੁਰਪਾਲ ਸਿੰਘ ਪਾਲੀ, ਸੀਨੀਅਰ ਸੰਸਥਾਪਕ ਮੈਂਬਰ ਛਿੰਦਰ ਕੌਰ ਧਾਲੀਵਾਲ, ਸੀਨੀਅਰ ਮੈਂਬਰ ਬਰਨੇਕ ਸਿੰਘ ਦਿਉਲ, ਨਰਿੰਦਰ ਕਾਕਾ ਪ੍ਰੈਸ ਫੋਟੋ ਗ੍ਰਾਫਰ, ਰਾਮ ਸਿੰਘ ਪੱਪੀ ਸਾਬਕਾ ਕੌਂਸਲਰ ਅਤੇ ਅਮਰ ਨਾਥ ਸੇਰਸੀਆ ਨੂੰ ਪ੍ਰਧਾਨ ਢੋਸੀਵਾਲ ਨੇ ਸ਼ਾਨਦਾਰ ਮੈਡਲ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਜਾਣਕਾਰੀ ਦਿੰਦੇ ਹੋਏ ਪ੍ਰਧਾਨ ਢੋਸੀਵਾਲ ਨੇ ਅੱਗੇ ਦੱਸਿਆ ਹੈ ਕਿ ਮਿਸ਼ਨ ਵੱਲੋਂ ਉਚੇਚੇ ਤੌਰ ’ਤੇ ਬੁਲਾਏ ਗਏ ਪੱਤਰਕਾਰਾਂ ਵਿਚੋਂ ਮੀਟਿੰਗ ਦੌਰਾਨ ਸ਼ਿਰਕਤ ਕਰਨ ਵਾਲੇ ਰਾਜਿੰਦਰ ਪਾਹੜਾ, ਜਤਿੰਦਰ ਸਿੰਘ ਭੰਵਰਾ ਅਤੇ ਸੁਖਦੀਪ ਸਿੰਘ ਗਿੱਲ ਨੂੰ ਵੀ ਮਿਸ਼ਨ ਪ੍ਰਧਾਨ ਵੱਲੋਂ ਸਨਮਾਨ ਮੈਡਲ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਮੀਟਿੰਗ ਦੌਰਾਨ ਪ੍ਰਧਾਨ ਢੋਸੀਵਾਲ ਨੇ ਕਿਹਾ ਕਿ ਉਹਨਾਂ ਨੇ ਸਮਾਜ ਸੇਵਾ ਦੇ ਸਾਰੇ ਕਾਰਜ ਮਿਸ਼ਨ ਮੈਂਬਰਾਂ ਦੇ ਸਹਿਯੋਗ ਨਾਲ ਹੀ ਨੇਪਰੇ ਚਾੜ੍ਹੇ ਹਨ। ਉਹਨਾਂ ਨੇ ਸਮੁੱਚੀ ਟੀਮ ਮਿਸ਼ਨ ਦੀ ਪ੍ਰਸ਼ੰਸਾ ਕਰਦੇ ਹੋਏ ਉਹਨਾਂ ਨੂੰ ਵਧਾਈ ਦਿਤੀ। ਉਹਨਾਂ ਨੇ ਸਮੁੱਚੀ ਪ੍ਰੈਸ ਦੀ ਵੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪੱਤਰਕਾਰ ਭਾਈਚਾਰੇ ਨੇ ਮਿਸ਼ਨ ਵੱਲੋਂ ਉਠਾਈਆਂ ਗਈਆਂ ਲੋਕ ਸਮੱਸਿਆਵਾਂ ਨੂੰ ਸਾਸ਼ਨ ਪ੍ਰਸ਼ਾਸਨ ਕੋਲ ਪਹੁੰਚਾ ਕੇ ਉਹਨਾਂ ਦੇ ਹੱਲ ਲਈ ਬੇਹੱਦ ਸ਼ਲਾਘਾਯੋਗ ਕੰਮ ਕੀਤਾ ਹੈ, ਜਿਸ ਲਈ ਸਮੁੱਚੀ ਪ੍ਰੈਸ ਵਧਾਈ ਦੀ ਪਾਤਰ ਹੈ। ਪ੍ਰਧਾਨ ਢੋਸੀਵਾਲ ਨੇ ਇਹ ਵੀ ਜਾਣਕਾਰੀ ਦਿਤੀ ਹੈ ਕਿ ਮਿਸ਼ਨ ਦੇ ਬਾਕੀ ਰਹਿੰਦੇ ਮੈਂਬਰਾਂ ਅਤੇ ਸੱਦਾ ਪੱਤਰ ਦੇ ਕੇ ਬੁਲਾਏ ਗਏ ਪੱਤਰਕਾਰਾਂ ਨੂੰ ਮਿਸ਼ਨ ਦੀ ਅਗਲੀ ਮੀਟਿੰਗ ’ਚ ਸਨਮਾਨਿਤ ਕੀਤਾ ਜਾਵੇਗਾ। ਮਿਸ਼ਨ ਦੀ ਅਗਲੀ ਮੀਟਿੰਗ ਆਉਂਦੀ 02 ਜਨਵਰੀ ਮੰਗਲਵਾਰ ਨੂੰ ਸਥਾਨਕ ਰੇਲਵੇ ਰੋਡ ਸਥਿਤ ਪਵਨ ਹੋਟਲ ਵਿਖੇ ਹੋਵੇਗੀ।

Post a Comment

Previous Post Next Post