ਅੰਮ੍ਰਿਤਸਰ , 31 ਜਨਵਰੀ (ਸੁਖਪਾਲ ਸਿੰਘ ਢਿੱਲੋਂ)- ਇਸਤਰੀ ਅਕਾਲੀ ਦਲ ਵੱਲੋਂ ਅੱਜ ਅਜੀਤ ਨਗਰ ਵਿਧਾਨ ਸਭਾ ਹਲਕਾ ਪੂਰਬੀ ਅੰਮ੍ਰਿਤਸਰ ਵਿਖੇ ਮੀਟਿੰਗ ਕੀਤੀ ਗਈ । ਜਿਸ ਦੌਰਾਨ ਇਸਤਰੀ ਵਿੰਗ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ । ਇਸਤਰੀ ਵਿੰਗ ਦੀਆਂ ਆਗੂ ਔਰਤਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਹਰਗੋਬਿੰਦ ਕੌਰ ਨੇ ਜਗਰੂਪ ਕੌਰ ਨੂੰ ਅੰਮ੍ਰਿਤਸਰ ਸ਼ਹਿਰੀ ਦਾ ਪ੍ਰਧਾਨ ਨਿਯੁਕਤ ਕੀਤਾ ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਇਸਤਰੀ ਵਿੰਗ ਵੱਲੋਂ ਪੰਜਾਬ ਵਿੱਚ ਬਲਾਕ ਅਤੇ ਜ਼ਿਲਾ ਪ੍ਰਧਾਨ ਨਿਯੁਕਤ ਕੀਤੇ ਜਾ ਰਹੇ ਹਨ ਤੇ ਅਹੁਦੇ ਉਹਨਾਂ ਬੀਬੀਆਂ ਨੂੰ ਦਿੱਤੇ ਜਾਣਗੇ ਜੋ ਪਾਰਟੀ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰ ਰਹੇ ਹਨ ।
ਉਹਨਾਂ ਕਿਹਾ ਕਿ ਔਰਤਾਂ ਨੂੰ ਇਹ ਪਤਾ ਲੱਗ ਚੁੱਕਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੀ ਇਕੋ ਇਕ ਖੇਤਰੀ ਪਾਰਟੀ ਹੈ ਜੋ ਹਰ ਵਰਗ ਦੇ ਲੋਕਾਂ ਨੂੰ ਲਾਭ ਦੇਣ ਵਾਲੀਆਂ ਸਕੀਮਾਂ ਚਲਾਉਂਦੀ ਹੈ ਜਦੋਂ ਕਿ ਦੂਜੀਆਂ ਸਿਆਸੀ ਪਾਰਟੀਆਂ ਲੋਕਾਂ ਨੂੰ ਸਿਰਫ਼ ਗੁੰਮਰਾਹ ਹੀ ਕਰਦੀਆਂ ਹਨ ।
ਇਸ ਮੌਕੇ ਨੀਲਮ ਕੰਡਾ , ਪ੍ਰਭਜੀਤ ਕੌਰ ਬਤਾਲਾ , ਬਲਵੀਰ ਕੌਰ ਰਈਆ ਨੀਤੂ ਅੰਮ੍ਰਿਤਪਾਲ , ਕਮਲੇਸ਼ , ਸਰਬਜੀਤ ਕੌਰ ਅਜੀਤ ਨਗਰ , ਪ੍ਰਭਜੋਤ ਕੌਰ , ਗੁਰਮੀਤ ਕੌਰ ਬੱਲ ਤੇ ਕੁਲਦੀਪ ਕੌਰ ਰਈਆ ਆਦਿ ਆਗੂ ਮੌਜੂਦ ਸਨ ।