ਇਸਤਰੀ ਅਕਾਲੀ ਦਲ ਨੇ ਪਿੰਡ ਸੋਥਾ ਵਿਖੇ ਕੀਤੀ ਮੀਟਿੰਗ

BTTNEWS
0

 - ਮਨਜੀਤ ਕੌਰ ਸੋਥਾ ਨੂੰ ਇਕਾਈ ਪ੍ਰਧਾਨ ਬਣਾਇਆ -

ਸ੍ਰੀ ਮੁਕਤਸਰ ਸਾਹਿਬ, 27 ਜਨਵਰੀ (ਸੁਖਪਾਲ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਵੱਲੋਂ ਪਿੰਡ ਸੋਥਾ ਵਿਖੇ ਮੀਟਿੰਗ ਕੀਤੀ ਗਈ । ਜਿਸ ਦੌਰਾਨ ਇਸਤਰੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ।

ਇਸਤਰੀ ਅਕਾਲੀ ਦਲ ਨੇ ਪਿੰਡ ਸੋਥਾ ਵਿਖੇ ਕੀਤੀ ਮੀਟਿੰਗ

 ਇਸ ਮੌਕੇ ਉਹਨਾਂ ਨੇ ਔਰਤਾਂ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਉਕਤ ਖੇਤਰੀ ਪਾਰਟੀ ਹੀ ਸੂਬੇ ਦੇ ਲੋਕਾਂ ਅਤੇ ਖਾਸ ਕਰਕੇ ਔਰਤਾਂ ਦਾ ਭਲਾ ਕਰ ਸਕਦੀ ਹੈ ਜਦੋਂ ਕਿ ਦੂਜੀਆਂ ਸਿਆਸੀ ਪਾਰਟੀਆਂ ਝੂਠ ਦਾ ਸਹਾਰਾ ਲੈ ਕੇ ਜਨਤਾ ਨੂੰ ਗੁੰਮਰਾਹ ਕਰਦੀਆਂ ਹਨ । 

       ਇਸ ਮੌਕੇ ਸਰਬਸੰਮਤੀ ਨਾਲ ਇਸਤਰੀ ਅਕਾਲੀ ਦਲ ਪਿੰਡ ਸੋਥਾ ਦੀ ਚੋਣ ਕਰਵਾਈ ਗਈ ਅਤੇ ਮਨਜੀਤ ਕੌਰ ਸੋਥਾ ਨੂੰ ਇਕਾਈ ਪ੍ਰਧਾਨ ਬਣਾਇਆ ਗਿਆ । 

        ਇਸ ਸਮੇਂ ਇਸਤਰੀ ਅਕਾਲੀ ਦਲ ਦੀਆਂ ਸੀਨੀਅਰ ਆਗੂ ਜਸਵਿੰਦਰ ਕੌਰ ਬੱਬੂ ਦੋਦਾ ਅਤੇ ਜਸਵੀਰ ਕੌਰ ਗੱਗੜ ਤੋਂ ਇਲਾਵਾ ਲਖਵਿੰਦਰ ਕੌਰ ਸੋਥਾ , ਅਮਨਦੀਪ ਕੌਰ , ਮਨਪ੍ਰੀਤ ਕੌਰ , ਸਿਮਰਜੀਤ ਕੌਰ , ਰੇਖਾ ਰਾਣੀ , ਗੁਰਵਿੰਦਰ ਕੌਰ , ਅੰਮ੍ਰਿਤਪਾਲ ਕੌਰ ਅਤੇ ਸੋਮਾ ਰਾਣੀ ਆਦਿ ਮੌਜੂਦ ਸਨ ।

- ਮਾਮਲਾ ਕੱਟੇ ਗਏ ਰਾਸ਼ਨ ਕਾਰਡਾਂ ਨੂੰ ਮੁੜ ਬਹਾਲ ਕਰਵਾਉਣ ਦਾ -

ਚੱਕ ਕਾਲਾ ਸਿੰਘ ਵਾਲਾ ਦੀਆਂ ਔਰਤਾਂ ਨੇ ਹਰਗੋਬਿੰਦ ਕੌਰ ਨੂੰ ਕੀਤਾ ਸਨਮਾਨਿਤ 

 ਪਿੰਡ ਚੱਕ ਕਾਲਾ ਸਿੰਘ ਵਾਲਾ ਦੀਆਂ ਔਰਤਾਂ ਨੇ ਬੀਤੇ ਦਿਨ ਇੱਕ ਸਮਾਗਮ ਰੱਖਿਆ । ਜਿਸ ਦੌਰਾਨ ਇਸਤਰੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੂੰ ਸਨਮਾਨਿਤ ਕੀਤਾ। ਇਸ ਮੌਕੇ ਔਰਤਾਂ ਨੇ ਕਿਹਾ ਕਿ ਉਹ ਹਰਗੋਬਿੰਦ ਕੌਰ ਦਾ ਬਹੁਤ ਧੰਨਵਾਦ ਕਰਦੀਆਂ ਹਨ ਜਿੰਨਾ ਨੇ ਉਹਨਾਂ ਦੇ ਹੱਕ ਵਿੱਚ ਕੱਟੇ ਹੋਏ ਰਾਸ਼ਨ ਕਾਰਡਾਂ ਨੂੰ ਮੁੜ ਬਹਾਲ ਕਰਵਾਉਣ ਲਈ ਜ਼ੋਰਦਾਰ ਆਵਾਜ਼ ਉਠਾਈ ਅਤੇ ਪੰਜਾਬ ਸਰਕਾਰ ਨੂੰ ਇਹ ਕੱਟੇ ਹੋਏ ਰਾਸ਼ਨ ਕਾਰਡਾਂ ਨੂੰ ਬਹਾਲ ਕਰਨ ਲਈ ਮਜ਼ਬੂਰ ਹੋਣਾ ਪਿਆ । 

   

- ਮਾਮਲਾ ਕੱਟੇ ਗਏ ਰਾਸ਼ਨ ਕਾਰਡਾਂ ਨੂੰ ਮੁੜ ਬਹਾਲ ਕਰਵਾਉਣ ਦਾ -

    ਇਸ ਸਮੇਂ ਹਰਗੋਬਿੰਦ ਕੌਰ ਨੇ ਉਥੇ ਜੁੜੀਆਂ ਹੋਈਆਂ ਔਰਤਾਂ ਨੂੰ ਵਿਸ਼ਵਾਸ ਦਿਵਾਇਆ ਕਿ ਜੋ ਵੀ ਸਕੀਮਾਂ ਪੰਜਾਬ ਸਰਕਾਰ ਬੰਦ ਕਰੀ ਬੈਠੀ ਹੈ ਉਹਨਾਂ ਨੂੰ ਚਾਲੂ ਕਰਵਾਉਣ ਲਈ ਉਹ ਪੂਰਾ ਜੋਰ ਲਗਾਉਣਗੇ । ਉਹਨਾਂ ਕਿਹਾ ਕਿ ਗਰੀਬ ਅਤੇ ਮੱਧ ਵਰਗ ਪਰਿਵਾਰਾਂ ਨੂੰ ਹਜ਼ਾਰਾਂ ਰੁਪਏ ਬਿਜਲੀ ਦੇ ਬਿੱਲ ਆ ਰਹੇ ਹਨ । ਆਉਣ ਵਾਲੇ ਦਿਨਾਂ ਵਿੱਚ ਇਸ ਦੇ ਖਿਲਾਫ ਵੀ ਜ਼ੋਰਦਾਰ ਆਵਾਜ਼ ਉਠਾਈ ਜਾਵੇਗੀ । ਉਹਨਾਂ ਕਿਹਾ ਕਿ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੇਣ ਦਾ ਵਾਅਦਾ ਕਰਨ ਵਾਲੇ ਹੁਣ ਦੋ ਸਾਲ ਹੋ ਗਏ ਕਿਥੇ ਲੁਕੇ ਬੈਠੇ ਹਨ ।

      ਇਸ ਮੌਕੇ ਪਿੰਡ ਚੱਕ ਕਾਲਾ ਸਿੰਘ ਵਾਲਾ ਵਿਖੇ ਇਸਤਰੀ ਅਕਾਲੀ ਦਲ ਦੀ ਸਰਬਸੰਮਤੀ ਨਾਲ ਚੋਣ ਕਰਵਾਈ ਗਈ। ਜਿਸ ਦੌਰਾਨ ਵੀਰਪਾਲ ਕੌਰ ਨੂੰ ਇਕਾਈ ਪ੍ਰਧਾਨ ਅਤੇ ਮਨਪ੍ਰੀਤ ਕੌਰ ਨੂੰ ਜਨਰਲ ਸਕੱਤਰ ਬਣਾਇਆ ਗਿਆ । 

     ਇਸ ਮੌਕੇ ਸਰਬਜੀਤ ਕੌਰ , ਗਿਆਨੋ , ਸਰੋਜ , ਜਸਵਿੰਦਰ ਕੌਰ , ਪਰਮਜੀਤ ਕੌਰ , ਰਣਜੀਤ ਕੌਰ , ਅਮਨਦੀਪ ਕੌਰ , ਸੁਖਪ੍ਰੀਤ ਕੌਰ , ਅਜੀਤ ਕੌਰ , ਗੁਰਪ੍ਰੀਤ ਕੌਰ , ਮਨਰੀਤ ਕੌਰ ਅਤੇ ਗੁਰਮੀਤ ਕੌਰ ਆਦਿ ਮੌਜੂਦ ਸਨ ।

Post a Comment

0Comments

Post a Comment (0)