ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਵਿਭਾਗ ਦੀ ਡਾਇਰੈਕਟਰ ਨੂੰ ਭੇਜਿਆ ਨੋਟਿਸ

BTTNEWS
0

 - ਵਿਭਾਗ ਦੀ ਮੰਤਰੀ ਡਾਕਟਰ ਬਲਜੀਤ ਕੌਰ ਦੇ ਦਫ਼ਤਰ ਅੱਗੇ 3 ਮਾਰਚ ਨੂੰ ਮਲੋਟ ਵਿਖੇ ਲਗਾਇਆ ਜਾਵੇਗਾ ਰੋਸ ਧਰਨਾ 

- ਤਿੰਨ ਤੋਂ ਛੇ ਸਾਲ ਦੇ ਬੱਚਿਆਂ ਨੂੰ ਕੀਤਾ ਜਾ ਰਿਹਾ ਹੈ ਗੋਇੰਗ ਟੂ ਸਕੂਲ: ਹਰਗੋਬਿੰਦ ਕੌਰ 

ਚੰਡੀਗੜ੍ਹ , 22 ਫਰਵਰੀ (ਸੁਖਪਾਲ ਸਿੰਘ ਢਿੱਲੋਂ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਡਾਇਰੈਕਟਰ  ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਨੂੰ ਇਕ ਨੋਟਿਸ ਭੇਜਿਆ ਹੈ । ਜਿਸ ਵਿੱਚ ਕਿਹਾ ਗਿਆ ਹੈ ਕਿ ਯੂਨੀਅਨ ਵੱਲੋਂ 4 ਫਰਵਰੀ ਨੂੰ ਮਲੋਟ ਵਿਖੇ ਵਿਭਾਗ ਦੀ ਮੰਤਰੀ ਡਾਕਟਰ ਬਲਜੀਤ ਕੌਰ ਦੇ ਦਫ਼ਤਰ ਅੱਗੇ ਧਰਨਾ ਲਗਾਉਣ ਲਈ ਕਾਲ ਦਿੱਤੀ ਗਈ ਸੀ । ਪਰ ਡਾਇਰੈਕਟਰ ਵੱਲੋਂ 5 ਫਰਵਰੀ ਨੂੰ ਜਥੇਬੰਦੀ ਦੇ ਵਫ਼ਦ ਨਾਲ ਮੀਟਿੰਗ ਕੀਤੀ ਗਈ ਸੀ । ਪ੍ਰੰਤੂ ਉਸ ਮੀਟਿੰਗ ਵਿੱਚ ਸਾਰੀਆਂ ਮੰਗਾਂ ਦਾ ਹੱਲ ਕਰਨ ਲਈ 15 ਦਿਨ ਦਾ ਸਮਾਂ ਮੰਗਿਆ ਗਿਆ ਸੀ। ਪਰ ਅਜੇ ਤੱਕ ਸਾਡੀ ਕਿਸੇ ਵੀ ਮੰਗ ਦਾ ਹੱਲ ਨਹੀਂ ਹੋਇਆ । ਜਿਸ ਕਰਕੇ ਜਥੇਬੰਦੀ ਵੱਲੋਂ  3 ਮਾਰਚ ਨੂੰ ਮਲੋਟ ਵਿਖੇ ਰੋਸ ਧਰਨਾ ਲਗਾਇਆ ਜਾ ਰਿਹਾ ਹੈ । ਉਪਰੋਕਤ ਜਾਣਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦਿੱਤੀ ।

 

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਵਿਭਾਗ ਦੀ ਡਾਇਰੈਕਟਰ ਨੂੰ ਭੇਜਿਆ ਨੋਟਿਸ

   ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਫੈਸਲਾ ਹੈ ਕਿ ਤਿੰਨ ਸਾਲ ਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕੀਤਾ ਜਾਵੇਗਾ ਅਤੇ ਇਹ ਬੱਚੇ ਸਕੂਲਾਂ ਵਿੱਚ ਦਾਖਲ ਕੀਤੇ ਜਾ ਰਹੇ ਹਨ। ਇਸ ਕਰਕੇ ਆਂਗਣਵਾੜੀ ਵਰਕਰਾਂ ਇਹ ਬੱਚੇ ਪੋਸ਼ਣ ਟਰੈਕਰ ਐਪ ਤੇ ਗੋਇੰਗ ਟੂ ਸਕੂਲ ਕਰ ਰਹੀਆਂ ਹਨ ਤੇ ਇਹਨਾਂ ਬੱਚਿਆਂ ਨੂੰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਖਾਣਾ ਨਹੀਂ ਦੇਣਗੀਆਂ  । ਇਹਨਾਂ ਬੱਚਿਆਂ ਦਾ ਨਾ ਹੀ ਪੋਸ਼ਣ ਟਰੈਕ ਐਪ ਤੇ ਹਾਈਟ ਵੇਟ ਕੀਤਾ ਜਾਵੇਗਾ । ਉਹਨਾਂ ਕਿਹਾ ਕਿ  26 ਨਵੰਬਰ 2023 ਅਤੇ 5 ਫਰਵਰੀ 2024 ਨੂੰ ਯੂਨੀਅਨ ਦੇ ਵਫ਼ਦ ਨੇ ਡਾਇਰੈਕਟਰ ਨਾਲ ਮੀਟਿੰਗਾਂ ਕੀਤੀਆਂ ਸਨ। ਉਸ ਸਮੇਂ ਭਰੋਸਾ ਦਿੱਤਾ ਗਿਆ ਸੀ ਕਿ ਇਹਨਾਂ ਬੱਚਿਆਂ ਬਾਰੇ ਇਹਨਾਂ ਨੂੰ ਖਾਣਾ ਕਿਸ ਤਰੀਕੇ ਨਾਲ ਦੇਣਾ ਹੈ, ਮਹਿਕਮਾ ਤਿੰਨ ਦਿਨ ਦੇ ਅੰਦਰ ਅੰਦਰ ਫੈਸਲਾ ਕਰੇਗਾ । ਪਰੰਤੂ ਚਾਰ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਮਹਿਕਮਾ ਕੋਈ ਫੈਸਲਾ ਨਹੀਂ ਕਰ ਸਕਿਆ। ਇਸ ਲਈ ਜਥੇਬੰਦੀ ਨੇ ਫੈਸਲਾ ਕੀਤਾ ਹੈ ਕਿ ਅਸੀਂ ਹੁਣ ਇਹਨਾਂ ਬੱਚਿਆਂ ਨੂੰ ਨਾ ਤਾਂ ਖਾਣਾ ਦੇਵਾਂਗੇ ਅਤੇ ਨਾ ਹੀ ਇਹਨਾਂ ਦਾ ਹਾਈਟ ਵੇਟ ਕਰਾਂਗੇ ਅਤੇ ਅਸੀਂ ਇਹਨਾਂ ਬੱਚਿਆਂ ਨੂੰ ਗੋਇੰਗ ਟੂ ਸਕੂਲ ਕਰ ਦੇਵਾਂਗੇ । ਹੁਣ ਇਹਨਾਂ ਦੀ ਹਾਈਟ ਵੇਟ ਅਤੇ ਖਾਣੇ ਦੀ ਜਿੰਮੇਦਾਰੀ ਸਰਕਾਰੀ ਪ੍ਰਾਇਮਰੀ ਸਕੂਲਾਂ ਦੀ ਹੋਵੇਗੀ।

Post a Comment

0Comments

Post a Comment (0)